ਉੱਤਰ ਪ੍ਰਦੇਸ਼: ਸੋਨਭਦਰ 'ਚ ਭੂ-ਵਿਗਿਆਨੀਆਂ ਦੇ ਸਰਵੇਖਣ ਮੁਤਾਬਕ 3,000 ਟਨ ਦੇ ਕਰੀਬ ਸੋਨਾ ਹੈ, ਜੋ ਭਾਰਤ ਦੇ ਕੋਲ ਮੌਜੂਦਾ ਸੋਨੇ ਦੇ ਭੰਡਾਰ ਦਾ ਕਰੀਬ ਪੰਜ ਗੁਣਾ ਹੈ। ਸੋਨੇ ਦੇ ਇਹ ਭੰਡਾਰ ਸੋਨ ਪਹਾੜੀ ਤੇ ਹਰਦੀ ਇਲਾਕੇ ਤੋਂ ਮਿਲਿਆ ਹੈ। ਜਿਸਦੀ ਕੀਮਤ ਕਰੀਬ 12 ਲੱਖ ਕਰੋੜ ਰੁਪਏ ਦੱਸੀ ਜਾ ਰਹੀ ਹੈ।


ਸੋਨੇ ਦੇ ਭੰਡਾਰ ਦੇ ਨਾਲ-ਨਾਲ ਇੱਥੇ ਜ਼ਹਿਰੀਲੇ ਸੱਪ ਵੀ ਰਹਿੰਦੇ ਹਨ, ਜੋ ਕੁੱਝ ਹੀ ਪਲਾਂ 'ਚ ਇਨਸਾਨ ਨੂੰ ਮੌਤ ਦੇ ਘਾਟ ਉਤਾਰ ਸਕਦੇ ਹਨ। ਰਿਪੋਰਟ ਮੁਤਾਬਕ ਇੱਥੇ ਰਸੇਲ ਵਾਇਪਰ, ਕੋਬਰਾ ਤੇ ਕਰੈਤ ਦਾ ਬਸੈਰਾ ਹੈ। ਜੋ ਕਿ ਦੁਨੀਆ ਦੇ ਜ਼ਹਿਰੀਲੇ ਸੱਪਾਂ 'ਚੋਂ ਇੱਕ ਹਨ।

ਹੁਣ ਜਲਦ ਹੀ ਸੋਨਭਦਰ ਦੀਆਂ ਪਹਾੜੀਆਂ ਚੋਂ ਸੋਨਾ ਕੱਢਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ, ਪਰ ਇਸਦਾ ਪ੍ਰਭਾਵ ਇਨ੍ਹਾਂ ਸੱਪਾਂ ਦੀ ਮੌਜੂਦਗੀ 'ਤੇ ਪੈ ਸਕਦਾ ਹੈ। ਅਜਿਹੀ ਹੀ ਸਥਿਤੀ ਆਸਟ੍ਰੇਲੀਆਂ ਦੇ ਜੰਗਲਾਂ 'ਚ ਬਣੀ ਸੀ, ਜਦੋਂ ਕੋਲੇ ਦੀਆਂ ਖਦਾਨਾਂ ਦੀ ਮਾਈਨਿੰਗ ਹੋ ਰਹੀ ਸੀ। ਪਰ ਸੱਪਾਂ ਦੀ ਹੋਂਦ ਨੂੰ ਦੇਖਦਿਆਂ ਮਾਈਨਿੰਗ 'ਤੇ ਰੋਕ ਲੱਗਾ ਦਿੱਤੀ ਗਈ ਸੀ।