IndianPremierLeague 2020: ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦਾ ਸ਼ਿਡਿਊਲ ਕੱਲ੍ਹ ਸ਼ਾਮ 6 ਵਜੇ ਐਲਾਨਿਆ ਜਾਵੇਗਾ।IPL ਦੇ ਚੇਅਰਮੈਨ ਬ੍ਰੀਜੇਸ਼ ਪਟੇਲ ਨੇ ਇਸ ਦੀ ਜਾਣਕਾਰੀ ਦਿੱਤੀ ਹੈ। 19 ਸਤੰਬਰ ਤੋਂ UAE'ਚ ਸ਼ੁਰੂ ਹੋਣ ਵਾਲੇ ਆਈਪੀਐਲ ਦੇ 13 ਵੇਂ ਸੀਜ਼ਨ ਦਾ ਸ਼ਡਿਊਲ ਹੁਣ ਕੱਲ੍ਹ ਯਾਨੀ ਐਤਵਾਰ ਨੂੰ ਸਾਹਮਣੇ ਆਵੇਗਾ। ਚੈਨਈ ਸੁਪਰ ਕਿੰਗਜ਼ ਦੀ ਟੀਮ 'ਚ ਪਿਛਲੇ ਹਫਤੇ ਕੋਵਿਡ 19 ਕੇਸ ਆਉਣ ਕਾਰਨ ਕਾਰਜਕ੍ਰਮ ਵਿੱਚ ਦੇਰੀ ਆਈ ਹੈ।