✕
  • ਹੋਮ

ATM ਸਿਰਫ਼ ਪੈਸੇ ਨਹੀਂ ਕੱਢਦਾ, ਇਹ ਜ਼ਰੂਰੀ ਕੰਮ ਵੀ ਕਰ ਸਕਦੈ

ਏਬੀਪੀ ਸਾਂਝਾ   |  04 Apr 2018 02:04 PM (IST)
1

ਤੁਸੀਂ ਆਪਣੇ ਕ੍ਰੈਡਿਟ ਕਾਰਡ ਬਿੱਲ ਵੀ ATM ਰਾਹੀਂ ਚੁਕਾ ਸਕਦੇ ਹੋ। ਬੱਸ ਤੁਹਾਨੂੰ ਕਾਰਡ ਦੇ ਵੇਰਵੇ ਪਤਾ ਹੋਣੇ ਚਾਹੀਦੇ ਹਨ।

2

ਟ੍ਰੇਨ ਦੀ ਟਿਕਟ ਬੁੱਕ ਕਰਨ ਲਈ ਤੁਸੀਂ SBI ਤੇ PNB ਵਰਗੇ ਜਨਤਕ ਖੇਤਰ ਦੇ ਬੈਂਕਾਂ ਦੇ ATM ਦੀ ਵਰਤੋਂ ਵੀ ਕਰ ਸਕਦੇ ਹੋ।

3

ਤੁਸੀਂ ਆਪਣੇ ਟੈਲੀਫ਼ੋਨ, ਬਿਜਲੀ, ਗੈਸ ਜਾਂ ਹੋਰ ਕਿਸੇ ਤਰ੍ਹਾਂ ਦੇ ਬਿੱਲ ਵੀ ATM ਰਾਹੀਂ ਅਦਾ ਕਰ ਸਕਦੇ ਹੋ। ਹਾਲਾਂਕਿ, ਬਿੱਲ ਦਾ ਭੁਗਤਾਨ ਕਰਨ ਲਈ ਤੁਹਾਨੂੰ ਬੈਂਕ ਦੀ ਵੈੱਬਸਾਈਟ 'ਤੇ ਜਾ ਕੇ ਰਜਿਸਟਰ ਕਰਨਾ ਹੋਵੇਗਾ।

4

ਤੁਸੀਂ ਆਪਣੇ ਖਾਤੇ ਵਿੱਚੋਂ ਦੂਜੇ ਖਾਤੇ ਵਿੱਚ ਪੈਸੇ ਵੀ ATM ਰਾਹੀਂ ਭੇਜ ਸਕਦੇ ਹੋ।

5

ਜੇਕਰ ਤੁਸੀਂ ਘੱਟ ਰਕਮ ਵਾਲਾ ਨਿਜੀ ਕਰਜ਼ ਲੈਣਾ ਹੈ ਤਾਂ ATM ਤੋਂ ਹੀ ਬਿਨੈ ਕੀਤਾ ਜਾ ਸਕਦਾ ਹੈ। ਇਸ ਲਈ ਫ਼ੋਨ ਬੈਂਕਿੰਗ ਜਾਂ ਬੈਂਕ ਬ੍ਰਾਂਚ ਜਾਣ ਦੀ ਲੋੜ ਨਹੀਂ।

6

ਐਲ.ਆਈ.ਸੀ., ਐਚ.ਡੀ.ਐਫ.ਸੀ. ਲਾਈਫ ਤੇ ਐਸ.ਬੀ.ਆਈ. ਲਾਈਫ ਵਰਗੀ ਬੀਮਾ ਕੰਪਨੀਆਂ ਨੇ ਬੈਂਕਾਂ ਨਾਲ ਕਰਾਰ ਕਰ ਲਿਆ ਹੈ। ਇਸ ਤਹਿਤ ਗਾਹਕ ਹੁਣ ATM ਰਾਹੀਂ ਆਪਣੀ ਕਿਸ਼ਤ (ਪ੍ਰੀਮੀਅਮ) ਦਾ ਭੁਗਤਾਨ ਕਰ ਸਕਦੇ ਹਨ। ਏ.ਟੀ.ਐਮ. ਦੇ ਬਿੱਲ ਵਾਲੇ ਸੈਕਸ਼ਨ ਵਿੱਚ ਜਾ ਕੇ ਇਸ ਸੁਵਿਧਾ ਦਾ ਲਾਹਾ ਲਿਆ ਜਾ ਸਕਦਾ ਹੈ। ਇਸ ਲਈ ਤੁਹਾਨੂੰ ਆਪਣਾ ਪਾਲਿਸੀ ਨੰਬਰ ਵੀ ਦੇਣਾ ਹੋਵੇਗਾ।

7

ATM ਰਾਹੀਂ ਕਾਫ਼ੀ ਬੈਂਕਾਂ ਨੇ ਨਗਦ ਜਮ੍ਹਾ ਕਰਵਾਉਣ ਦੀ ਸੁਵਿਧਾ ਵੀ ਦਿੱਤੀ ਹੋਈ ਹੈ। ਹਾਲਾਂਕਿ, ਇਹ ਮਸ਼ੀਨ ATM ਨਾਲੋਂ ਵੱਖਰੀ ਹੁੰਦੀ ਹੈ ਪਰ ਇਸ ਵਿੱਚੋਂ ਪੈਸੇ ਵੀ ਕਢਵਾਏ ਜਾ ਸਕਦੇ ਹਨ। ਤੁਸੀਂ ਇੱਕ ਵਾਰ ਵਿੱਚ 49,000 ਤਕ ਹੀ ਜਮ੍ਹਾ ਕਰਵਾ ਸਕਦੇ ਹੋ।

8

ਕੁਝ ਬੈਂਕ ਦੇ ATM ਰਾਹੀਂ ਤੁਸੀਂ ਆਮਦਨ ਕਰ ਤਕ ਅਦਾ ਕਰ ਸਕਦੇ ਹੋ। ਇਸ ਤਹਿਤ ਤੁਸੀਂ ਅਗਾਊਂ ਟੈਕਸ, ਸੈਲਫ਼ ਅਸੈਸਮੈਂਟ ਟੈਕਸ ਤੇ ਰੈਗੂਲਰ ਅਸੈਸਮੈਂਟ ਟੈਕਸ ਅਦਾ ਕਰ ਸਕਦੇ ਹੋ। ਹਾਲਾਂਕਿ, ਇਸ ਸੇਵਾ ਦੀ ਵਰਤੋਂ ਕਰਨ ਲਈ ਤੁਹਾਨੂੰ ਪਹਿਲਾਂ ਬੈਂਕ ਦੀ ਵੈੱਬਸਾਈਟ ਜਾਂ ਬ੍ਰਾਂਚ ਵਿੱਚ ਜਾ ਕੇ ਖ਼ੁਦ ਨੂੰ ਰਜਿਸਟਰ ਕਰਵਾਉਣਾ ਹੋਵੇਗਾ।

9

ਕਿਸੇ ਵੀ ਪ੍ਰੀਪੇਡ ਮੋਬਾਈਲ ਦਾ ਰੀਚਾਰਜ ਵੀ ATM ਰਾਹੀਂ ਕੀਤਾ ਜਾ ਸਕਦਾ ਹੈ। ATM ਦੇ ਮੋਬਾਈਲ ਰੀਚਾਰਜ ਆਪਸ਼ਨ 'ਤੇ ਕਲਿੱਕ ਕਰਕੇ ਮੋਬਾਈਲ ਨੰਬਰ ਤੇ ਰਕਮ ਆਦਿ ਭਰਨੀ ਹੋਵੇਗੀ।

10

ATM ਦੀ ਮਦਦ ਨਾਲ ਤੁਸੀਂ ਆਪਣੇ ਬੈਂਕ ਵਿੱਚ ਫਿਕਸਡ ਡਿਪਾਜ਼ਿਟ (FD) ਵੀ ਖੁੱਲ੍ਹਵਾ ਸਕਦੇ ਹੋ। ਏ.ਟੀ.ਐਮ. ਦੇ ਮੈਨਿਊ ਵਿੱਚ ਜਾ ਕੇ ਅੱਗੇ ਓਪਨ ਫਿਕਸਡ ਡਿਪਾਜ਼ਿਟ ਦਾ ਵਿਕਲਪ ਚੁਣਨ ਤੋਂ ਬਾਅਦ ਤੁਸੀਂ ਇਸ ਦੀ ਸ਼ੁਰੂਆਤ ਕਰ ਸਕਦੇ ਹੋ। ਇਸ ਤੋਂ ਬਾਅਦ ਤੁਹਾਨੂੰ ਆਪਣੀ ਬਚਤ ਸਕੀਮ ਦੀ ਮਿਆਦ ਤੇ ਰਕਮ ਆਦਿ ਦੇ ਵਿਕਲਪ ਨੂੰ ਚੁਣਨਾ ਪਵੇਗਾ।

11

ਜੇਕਰ ਤੁਹਾਨੂੰ ਨਵੀਂ ਚੈੱਕਬੁੱਕ ਚਾਹੀਦੀ ਹੈ ਤਾਂ ਤੁਹਾਨੂੰ ਬੈਂਕ ਜਾਣ ਦੀ ਲੋੜ ਨਹੀਂ। ਤੁਸੀਂ ATM ਜਾ ਕੇ ਨਵੀਂ ਚੈੱਕਬੁੱਕ ਲਈ ਬਿਨੈ ਕਰ ਸਕਦੇ ਹੋ। ਹਾਲਾਂਕਿ ਇਹ ਸੁਵਿਧਾ ਫਿਲਹਾਲ SBI, HDFC ਤੇ ICICI ਬੈਂਕਾਂ ਦੇ ATM ਵਿੱਚ ਹੀ ਉਪਲਬਧ ਹੈ।

12

ਤੁਸੀਂ ATM ਦੇ 11 ਅਜਿਹੇ ਫਾਇਦਿਆਂ ਬਾਰੇ ਜਾਣ ਸਕਦੇ ਹੋ, ਜਿਨ੍ਹਾਂ ਦਾ ਲਾਹਾ ਚੁੱਕ ਤੁਸੀਂ ਲੰਮੀਆਂ ਲਾਈਨਾਂ ਵਿੱਚ ਲੱਗਣੋਂ ਬਚ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਕਿ ATM ਪੈਸੇ ਕਢਵਾਉਣ ਦੇ ਹੀ ਨਹੀਂ ਬਲਕਿ ਇਹ ਕੰਮ ਵੀ ਕਰ ਸਕਦਾ ਹੈ।

  • ਹੋਮ
  • Gadget
  • ATM ਸਿਰਫ਼ ਪੈਸੇ ਨਹੀਂ ਕੱਢਦਾ, ਇਹ ਜ਼ਰੂਰੀ ਕੰਮ ਵੀ ਕਰ ਸਕਦੈ
About us | Advertisement| Privacy policy
© Copyright@2025.ABP Network Private Limited. All rights reserved.