Samsung Galaxy S8 ਦਾ ਨਵਾਂ ਧਮਾਕਾ, ਕੀਮਤ 49,990
ਇਸ ਦੇ ਇਲਾਵਾ ਗਲੈਕਸੀ ਐਸ 8 ਮਿਡਨਾਈਟ ਬਲੈਕ, ਮੈਪਲ ਗੋਲਡ ਤੇ ਆਰਚਿਡ ਗਰੇ ਰੰਗਾਂ ਵਿੱਚ ਵੀ ਉਪਲੱਬਧ ਹੈ।
ਇਸ ਫੋਨ ਵਿੱਚ 8 ਮੈਗਾਪਿਕਸਲ ਦਾ ਆਟੋ ਫੋਕਸ ਫਰੰਟ ਕੈਮਰਾ ਹੈ। ਕੰਪਨੀ ਨੇ ਇਸ ਵਿੱਚ ਖ਼ੁਦ ਦੀ ਮੋਬਾਈਲ ਪੇਮੈਂਟ ਸਰਵਿਸ ਵੀ ਦਿੱਤੀ ਹੈ।
ਇਸ ਸਮਾਰਟਫੋਨ ’ਤੇ ਪਾਣੀ ਤੇ ਧੂੜ ਦਾ ਅਸਰ ਨਹੀਂ ਹੁੰਦਾ। ਇਸ ਦੀ ਬਜ਼ਲਲੈਸ ਡੂਅਲ ਐਜ ਇਨਫਿਨਿਟੀ ਡਿਸਪਲੇਅ ਤੇ 12 ਮੈਗਾ ਪਿਕਸਲ ਦਾ ਡੂਅਲ ਪਿਕਸਲ ਰੀਅਰ ਕੈਮਰਾ ਹੈ, ਜੋ ਮਲਟੀ ਫਰੇਮ ਪ੍ਰੋਸੈਸਿੰਗ ਤੇ ਆਪਟੀਕਲ ਇਮੇਜ ਸਟੇਬਲਾਈਜ਼ੇਸ਼ਨ (ਓਆਈਐਸ) ਨਾਲ ਲੈਸ ਹੈ।
ਸੈਮਸੰਗ ਇੰਡੀਆ ਦੇ ਐਮਡੀ ਅਦਿੱਤਿਆ ਬੱਬਰ ਨੇ ਕਿਹਾ ਕਿ ਨਵਾਂ Galaxy S8 ਇਸ ਨੂੰ ਵਰਤਣ ਵਾਲਿਆਂ ਨੂੰ ਆਪਣਾ ਨਿੱਜੀ ਸਟਾਈਲ ਦਿਖਾਉਣ ’ਚ ਮਦਦ ਮਿਲੇਗੀ।
ਰਿਟੇਲ ਦੁਕਾਨਾਂ ਤੋਂ ਇਸ ਫੋਨ ਨੂੰ ਖਰੀਦਣ ’ਤੇ 10 ਹਜ਼ਾਰ ਰੁਪਏ ਦਾ paytm ਕੈਸ਼ ਬੈਕ ਮਿਲੇਗਾ।
ਇਹ ਫੋਨ ਵਿਕਰੀ ਲਈ 13 ਅਪ੍ਰੈਲ ਨੂੰ ਬਾਜ਼ਾਰ ਵਿੱਚ ਉਤਾਰਿਆ ਜਾਏਗਾ। ਇਸ ਦੀ ਖਰੀਦ ਕਰਨ ’ਤੇ ਖ਼ਾਸ ਆਫ਼ਰ ਵੀ ਦਿੱਤੇ ਜਾਣਗੇ।
ਸਮਾਰਟਫੋਨ ਕੰਪਨੀ ਸੈਮਸੰਗ ਨੇ ਲੰਘੇ ਸੋਮਵਾਰ ਪਿਛਲੇ ਸਾਲ ਦੇ ਫਲੈਗਸ਼ਿਪ ਸਮਾਰਟਫੋਨ Galaxy S8 ਬਰਗੰਡੀ ਲਾਲ ਰੰਗ ਦੇ ਰੂਪ ’ਚ ਪੇਸ਼ ਕੀਤਾ। ਸੈਮਸੰਗ ਦੇ ਇਸ ਵੈਰੀਐਂਟ ਦੀ ਕੀਮਤ 49,990 ਰੁਪਏ ਹੈ।