ਰਾਜਿਆਂ ਦੀ ਜ਼ਿੰਦਗੀ ਦਾ ਅਹਿਸਾਸ ਕਰਾਉਂਦੀ ਰੇਲ !
ਡੈਕਨ ਓਡੀਸੀ ਦੀ ਇਸ ਰੇਲ ਵਿੱਚ ਦੋ ਮਲਟੀ-ਕੁਜ਼ੀਨ ਰੈਸਤਰਾਂ ਪੇਸ਼ਵਾ-1 ਤੇ ਪੇਸ਼ਵਾ-2 ਵੀ ਮੌਜੂਦ ਹਨ ਜਿੱਥਾ ਮੁਸਾਫਰਾਂ ਨੂੰ ਸ਼ਾਹੀ ਅੰਦਾਜ਼ ’ਚ ਖਾਣਾ ਖਵਾਇਆ ਜਾਂਦਾ ਹੈ।
ਸੈਰ-ਸਪਾਟੇ ਨੂੰ ਹੁਲਾਰਾ ਦੇਣ ਦੇ ਮੰਤਵ ਨਾਲ ਸ਼ੁਰੂ ਕੀਤੀ ਇਹ ਰੇਲ ਸੁਵਿਧਾ ਦੇਣ ਦੇ ਮਾਮਲੇ ’ਚ ਸਭ ਤੋਂ ਬਿਹਤਰ ਮੰਨੀ ਜਾਂਦੀ ਹੈ।
ਰੇਲ ਦੇ ਕੋਚਾਂ ਵਿੱਚ ਨਿੱਜੀ ਸੇਫ, ਟੈਲੀਫੋਨ ਤੇ ਅਟੈਚਡ ਬਾਥਰੂਮ ਵੀ ਹਨ।
ਰੇਲ ਵਿੱਚ AC ਤੇ ਇੰਟਰਨੈਟ ਦੀ ਸਹੂਲਤ ਵੀ ਹੈ।
ਰੇਲ ਨੂੰ ਰਾਜਿਆਂ ਦੇ ਜ਼ਮਾਨੇ ਵਰਗੀ ਜ਼ਿੰਦਗੀ ਦਾ ਅਹਿਸਾਸ ਕਰਾਉਣ ਵਰਗੀਆਂ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ।
ਮਹਾਂਰਾਸ਼ਟਰ ਵਿੱਚ ਚੱਲਣ ਵਾਲੀ ਇਸ ਰੇਲ ਦੇ ਸਾਰੇ ਕੋਚਾਂ ਦੇ ਨਾਂ ਸੂਬੇ ਦੇ ਵੱਖ-ਵੱਖ ਹਿੱਸਿਆਂ ਦੇ ਨਾਵਾਂ ’ਤੇ ਰੱਖੇ ਗਏ ਹਨ।
ਪੈਲੇਸ ਵਰਗੀ ਇਸ ਰੇਲ ਵਿੱਚ ਸਫ਼ਰ ਕਰਨ ਦੇ 6 ਵੱਖ-ਵੱਖ ਪ੍ਰੋਗਰਾਮ ਹਨ ਜਿਸ ਦੇ ਅੰਤਰਗਤ 8 ਦਿਨ ਤੇ 7 ਰਾਤਾਂ ਆਉਂਦੀਆਂ ਹਨ।
ਰੇਲ ਵਿੱਚ 21 ਲਗਜ਼ਰੀ ਕੋਚ ਹਨ ਜਿਨ੍ਹਾਂ ਵਿੱਚੋਂ 11 ਕੋਚ ਮਹਿਮਾਨਾਂ ਲਈ ਹਨ। ਇਸ ਤੋਂ ਇਲਾਵਾ 10 ਕੋਚਾਂ ਦੀ ਵਰਤੋਂ ਖਾਣਾ ਖਾਣ, ਲਾਜ, ਸਪਾ ਤੇ ਕਾਨਫ਼ਰੰਸ ਆਦਿ ਵਜੋਂ ਕੀਤੀ ਜਾਂਦੀ ਹੈ।
ਭਾਰਤੀ ਰੇਲਵੇ ਦੀ ਪੈਲੇਸ ਆਨ ਵ੍ਹੀਲਜ਼ ਯੋਜਨਾ ਤਹਿਤ ਚੱਲਣ ਵਾਲੀ ਡੈਕਨ ਓਡੀਸੀ ਰੇਲ ਸ਼ਾਹੀ ਸ਼ਾਨੋ-ਸ਼ੌਕਤ ਦੀ ਅਜਿਹੀ ਮਿਸਾਲ ਹੈ ਜਿਸ ਵਿੱਚ ਸਫ਼ਰ ਦੌਰਾਨ ਕਿਸੇ ਪੰਜ ਤਾਰਾ ਹੋਟਲ ਦਾ ਅਨੰਦ ਲਿਆ ਜਾ ਸਕਦਾ ਹੈ। ਇਸ ਰੇਲ ਦੀ ਸ਼ੁਰੂਆਤ 16 ਜਨਵਰੀ, 2004 ਵਿੱਚ ਹੋਈ ਸੀ।