iPhone X ਦੇ ਵਰਗੇ ਕਿੰਨੇ ਸਮਾਰਟ ਸਮਾਰਟਫੋਨ...!
ਇਹ ਫੋਨ ਨਜ਼ਰ ਤਾਂ ਆਈਫੋਨ ਐਕਸ ਵਰਗੇ ਹੀ ਆਉਂਦੇ ਹਨ। ਇਨਾਂ ਸਮਾਰਟਫੋਨਾਂ ਦੀ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਡੁਅਲ ਸਿਮ ਵਾਲਾ ਵੀਵੋ V9 ਇੰਡ੍ਰਾਇਡ 8.1 ਬੇਸਡ ਹੈ। ਇਸ ਵਿੱਚ 6.3 ਇੰਚ ਦੀ ਸਕ੍ਰੀਨ ਹੈ ਜੋ ਕਿ 1080x2280 ਪਿਕਸਲ ਦੀ ਹੈ। ਇਸ ਵਿੱਚ ਫੁੱਲ ਵਿਜ਼ਨ ਡਿਸਪਲੇ ਹੈ। ਕੈਮਰੇ 16MP+5MP ਦੇ ਸੈਟਅਪ ਦ ਹਨ। ਫਰੰਟ ਫੇਸਿੰਗ ਕੈਮਰਾ 24 ਮੈਗਾਪਿਕਸਲ ਦਾ ਹੈ।
ਵੀਵੋ ਦਾ ਇਹ ਸਮਾਰਟਫੋਨ 'V9' ਬੇਸਡ ਫੇਸ ਬਿਊਟੀਫਿਕੇਸ਼ਨ ਦੇ ਨਾਲ ਆਉਂਦਾ ਹੈ। ਇਹ ਸੈਲਫੀ ਨੂੰ ਹੋਰ ਖੂਬਸੂਰਤ ਬਨਾਉਮ ਦਾ ਦਾਅਵਾ ਵੀ ਕਰਦਾ ਹੈ। ਵੀਵੋ-ਵੀ9 ਦੀ ਕੀਮਤ 22,990 ਰੁਪਏ ਰੱਖੀ ਗਈ ਹੈ। ਰੈਮ 4 ਜੀਬੀ ਅਤੇ ਸਟੋਰੇਜ 64 ਜੀਬੀ ਹੈ। ਇਹ ਸ਼ੈਂਪੇਨ ਗੋਲਡ, ਪਰਲ ਬਲੈਕ ਅਤੇ ਸਫਾਯਰ ਬਲੂ ਰੰਗ ਵਿੱਚ ਹੈ। ਇਹ 2 ਅਪ੍ਰੈਲ ਤੋਂ ਵਿਕਣਾ ਸ਼ੁਰੂ ਹੋਵੇਗਾ।
ਇਸ ਤੋਂ ਇਲਾਵਾ ਬੀਤੇ ਦਿਨੀਂ ਲਾਂਚ ਹੋਇਆ ਓਪੋ। ਆਪਣੇ ਡਿਜ਼ਾਇਨ ਕਰਕੇ 'R15 ' ਨੂੰ ਟੱਕਰ ਦੇਣ ਦੀ ਗੱਲ ਆਖ ਰਿਹਾ ਹੈ।
ਚੀਨੀ ਸਮਾਰਟਫ਼ੋਨ ਕੰਪਨੀ ਵੀਵੋ ਨੇ ਆਪਣੇ ਸਮਾਰਟਫ਼ੋਨ 'V9' ਨੂੰ ਥਾਈਲੈਂਡ ਅਤੇ ਫਿਲੀਪੀਂਸ ਵਿੱਚ ਲਾਂਚ ਕਰਨ ਤੋਂ ਬਾਅਦ ਭਾਰਤ ਵਿੱਚ ਵੀ ਲਾਂਚ ਕੀਤਾ। ਇਸ ਵਿੱਚ ਕਈ ਸਾਰੇ ਸੈਂਸਰ ਤੇ 24 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਨਵੀਂ ਦਿੱਲੀ . iPhone X ਦੀ ਲੁੱਕ ਵਾਲੇ ਅਤੇ ਉਸ ਨਾਲ ਮਿਲਦੇ-ਜੁਲਦੇ ਕਈ ਸਮਾਰਟਫੋਨ ਅੱਜ-ਕੱਲ ਬਾਜ਼ਾਰ ਵਿੱਚ ਹਨ। ਉਹ ਇਹ ਦਾਅਵੇਦਾਰੀ ਵੀ ਪੇਸ਼ ਕਰ ਰਹੇ ਹਨ ਕਿ ਉਹ iPhone X ਦੇ ਮੁਕਾਬਲੇ ਘੱਟ ਕੀਮਤ ਵਿੱਚ ਚੰਗੇ ਸਮਾਰਟਫ਼ੋਨ ਹੋਣਗੇ। ਉਹ ਲੋਕਾਂ ਦੇ ਦਿਮਾਗ ਵਿੱਚ ਚੜ੍ਹਿਆ iPhone X ਬ੍ਰਾਂਡਿੰਗ ਦਾ ਚਸ਼ਮਾ ਵੀ ਲਾਹੁਣਾ ਚਾਹੁੰਦੇ ਹਨ।