ਛੱਤੀਸਗੜ੍ਹ: ਜੇਕਰ ਤੁਹਾਨੂੰ ਕੋਈ ਕਹੇ ਕਿ ਦੇਸ਼ 'ਚ ਅਜਿਹਾ ਪਿੰਡ ਵੀ ਹੈ ਜਿੱਥੋਂ ਦੀ ਸਰਹੱਦ ਅੰਦਰ ਸੱਪ ਦਾ ਜ਼ਹਿਰ ਕੰਮ ਨਹੀਂ ਕਰਦਾ। ਜੀ ਹਾਂ, ਅਜਿਹਾ ਪਿੰਡ ਹੈ ਜੋ ਛੱਤੀਸਗੜ੍ਹ ਦੇ ਮੰਗੋਲੀ ਜ਼ਿਲ੍ਹੇ ਦੇ ਖੇੜਾ 'ਚ ਆਉਂਦਾ ਹੈ। ਇਸ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਵਿਸ਼ਵਾਸ਼ ਹੈ ਕਿ ਪਿੰਡ ਨੂੰ ਨਾਗਦੇਵਤਾ ਦਾ ਵਰਦਾਨ ਮਿਲੀਆ ਹੋਇਆ ਹੈ। ਇਸ ਕਾਰਨ ਇਸ ਪਿੰਡ ਦੇ ਬਾਹਰੀ ਹਿੱਸੇ ਵਿੱਚ ਸੱਪ ਦੇ ਡੰਗਣ ਦਾ ਕੋਈ ਅਸਰ ਨਹੀਂ ਹੋਏਗਾ। ਇਹ ਪਿੰਡ ਮੁੰਗਲੀ ਜ਼ਿਲ੍ਹਾ ਹੈੱਡਕੁਆਰਟਰ ਤੋਂ 7 ਕਿਲੋਮੀਟਰ ਦੀ ਦੂਰੀ 'ਤੇ ਹੈ।

ਪਿੰਡ ਵਾਸੀਆਂ ਨੇ ਦੱਸਿਆ ਕਿ ਨਾਗਦੇਵਤਾ ਨੇ ਇਸ ਪਿੰਡ ਨੂੰ ਵਰਦਾਨ ਦਿੱਤਾ ਸੀ ਕਿ ਸੱਪ ਦੇ ਡੰਗਣ ਨਾਲ ਇਸ ਪਿੰਡ ਵਿੱਚ ਮੌਤ ਨਹੀਂ ਹੋਵੇਗੀ। ਲੋਕਾਂ ਨੇ ਕਿਹਾ ਕਿ ਸੈਂਕੜੇ ਸਾਲ ਪਹਿਲਾਂ, ਛੱਤੀਸਗੜ੍ਹ ਦੇ ਇਸ ਪਿੰਡ ਦੇ ਮਾਲਗੁਜਾਰ ਦੇ ਸੁਪਨੇ ਵਿੱਚ ਨਾਗਰਾਜ ਆਏ ਤੇ ਕਿਹਾ ਕਿ ਉਸ ਪਿੰਡ ਦੇ ਛੱਪੜ ਦੇ ਪਿੱਪਲ ਦੇ ਦਰੱਖਤ ਨੇੜੇ ਉਹ ਨਾਗਦੇਵਤਾ ਮੁਸੀਬਤ ਵਿੱਚ ਹੈ।




ਫਿਰ ਮਾਲਗੁਜਾਰ ਨੇ ਇਸ ਸੁਫਨੇ 'ਤੇ ਧਿਆਨ ਨਹੀਂ ਦਿੱਤਾ, ਪਰ ਦੂਜੀ ਰਾਤ ਵੀ ਉਸ ਨੂੰ ਸੁਫਨਾ ਆਇਆ ਤਾਂ ਮਾਲਗੁਜਾਰ ਪਰਿਵਾਰ ਤੇ ਪਿੰਡ ਦੇ ਲੋਕ ਛੱਪੜ ਨੇੜਲੇ ਪਿੱਪਲ ਦੇ ਦਰੱਖਤ ਕੋਲ ਗਏ ਤਾਂ ਦੇਖਿਆ ਕਿ ਸੱਪ ਦੇ ਮੂੰਹ ਵਿੱਚੋਂ ਖੂਨ ਵਗ ਰਿਹਾ ਸੀ।



ਇੱਕ ਮੱਛੀ, ਸੱਪ ਦੇ ਮੂੰਹ ਵਿੱਚ ਫਸੀ ਹੋਈ ਸੀ, ਜਿਸ ਦਾ ਕੰਡਾ ਸੱਪ ਦੇ ਮੂੰਹ ਵਿੱਚ ਫਸਿਆ ਹੋਇਆ ਸੀ। ਨਾਈ ਨੇ ਕੰਡਾ ਕੱਢਿਆ ਤੇ ਸੱਪ ਨੂੰ ਰਿਹਾਅ ਕੀਤਾ। ਇਸ ਤੋਂ ਬਾਅਦ ਨਾਗਰਾਜ ਮੁੜ ਰਾਤ ਨੂੰ ਮਾਲਗੁਜਾਰ ਦੇ ਸੁਫਨੇ 'ਚ ਆਇਆ ਤੇ ਕਿਹਾ ਕਿ ਤੁਹਾਡੇ ਕਰਕੇ ਮੇਰੀ ਜ਼ਿੰਦਗੀ ਬਚ ਗਈ। ਇਸ ਕਾਰਨ ਮੈਂ ਖੁਸ਼ ਹਾਂ ਤੇ ਵਰਦਾਨ ਦਿੰਦਾ ਹਾਂ ਕਿ ਅੱਜ ਤੋਂ ਬਾਅਦ ਇਸ ਪਿੰਡ ਵਿੱਚ ਲੋਕ ਸੱਪ ਦੇ ਡੰਗਣ ਕਾਰਨ ਨਹੀਂ ਮਰਨਗੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904