ਲੁਧਿਆਣਾ: ਸ਼ਿਵ ਸੈਨਾ ਹਿੰਦੁਸਤਾਨ ਦੇ ਯੂਥ ਵਿੰਗ ਦੇ ਪੰਜਾਬ ਮੁਖੀ ਮਨੀ ਸ਼ੇਰਾ ਦੇ ਦਫਤਰ 'ਤੇ ਗੋਲੀਆਂ ਨਾਲ ਹਮਲਾ ਹੋਣ ਦੀ ਖਬਰ ਆਈ ਹੈ। ਇਹ ਹਮਲਾ ਮਨੀ ਸ਼ੇਰਾ ਤੇ ਓਦੋਂ ਹੋਇਆ ਜਦ ਉਹ ਸ਼ਿਵ ਸੈਨਾ ਨੇਤਾ ਅਮਿਤ ਅਰੋੜਾ ਨਾਲ ਆਪਣੇ ਦਫਤਰ ਤੋਂ ਕੁਝ ਸਮਾਂ ਪਹਿਲਾਂ ਨਿਕਲੇ ਹੀ ਸਨ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਪੁਲਿਸ ਜਾਂਚ 'ਚ ਲੱਗ ਗਈ ਹੈ।