ਆਬੂ ਧਾਬੀ: ਭਾਰਤੀ ਮੂਲ ਦੇ ਦੁਬਈ ਨਿਵਾਸੀ ਗੁਰਪ੍ਰੀਤ ਸਿੰਘ ਦੀ ਬਿਗ ਟਿਕਟ ਆਬੂ ਧਾਬੀ ਲਾਟਰੀ 'ਚ ਕਿਸਮਤ ਉਦੋਂ ਚਮਕ ਗਈ ਜਦੋਂ ਉਸਦਾ 10 ਮਿਲਿਅਨ ਦਿਰਮ ਦਾ ਇਨਾਮ ਨਿਕਲਿਆ।ਇਸ ਲਾਟਰੀ ਦਾ ਐਲਾਨ ਵੀਰਵਾਰ ਨੂੰ ਹੋਇਆ ਸੀ।ਉਸਨੇ 12 ਅਗਸਤ ਨੂੰ 067757 ਨੰਬਰ ਦੀ ਲਾਟਰੀ ਖਰੀਦੀ ਸੀ।

ਗੁਰਪ੍ਰੀਤ ਪਿਛਲੇ 30 ਸਾਲਾਂ ਤੋਂ ਦੁਬਾਈ 'ਚ ਰਹਿ ਰਿਹਾ ਹੈ।ਉਹ ਦੁਬਾਈ ਪੰਜ ਸਾਲਾਂ ਦੀ ਉਮਰ 'ਚ ਆਇਆ ਸੀ ਜਦੋਂ ਉਹ ਸਿਰਫ ਇੱਕ ਛੋਟਾ ਬੱਚਾ ਸੀ।ਜੇਤੂ ਗੁਰਪ੍ਰੀਤ ਦਾ ਕਹਿਣਾ ਹੈ ਕਿ ਉਹ ਮੇਗਾ ਮੰਨੀ ਜਿੱਤਣਾ ਉਸ ਲਈ ਅਵਿਸ਼ਵਾਸ਼ਯੋਗ ਗੱਲ ਹੈ।ਦਸ ਦੇਈਏ ਕਿ ਗੁਰਪ੍ਰੀਤ ਦੁਬਈ 'ਚ ਇੱਕ ਆਈਟੀ ਇੰਜੀਨੀਅਰ ਹੈ।ਉਹ ਸ਼ਾਰਜਾਹ ਵਿੱਚ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਰਹਿ ਰਿਹਾ ਹੈ।