ਸਵੀਡਨ: ਦੁਨੀਆ 'ਚ ਇੱਕ ਅਜਿਹਾ ਹੋਟਲ ਹੈ ਜੋ ਹਰ ਸਾਲ ਨਦੀ 'ਚ ਬਹਿ ਜਾਣ ਕਰਕੇ ਜਾਣਿਆ ਜਾਂਦਾ ਹੈ। ਇਸ ਹੋਟਲ ਨੂੰ ਹਰ ਸਾਲ ਬਣਾਇਆ ਜਾਂਦਾ ਹੈ ਤੇ ਹਰ ਸਾਲ ਨਦੀ 'ਚ ਬਹਿ ਜਾਂਦਾ ਹੈ। ਇਹ ਅਨੋਖਾ ਹੋਟਲ ਸਵੀਡਨ 'ਚ ਹੈ। ਇਸ ਨੂੰ ਆਈਸ ਹੋਟਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਸਵੀਡਨ ਦੇ ਇਸ ਹੋਟਲ ਨੂੰ ਹਰ ਸਾਲ ਬਣਾਇਆ ਜਾਂਦਾ ਹੈ, ਪਰ ਪੰਜ ਮਹੀਨੇ ਬਾਅਦ ਇਹ ਪਿਘਲ ਜਾਂਦਾ ਹੈ ਤੇ ਨਦੀ ਦੇ ਪਾਣੀ 'ਚ ਮਿਲ ਜਾਂਦਾ ਹੈ। ਇਸ ਹੋਟਲ ਨੂੰ ਬਨਾਉਣ ਦੀ ਪਰੰਪਰਾ 1989 ਤੋਂ ਹੀ ਚਲੀ ਆ ਰਹੀ ਹੈ। ਹਰ ਸਾਲ ਅਕਤੂਬਰ ਮਹੀਨੇ ਇਸਦਾ ਨਿਰਮਾਣ ਕਾਰਜ ਸ਼ੁਰੂ ਹੁੰਦਾ ਹੈ। ਦੁਨਿਆ ਭਰ ਤੋਂ ਆਏ ਕਲਾਕਾਰ ਇਸ ਨੂੰ ਬਣਾਉਂਦੇ ਹਨ।
ਇਸ ਵਾਰ ਹੋਟਲ 'ਚ 35 ਕਮਰੇ ਬਣਾਏ ਗਏ ਹਨ। ਕਮਰੇ ਦੇ ਅੰਦਰ ਦਾ ਤਾਪਮਾਨ ਕਰੀਬ ਮਾਇਨਸ ਪੰਜ ਡਿਗਰੀ ਸੈਲਸਿਅਸ ਰਹਿੰਦਾ ਹੈ। ਇਸ ਹੋਟਲ 'ਚ ਇੱਕ ਰਾਤ ਰੁਕਣ ਦਾ ਕਿਰਾਇਆ 17 ਹਜ਼ਾਰ ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਹੈ।
ਹਰ ਸਾਲ ਬਣਦਾ ਤੇ ਫਿਰ ਨਦੀ 'ਚ ਬਹਿ ਜਾਂਦਾ 35 ਕਮਰਿਆਂ ਦਾ ਇਹ ਅਨੋਖਾ ਹੋਟਲ
ਏਬੀਪੀ ਸਾਂਝਾ
Updated at:
22 Feb 2020 02:32 PM (IST)
ਦੁਨੀਆ 'ਚ ਇੱਕ ਅਜਿਹਾ ਹੋਟਲ ਹੈ ਜੋ ਹਰ ਸਾਲ ਨਦੀ 'ਚ ਬਹਿ ਜਾਣ ਕਰਕੇ ਜਾਣਿਆ ਜਾਂਦਾ ਹੈ। ਇਸ ਹੋਟਲ ਨੂੰ ਹਰ ਸਾਲ ਬਣਾਇਆ ਜਾਂਦਾ ਹੈ ਤੇ ਹਰ ਸਾਲ ਨਦੀ 'ਚ ਬਹਿ ਜਾਂਦਾ ਹੈ।
- - - - - - - - - Advertisement - - - - - - - - -