ਚਿਤੁਰ: ਹਰ ਇੱਕ ਦੇ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਨਾਲੋਂ ਵਧੇਰੇ ਸਫਲਤਾ ਪ੍ਰਾਪਤ ਕਰਨ। ਬੱਚਿਆਂ ਦੀ ਸਫਲਤਾ ਉਨ੍ਹਾਂ ਲਈ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ। ਅਜਿਹਾ ਹੀ ਕੁਝ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਵਿੱਚ ਦੇਖਣ ਨੂੰ ਮਿਲਿਆ ਹੈ। ਜਿੱਥੇ ਡੀਐਸਪੀ ਧੀ ਨੂੰ ਸਲੂਟ ਮਾਰਦੇ ਹੋਏ ਆਂਧਰਾ ਪ੍ਰਦੇਸ਼ ਪੁਲਿਸ ਫੋਰਸ ਵਿੱਚ ਕੰਮ ਕਰ ਰਹੇ ਇੱਕ ਪਿਤਾ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।

ਇਸ ਤਸਵੀਰ 'ਚ ਸਰਕਲ ਇੰਸਪੈਕਟਰ ਸ਼ਿਆਮ ਸੁੰਦਰ ਨੂੰ ਨਮਸਤੇ ਮੈਡਮ ਕਹਿੰਦਿਆਂ ਆਪਣੀ ਹੀ ਧੀ ਨੂੰ ਸਲੂਟ ਮਾਰਦੇ ਦੇਖਿਆ ਗਿਆ ਹੈ। ਵੀਡੀਓ ਵਾਇਰਲ ਹੋਣ ਮਗਰੋਂ ਲੋਕ ਪਿਤਾ ਤੇ ਧੀ ਦੋਵਾਂ ਦੀ ਪ੍ਰਸ਼ੰਸਾ ਕਰ ਰਹੇ ਹਨ।

ਆਂਧਰਾ ਪ੍ਰਦੇਸ਼ ਪੁਲਿਸ ਨੇ ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ। ਇਸ ਤੋਂ ਬਾਅਦ ਇਹ ਦੇਖਦੇ ਹੀ ਦੇਖਦੇ ਵਾਇਰਲ ਹੋ ਗਈ।ਪੋਸਟ ਵਿੱਚ ਲਿਖਿਆ ਹੈ, "ਸਾਲ ਦੇ ਪਹਿਲੇ ਡਿਊਟੀ ਮੀਟ ਨੇ ਇੱਕ ਪਰਿਵਾਰ ਨੂੰ ਮਿਲਾ ਦਿੱਤਾ। ਸਰਕਲ ਇੰਸਪੈਕਟਰ ਸ਼ਿਆਮ ਸੁੰਦਰ ਆਪਣੀ ਬੇਟੀ ਜੇਸੀ ਪ੍ਰਸ਼ਾਂਤੀ ਨੂੰ ਸਲਾਮ ਕਰਦੇ ਹੋਏ, ਜੋ ਡਿਪਟੀ ਸੁਪਰਡੈਂਟ ਆਫ ਪੁਲਿਸ ਹੈ। ਸੱਚ ਵਿੱਚ ਇੱਕ ਦੁਰਲੱਭ ਤੇ ਭਾਵੁਕ ਦ੍ਰਿਸ਼!"


ਜੈਸੀ ਪ੍ਰਸ਼ਾਂਤੀ, 2018 ਬੈਚ ਦੀ ਇੱਕ ਪੁਲਿਸ ਅਧਿਕਾਰੀ ਹੈ। ਉਹ ਆਂਧਰਾ ਪ੍ਰਦੇਸ਼ ਦੇ ਗੁੰਟੂਰ ਦੱਖਣ (ਸ਼ਹਿਰ) ਵਿੱਚ ਡੀਐਸਪੀ ਵਜੋਂ ਤਾਇਨਾਤ ਹੈ। ਉਸ ਦੇ ਪਿਤਾ ਸੁੰਦਰ 1996 ਵਿੱਚ ਇੱਕ ਸਬ ਇੰਸਪੈਕਟਰ ਵਜੋਂ ਪੁਲਿਸ ਵਿਭਾਗ 'ਚ ਸ਼ਾਮਲ ਹੋਏ ਸੀ। ਸ਼ਿਆਮ ਸੁੰਦਰ ਤਿਰੂਪਤੀ ਕਲਿਆਣੀ ਡੈਮ ਪੁਲਿਸ ਸਿਖਲਾਈ ਕੇਂਦਰ ਵਿੱਚ ਸੀਆਈ ਵਜੋਂ ਤਾਇਨਾਤ ਹੈ। ਦੋਵੇਂ ਪੁਲਿਸ ਮੀਟ ਦੌਰਾਨ ਮਿਲੇ ਸੀ।