ਇੰਦੌਰ: ਇੰਦੌਰ ਮਿਊਂਸਪਲ ਕਾਰਪੋਰੇਸ਼ਨ ਦੀ ਕਾਰਵਾਈ ਨੇ ਉਸ ਸਮੇਂ ਦਿਲਚਸਪ ਮੋੜ ਲੈ ਲਿਆ ਜਦੋਂ ਸਬਜ਼ੀ ਵੇਚਣ ਵਾਲੀ ਔਰਤ ਨਿਗਮ ਦੇ ਕਰਮਚਾਰੀਆਂ ਦੇ ਸਾਹਮਣੇ ਖੜ੍ਹੀ ਹੋ ਗਈ। ਉਸ ਨੇ ਫਰਾਟੇਦਾਰ ਅੰਗਰੇਜ਼ੀ ਬੋਲਦਿਆਂ ਨਿਗਮ ਕਰਮਚਾਰੀਆਂ ਦੀ ਬੋਲਤੀ ਹੀ ਬੰਦ ਕਰ ਦਿੱਤੀ।
ਇੰਦੌਰ 'ਚ ਪ੍ਰਸ਼ਾਸਨ ਨੇ ਸਬਜ਼ੀ ਦੀ ਰੇੜ੍ਹੀ ਲਾਉਣ ਵਾਲਿਆਂ ਦੇ ਇੱਕੋ ਜਗ੍ਹਾ ਖੜ੍ਹੇ ਹੋਣ 'ਤੇ ਪਾਬੰਦੀ ਲਾਈ ਹੈ ਪਰ ਬੁੱਧਵਾਰ ਜਦੋਂ ਨਿਗਮ ਦਾ ਅਮਲਾ ਮਾਲਵਾ ਮਿੱਲ ਸਥਿਤ ਸਬਜ਼ੀ ਮੰਡੀ 'ਚ ਕਾਰਵਾਈ ਕਰਨ ਪਹੁੰਚਿਆ ਤਾਂ ਇੱਕ ਔਰਤ ਨੇ ਇੱਥੇ ਜ਼ੋਰਦਾਰ ਵਿਰੋਧ ਕੀਤਾ। ਮਹਿਲਾ ਦਾ ਵਿਰੋਧ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਰਅਸਲ, ਮਹਿਲਾ ਨੇ ਫਰਾਟੇਦਾਰ ਅੰਗਰੇਜ਼ੀ ਬੋਲ ਨਿਗਮ ਕਰਮਚਾਰੀਆਂ ਦੇ ਹੋਸ਼ ਉਡਾ ਦਿੱਤੇ।
ਮਹਿਲਾ ਦਾ ਨਾਮ ਰਈਸਾ ਅੰਸਾਰੀ ਹੈ। ਉਹ ਸਬਜ਼ੀ ਦੀ ਰੇੜ੍ਹੀ ਲਾਉਂਦੀ ਹੈ। ਰਈਸਾ ਨੇ ਪੀਐਚਡੀ ਕੀਤੀ ਹੋਈ ਹੈ ਪਰ ਫਿਰ ਵੀ ਉਹ ਸਬਜ਼ੀ ਵੇਚਦੀ ਹੈ। ਉਸ ਦਾ ਕਹਿਣਾ ਹੈ ਕਿ ਪਿਛਲੇ 60 ਸਾਲਾਂ ਤੋਂ ਉਸ ਦਾ ਪਰਿਵਾਰ ਇੱਥੇ ਸਬਜ਼ੀ ਦਾ ਕਾਰੋਬਾਰ ਕਰਦਾ ਹੈ ਪਰ ਨਿਗਮ ਵਾਲੇ ਹੁਣ ਉਨ੍ਹਾਂ ਨੂੰ ਉਥੋਂ ਉੱਠਣ ਨੂੰ ਕਹਿ ਰਹੇ ਹਨ।