ਚੇਨਈ: ਇੰਡੀਅਨ ਬੈਂਕ ਨੇ ਆਪਣੇ ਗਾਹਕਾਂ ਦੀ ਸਹੂਲਤ ਲਈ ਇੱਕ ਅਨੌਖਾ ਕਦਮ ਚੁੱਕਿਆ ਹੈ। ਇੰਡੀਅਨ ਬੈਂਕ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 1 ਮਾਰਚ ਤੋਂ 2000 ਰੁਪਏ ਦੇ ਨੋਟ ਇੰਡੀਅਨ ਬੈਂਕ ਦੇ ਏਟੀਐਮ 'ਚ ਨਹੀਂ ਭਰੇ ਜਾਣਗੇ। ਇਸ ਦੀ ਬਜਾਏ 200 ਰੁਪਏ ਦੇ ਨੋਟ ਇੰਡੀਅਨ ਬੈਂਕ ਦੇ ਏਟੀਐਮ ਵਿੱਚ ਭਰੇ ਜਾਣਗੇ।
ਇੰਡੀਅਨ ਬੈਂਕ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਲੋਕ ਏਟੀਐਮ ਤੋਂ ਪੈਸੇ ਕਢਵਾਉਂਦੇ ਹਨ ਤਾਂ ਉਨ੍ਹਾਂ ਨੂੰ 2000 ਰੁਪਏ ਦਾ ਨੋਟ ਮਿਲਦਾ ਹੈ। ਇਸ ਨੂੰ ਖੁਲਵਾਉਣ ਲਈ ਗਾਹਕ ਵਾਪਸ ਬੈਂਕ ਆਉਂਦੇ ਹਨ। ਇਸ ਤੋਂ ਬਚਣ ਲਈ ਬੈਂਕ ਅਧਿਕਾਰੀਆਂ ਨੇ ਫੈਸਲਾ ਲਿਆ ਹੈ ਕਿ ਉਹ 2000 ਰੁਪਏ ਦੇ ਨੋਟ ਨੂੰ ਇੰਡੀਅਨ ਬੈਂਕ ਦੇ ਏਟੀਐਮ ਵਿੱਚ ਨਹੀਂ ਲੋਡ ਕਰਨਗੇ। ਇਸ ਦੀ ਬਜਾਏ, 200 ਰੁਪਏ ਦਾ ਨੋਟ ਇੰਡੀਅਨ ਬੈਂਕ ਦੇ ਏਟੀਐਮ ਤੇ ਲੋਡ ਕੀਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ 1 ਮਾਰਚ ਤੱਕ ਸਾਰੇ ਇੰਡੀਅਨ ਬੈਂਕ ਦੇ ਏਟੀਐਮ 200 ਰੁਪਏ ਦੇ ਨੋਟਾਂ ਨਾਲ ਤਬਦੀਲ ਕਰ ਦਿੱਤੇ ਜਾਣਗੇ।