ਮੁੰਬਈ: ਆਮਿਰ ਖਾਨ ਦੀਆਂ ਫ਼ਿਲਮਾਂ ਨੂੰ ਹਮੇਸ਼ਾ ਅਲੱਗ ਬਣਾਉਣ ਲਈ ਆਮਿਰ ਦੇ ਨਾਲ-ਨਾਲ ਉਨ੍ਹਾਂ ਦੀ ਪੂਰੀ ਟੀਮ ਮਿਹਨਤ ਕਰਦੀ ਹੈ। ਇਸ ਵਾਰ ਆਮਿਰ ਦੀ ਫਿਲਮ ਸੂਪਰ ਗ੍ਰੈਂਡ ਹੋਏਗੀ। ਨੈੱਟਫਲਿਕਸ ਦੇ ਨਾਲ ਮਿਲ ਕੇ ਆਮਿਰ ਖਾਨ ਕੁਝ ਨਵਾਂ ਕਰਨ ਦੀ ਤਿਆਰੀ 'ਚ ਹਨ। ਮਲਟੀ ਪਾਰਟ ਫਿਲਮ ਨੂੰ ਗ੍ਰੈਂਡ ਬਣਾਉਣ ਦੀ ਪੂਰੀ ਪਲਾਨਿੰਗ ਚੱਲ ਰਹੀ ਹੈ।


ਦਰਅਸਲ ਮਹਾਭਾਰਤ ਆਮਿਰ ਦਾ ਡ੍ਰੀਮ ਪ੍ਰੋਜੈਕਟ ਹੈ, ਜਿਸ ਨੂੰ ਆਮਿਰ ਨੈੱਟਫਲਿਕਸ ਦੇ ਨਾਲ ਮਿਲ ਕੇ ਪ੍ਰੋਡਿਊਸ ਕਰਨਗੇ। ਇਸ ਫਿਲਮ ਨੂੰ 'ਗੇਮ ਓਫ ਥ੍ਰੋਨਜ਼' ਦੀ ਤਰਜ਼ 'ਤੇ ਤਿਆਰ ਕੀਤਾ ਜਾਏਗਾ ਤਾਂ ਕਿ ਨਵੇਂ ਤਰੀਕੇ ਨਾਲ ਇਸ ਇਤਿਹਾਸਕ ਕਹਾਣੀ ਨੂੰ ਪੇਸ਼ ਕੀਤਾ ਜਾ ਸਕੇ।




ਖਾਸ ਗੱਲ ਇਹ ਹੈ ਕਿ ਨੈੱਟਫਲਿਕਸ ਨਾਲ ਜਿਨ੍ਹਾਂ ਫ਼ਿਲਮਾਂ ਨੂੰ ਆਮਿਰ ਪ੍ਰੌਡਿਓਸ ਕਰ ਰਹੇ ਹਨ, ਉਸ 'ਚ ਆਮਿਰ ਆਪ ਫ਼ੀਚਰ ਨਹੀਂ ਹੋਣਗੇ। ਨੈੱਟਫਲਿਕਸ ਦੇ ਹੋਰ ਕਈ ਵੈਬਸੀਰੀਜ਼ ਨੂੰ ਆਮਿਰ ਪ੍ਰੋਡਿਊਸ ਕਰਨਗੇ ਜਿਸ 'ਚ ਨਵੇਂ ਟੈਲੇੰਟ ਤੇ ਨਵੀਆਂ ਕਹਾਣੀਆਂ ਪੇਸ਼ ਕੀਤੀਆਂ ਜਾਣਗੀਆਂ। ਆਮਿਰ ਖਾਨ ਦੀ ਆਉਣ ਵਾਲੀ ਫਿਲਮ 'ਲਾਲ ਸਿੰਘ ਚੱਢਾ' ਹੈ ਜਿਸ 'ਚ ਆਮਿਰ ਦੇ ਨਾਲ ਕਰੀਨਾ ਕਪੂਰ ਦਿਖੇਗੀ।