ਮੁੰਬਈ: ਭਾਜਪਾ ਆਗੂ ਨੂੰ ਇੱਕ ਔਰਤ ਦੇ ਘਰ ਵਿੱਚ ਘੁਸ ਕੇ ਉਸ ਨਾਲ ਛੇੜਖਾਨੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਭਾਜਪਾ ਦੇ ਮੁਰਬਾਡ ਤੋਂ ਕੌਂਸਲਰ ਨਿਤਿਨ ਤੇਲਵਣੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਸ ਵਿਰੁੱਧ ਕਈ ਗੰਭੀਰ ਧਾਰਾਵਾਂ ਅਧੀਨ ਮਾਮਲਾ ਵੀ ਦਰਜ ਕੀਤਾ ਗਿਆ ਹੈ। ਔਰਤ ਨਾਲ ਕਥਿਤ ਛੇੜਖਾਨੀ ਦੀ ਇਹ ਘਟਨਾ ਬੁੱਧਵਾਰ 3 ਫ਼ਰਵਰੀ ਦੀ ਦੱਸੀ ਜਾ ਰਹੀ ਹੈ।
ਗ੍ਰਹਿ ਮੰਤਰੀ ਮੁਤਾਬਕ ਭਾਜਪਾ ਆਗੂ ਨਿਤਿਨ ਤੇਲਵਣੇ ਬੁੱਧਵਾਰ ਦੀ ਰਾਤ ਨੂੰ 12 ਵਜੇ ਇੱਕ ਔਰਤ ਦੇ ਘਰ ਅੰਦਰ ਘੁਸ ਗਿਆ ਤੇ ਉਸ ਨਾਲ ਛੇੜਖਾਨੀ ਕੀਤੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵਿਰੋਧੀ ਧਿਰ ਨੇ ਜਲਗਾਓਂ ’ਚ ਇੱਕ ਕਥਿਤ ਘਟਨਾ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸੀ; ਜਿੱਥੇ ਪੁਲਿਸ ਮੁਲਾਜ਼ਮਾਂ ਉੱਤੇ ਇੱਕ ਹੋਸਟਲ ’ਚ ਕੁੜੀਆਂ ਨੂੰ ਛੇੜਨ ਤੇ ਉਨ੍ਹਾਂ ਨੂੰ ਨੱਚਣ ਲਈ ਮਜਬੂਰ ਕਰਨ ਦਾ ਦੋਸ਼ ਲਾਇਆ ਗਿਆ ਸੀ। ਹੁਣ ਗ੍ਰਹਿ ਮੰਤਰੀ ਨੇ ਕਿਹਾ ਕਿ ਉਸ ਖ਼ਬਰ ਵਿੱਚ ਕੋਈ ਸੱਚਾਈ ਨਹੀਂ ਹੈ।
ਇਹ ਵੀ ਪੜ੍ਹੋ: ਜਸਪ੍ਰੀਤ ਬੁਮਰਾਹ ਨਾਲ ਇਨ੍ਹਾਂ ਹਸੀਨਾਵਾਂ ਦਾ ਵੀ ਜੁੜਿਆ ਹੈ ਨਾਂ, ਜਾਣੋ ਹੁਣ ਕਿਸ ਨਾਲ ਕਰਵਾ ਰਹੇ ਵਿਆਹ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904