iPhone X ਵਰਗਾ ਸਮਾਰਟਫ਼ੋਨ ਜਿਸ ਦੀ 512 ਜੀਬੀ ਮੈਮਰੀ
ਰਿਪੋਰਟ ਮੁਤਾਬਕ ਲੋਕਾਂ ਦਾ ਮੰਨਣਾ ਹੈ ਕਿ ਹੁਆਵੇਈ ਸਮਾਰਟਫੋਨ ਸੀਰੀਜ਼ ਮੈਟ ਤਹਿਤ ਬਣਾਏ ਗਏ ਹਨ। ਇਹ 'Neo AAL00' ਅਤੇ P-20 Pro ਸੀਰੀਜ਼ ਤਹਿਤ ਲਾਂਚ ਕੀਤੇ ਜਾ ਸਕਦੇ ਹਨ।
ਦਸੰਬਰ ਵਿੱਚ ਸੈਮਸੰਗ ਨੇ ਐਲਾਨ ਕੀਤਾ ਸੀ ਕਿ ਉਹ ਦੁਨੀਆ ਦਾ ਪਹਿਲੇ 512 ਜੀ.ਬੀ. ਮੈਮਰੀ ਵਾਲੇ ਫੋਨ ਦੀ ਪ੍ਰੋਡਕਸ਼ਨ ਸ਼ੁਰੂ ਕਰ ਚੁੱਕਿਆ ਹੈ।
ਹੁਆਵੇਈ ਦਾ 'Neo AAL00' ਮਾਡਲ ਦਾ ਸਮਾਰਟਫੋਨ ਫਰਵਰੀ ਵਿੱਚ ਸਾਹਮਣੇ ਆਇਆ ਹੈ। ਇਸ ਬਾਰੇ ਦੱਸਿਆ ਗਿਆ ਕਿ ਇਸ ਵਿੱਚ 6 ਜੀ.ਬੀ. ਰੈਮ ਅਤੇ 512 ਜੀ.ਬੀ. ਇੰਟਰਨਲ ਮੈਮਰੀ ਹੈ।
ਖ਼ਬਰਾਂ ਦੀ ਮੰਨੀਏ ਤਾਂ ਸਮਾਰਟਫੋਨ ਬਨਾਉਣ ਵਾਲੀ ਕੰਪਨੀ ਹੁਆਵੇਈ 512 ਜੀ.ਬੀ. ਇੰਟਰਨਲ ਮੈਮਰੀ ਵਾਲੇ ਸਮਾਰਟਫੋਨ ਨੂੰ ਲਾਂਚ ਕਰ ਸਕਦੀ ਹੈ। ਅਜਿਹਾ ਇੱਕ ਫੋਨ ਚੀਨ ਦੀ ਵੈਬਸਾਇਟ 'ਤੇ ਵੇਖਿਆ ਗਿਆ ਹੈ।
ਮੋਬਾਇਲ ਵਿੱਚ ਬੈਟਰੀ ਤੋਂ ਬਾਅਦ ਸਭ ਤੋਂ ਵੱਡੀ ਪ੍ਰੇਸ਼ਾਨੀ ਹੁੰਦੀ ਹੈ ਜਾਂ ਮੋਬਾਇਲ ਦੀ ਸਟੋਰੇਜ। ਲੋਕ ਅਕਸਰ ਆਪਣੇ ਸਮਾਰਟਫੋਨ ਵਿੱਚ ਮੈਮਰੀ ਡਾਟਾ ਘੱਟ ਹੋਣ ਦੀ ਸ਼ਿਕਾਇਤ ਕਰਦੇ ਹਨ। ਇਸ ਦੇ ਹੱਲ ਵਾਸਤੇ ਚੀਨੀ ਮੋਬਾਇਲ ਕੰਪਨੀ ਹੁਆਵੇਈ ਇੱਕ ਨਵਾਂ ਸਮਾਰਟਫੋਨ ਲਾਂਚ ਕਰਨ ਬਾਰੇ ਵਿਚਾਰ ਕਰ ਰਹੀ ਹੈ।