ਨਵੀਂ ਦਿੱਲੀ: ਯੂਜ਼ਰਸ ਡਾਟਾ ਪ੍ਰਾਈਵੇਸੀ ਨੂੰ ਧਿਆਨ 'ਚ ਰੱਖਦਿਆਂ ਭਾਰਤ ਸਰਕਾਰ ਨੇ ਪਿਛਲੇ ਮਹੀਨੇ 59 ਐਪਸ ਬੈਨ ਕੀਤੀਆਂ ਸਨ। ਸਰਕਾਰ ਨੇ ਇਨ੍ਹਾਂ ਐਪਸ ਤੋਂ ਬਾਅਦ 47 ਹੋਰ ਚੀਨੀ ਐਪਸ 'ਤੇ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ। ਚੀਨੀ ਐਪਸ ਕੰਪਨੀਆਂ ਵੱਲੋਂ ਭਾਰਤੀ ਯੂਜ਼ਰਸ ਦੇ ਡਾਟਾ ਦੀ ਚੋਰੀ ਰੋਕਣ ਲਈ ਸਰਕਾਰ ਨੇ ਇੱਕ ਵਾਰ ਫਿਰ ਤੋਂ ਸਖਤ ਫੈਸਲਾ ਲਿਆ ਹੈ।


ਸਰਕਾਰ ਦਾ ਇਹ ਫੈਸਲਾ 59 ਚੀਨੀ ਐਪਸ ਬੈਨ ਹੋਣ ਤੋਂ ਮਹਿਜ਼ ਕੁਝ ਦਿਨਾਂ ਬਾਅਦ ਹੀ ਲਿਆ ਗਿਆ ਹੈ। ਪਿਛਲੇ ਮਹੀਨੇ ਸਰਕਾਰ ਨੇ TikTok, CamScanner, Shareit, UC Browser ਸਮੇਤ 59 ਐਪਸ ਬੈਨ ਕੀਤੇ ਸਨ। PTI ਦੀ ਰਿਪੋਰਟ ਦੇ ਮੁਤਾਬਕ ਕੇਂਦਰੀ ਇਲੈਕਟ੍ਰੌਨਿਕਸ ਤੇ ਇਨਫਰਮੇਸ਼ਨ ਟੈਕਨਾਲੋਜੀ ਮੰਤਰਾਲੇ ਨੇ ਇਨ੍ਹਾਂ ਐਪਸ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਡਾਟਾ ਚੋਰੀ ਲਈ ਜ਼ਿੰਮੇਵਾਰ ਪਾਇਆ ਹੈ।


'ਆਗਰਾ ਗੈਂਗ' ਦਾ 11 ਸੂਬਿਆਂ 'ਚ ਜਾਲ, ਰੋਜ਼ਾਨਾ 10 ਕਰੋੜ ਦੀ ਡਰੱਗ ਕਰਦੇ ਸਪਲਾਈ, ਹੁਣ ਪੰਜਾਬ ਪੁਲਿਸ ਕਰੇਗੀ ਵੱਡੇ ਖੁਲਾਸੇ


ਇਸ ਤੋਂ ਬਾਅਦ ਹੀ 47 ਐਪ ਬੈਨ ਕਰਨ ਦਾ ਫੈਸਲਾ ਲਿਆ ਗਿਆ ਹੈ। ਸਰਕਾਰ ਵੱਲੋਂ ਬੈਨ ਕੀਤੇ 59 ਤੇ 47 ਐਪਸ ਤੋਂ ਬਾਅਦ 275 ਐਪਸ ਹੋਰ ਸਰਕਾਰ ਦੇ ਰਾਡਾਰ 'ਤੇ ਹਨ। ਜਿੰਨ੍ਹਾਂ 'ਚ PUBG ਸਮੇਤ ਕਈ ਐਪ ਸ਼ਾਮਲ ਹਨ। ਇਨ੍ਹਾਂ 275 ਐਪਸ 'ਚ ਜ਼ਿਆਦਾਤਰ Xiaomi ਤੇ Alibaba ਗਰੁੱਪ ਦੇ ਐਪ ਹਨ। ਇਨ੍ਹਾਂ ਐਪਸ ਤੋਂ ਇਲਾਵਾ Byte Dance, Ulike ਸਮੇਤ ਕਈ ਚੀਨੀ ਕੰਪਨੀਆਂ ਦੇ ਐਪ ਸ਼ਾਮਲ ਹਨ। ਇਨ੍ਹਾਂ ਸਾਰੀਆਂ ਐਪਸ 'ਤੇ ਸਰਕਾਰ ਵੱਲੋਂ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ।


ਕੋਰੋਨਾ ਵੈਕਸੀਨ ਆਉਣ ਤੋਂ ਪਹਿਲਾਂ ਹੀ ਅਧਿਕਾਰੀਆਂ ਨੇ ਕਮਾਏ 7.5 ਹਜ਼ਾਰ ਕਰੋੜ ਰੁਪਏ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ