ਨਵੀਂ ਦਿੱਲੀ: ਕੀ ਤੁਹਾਨੂੰ ਪਤਾ ਹੈ ਕਿ ਇੱਕ ਅਜਿਹਾ ਐਪ ਹੈ ਜੋ ਬਿਜਲੀ ਡਿੱਗਣ ਤੋਂ ਪਹਿਲਾਂ ਅਲਰਟ ਕਰ ਦਿੰਦਾ ਹੈ। ਦਾਮਿਨੀ ਨਾਮ ਦਾ ਇਹ ਐਪ ਬਿਜਲੀ ਦੇ ਹਮਲੇ ਤੋਂ 30 ਤੋਂ 40 ਮਿੰਟ ਪਹਿਲਾਂ ਅਲਰਟ ਕਰਦਾ ਹੈ। ਇਹ ਐਪ ਲਗਪਗ ਦੋ ਸਾਲ ਪਹਿਲਾਂ ਕੇਂਦਰ ਸਰਕਾਰ ਦੇ ਧਰਤੀ ਵਿਗਿਆਨ ਮੰਤਰਾਲੇ ਦੁਆਰਾ ਲਾਂਚ ਕੀਤੀ ਗਈ ਸੀ।


ਇਹ ਇਸ ਤਰ੍ਹਾਂ ਕਰਦਾ ਕੰਮ:

ਦਾਮਿਨੀ ਐਪ ਖੋਲ੍ਹਣ ਤੋਂ ਬਾਅਦ ਇਕ ਚੱਕਰ ਉਸ ਸਥਾਨ ਦਾ ਨਕਸ਼ਾ ਦਰਸਾਉਂਦਾ ਹੈ ਜਿਥੇ ਉਹ ਵਿਅਕਤੀ ਹੈ। ਇਹ ਚੱਕਰ ਅਗਲੇ 30-40 ਮਿੰਟ 'ਚ 20 ਕਿਲੋਮੀਟਰ ਦੇ ਵਿਆਸ 'ਚ ਬਿਜਲੀ ਦਾ ਅਲਰਟ ਦਿੰਦਾ ਹੈ। ਜਿਸ ਜਗ੍ਹਾ 'ਤੇ ਉਹ ਵਿਅਕਤੀ ਮੌਜੂਦ ਹੈ, ਉਥੇ ਬਿਜਲੀ ਡਿੱਗ ਰਹੀ ਹੈ ਜਾਂ ਨਹੀਂ ਇਸ ਬਾਰੇ ਜਾਣਕਾਰੀ ਇਹ ਚੱਕਰ ਦੇ ਹੇਠਾਂ ਹਿੰਦੀ ਤੇ ਅੰਗਰੇਜ਼ੀ 'ਚ ਦਿੱਤੀ ਜਾਂਦੀ ਹੈ।




ਮੌਸਮ ਵਿਭਾਗ ਵੀ ਦਿੰਦਾ ਜਾਣਕਾਰੀ:

ਐਪ ਬਿਜਲੀ ਦੀ ਜਾਣਕਾਰੀ ਦੇ ਨਾਲ-ਨਾਲ ਸੁਰੱਖਿਆ ਤੇ ਮੁਢਲੀ ਸਹਾਇਤਾ ਕਿਵੇਂ ਲੈਣੀ ਹੈ ਬਾਰੇ ਵੀ ਜਾਣਕਾਰੀ ਦਿੰਦੀ ਹੈ। ਦਾਮਿਨੀ ਐਪ 'ਚ ਇਹ ਵੀ ਦੱਸਿਆ ਗਿਆ ਹੈ ਕਿ ਜੇਕਰ ਖੇਤ 'ਚ ਕੰਮ ਕਰਦਿਆਂ, ਯਾਤਰਾ ਦੌਰਾਨ ਤੇ ਘਰ ਦੇ ਆਲੇ-ਦੁਆਲੇ ਕੰਮ ਕਰਦੇ ਸਮੇਂ ਬਿਜਲੀ ਦਾ ਅਲਰਟ ਮਿਲਦਾ ਹੈ ਤਾਂ ਉਨ੍ਹਾਂ ਦੀ ਰੱਖਿਆ ਕਿਵੇਂ ਕੀਤੀ ਜਾਵੇ। ਦਾਮਿਨੀ ਐਪ ਗੂਗਲ ਪਲੇ ਸਟੋਰ 'ਤੇ ਐਂਡਰਾਇਡ ਫੋਨ 'ਤੇ ਉਪਲਬਧ ਹੈ।