iPhone Experiment: ਆਈਫੋਨ (iPhone) ਨਾਲ ਜੁੜੇ ਐਕਸਪੈਰੀਮੈਂਟ (Experiment) ਦੇ ਕਈ ਵੀਡੀਓ (Video) ਆਪਣੇ ਸੋਸ਼ਲ ਮੀਡੀਆ ‘ਤੇ ਦੇਖੇ ਹੋਣਗੇ ਪਰ ਐਕਸਪੈਰੀਮੈਂਟ ਵਾਲਾ ਜੋ ਵੀਡੀਓ ਅਸੀਂ ਅੱਜ ਲੈ ਕੇ ਆਏ ਹਾਂ ਅਜਿਹਾ ਸ਼ਾਇਦ ਹੀ ਤੁਸੀਂ ਕਦੇ ਦੇਖਿਆ ਹੋਵੇ। ਤੁਸੀਂ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਸ਼ੌਕਡ ਹੋ ਜਾਓਗੇ।
ਦਰਅਸਲ ਇਸ ਅੇਕਸਪੈਰੀਮੈਂਟ ਵਾਲੇ ਵੀਡੀਓ ‘ਚ ਇੱਕ ਲੜਕਾ ਆਈਫੋਨ ਨੂੰ ਮੀਟ ਗ੍ਰਾਇੰਡਰ (Meat Grinder) ‘ਚ ਪਾ ਕੇ ਉਸ ਦਾ ਕੀਮਾ ਬਣਾ ਦਿੰਦਾ ਹੈ। ਜਿਸ ਆਈਫੋਨ ਨਾਲ ਅਜਿਹਾ ਕਰਦਾ ਹੈ, ਉਹ ਆਈਫੋਨ ਵਰਕਿੰਗ ਕੰਡੀਸ਼ਨ ‘ਚ ਹੁੰਦਾ ਹੈ। ਆਓ ਦੇਖਦੇ ਹਾਂ ਕੀ ਹੋਇਆ ਇਸ ਵੀਡੀਓ ‘ਚ
ਇਸ ਵੀਡੀਓ (Video) ‘ਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਲੜਕੇ ਨੇ ਰੋਡ ਕਿਨਾਰੇ ਟੇਬਲ ‘ਤੇ ਮੀਟ ਗ੍ਰਾਈਂਡਰ ਰੱਖਿਆ ਹੋਇਆ ਹੈ। ਲੜਕੇ ਨੇ ਆਪਣੇ ਚਿਹਰੇ ਨੂੰ ਢਕਿਆ ਹੋਇਆ ਹੈ। ਉਹ ਪਹਿਲਾ ਕੋਕਾਕੋਲਾ (CocaCola) ਦੀ ਇੱਕ ਕੇਨ ਲਿਆਉਂਦਾ ਹੈ ਤੇ ਮੀਟ ਗ੍ਰਾਈਡਰ ‘ਚ ਪਾ ਦਿੰਦਾ ਹੈ ਤੇ ਇਸ ਦੇ ਬਾਅਦ ਉਹ ਮਸ਼ੀਨ (Machine) ਨੂੰ ਚਲਾਉਂਦਾ ਹੈ। ਇਸ ਦੇ ਬਾਅਦ ਉਹ ਹੌਲੀ ਹੌਲੀ ਕੇਨ ਪੂਰੀ ਤਰ੍ਹਾਂ ਮਸ਼ੀਨ ‘ਚ ਚਲੀ ਜਾਂਦੀ ਹੈ ਤੇ ਡੈਮੇਜ ਹੋ ਕੇ ਬਾਹ ਨਿਕਲਦੀ ਹੈ ਤੇ ਬਾਅਦ ‘ਚ ਇਸ ਮਸ਼ੀਨ ‘ਚ ਮਾਰਬਲ ਪਾਏ ਜਾਂਦੇ ਹਨ।
ਦੋਸਤ ਦੇ ਮੋਬਾਈਲ ਨਾਲ ਐਕਸਪੈਰੀਮੈਂਟ
ਇਸੇ ਦੌਰਾਨ ਉਸ ਕੋਲ ਇੱਕ ਹੋਰ ਲੜਕਾ ਆਉਂਦਾ ਹੈ ਜਿਸ ਦੇ ਹੱਥ ‘ਚ ਆਈਫੋਨ (iPhone) ਹੁੰਦਾ ਹੈ ਤੇ ਉਹ ਉਸਦੇ ਹੱਥ ਚੋਂ ਆਈਫੋਨ ਲੈ ਲੈਂਦਾ ਹੈ ਉਹ ਕੈਮਰੇ ਦੇ ਸਾਹਮਣੇ ਆਈਫੋਨ ਦੇ ਇੱਕ-ਇੱਕ ਕਰਕੇ ਸਾਰੇ ਫੀਚਰਜ਼ (iPhone Features) ਦਿਖਾਉਂਦਾ ਹੈ ਤਾਂ ਕਿ ਯਕੀਨ ਹੋ ਸਕੇ ਕਿ ਇਹ ਅਸਲੀ ਫੋਨ ਹੈ ਤੇ ਬਾਅਦ ‘ਚ ਉਸ ਫੋਨ ਨੂੰ ਮੀਟ ਗ੍ਰਾਈਂਡਰ ‘ਚ ਪਾ ਕੇ ਮਸ਼ੀਨ ਚਲਾਉਣਾ ਸ਼ੁਰੂ ਕਰ ਦਿੰਦਾ ਹੈ ਤੇ ਤਦ ਤੱਕ ਮਸ਼ੀਨ ਚਲਾਉਂਦਾ ਹੈ ਜਦ ਤੱਕ ਫੋਨ ਪੂਰੀ ਤਰ੍ਹਾਂ ਡੈਮੇਜ (iPhone Damaged) ਨਹੀਂ ਹੋ ਜਾਂਦਾ। ਇਸ ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਤੇ ਹੁਣ ਤੱਕ ਇਸ ਨੂੰ 1.48 ਲੱਖ ਵਾਰ ਦੇਖਿਆ ਜਾ ਚੁੱਕਿਆ ਹੈ।
ਇਹ ਵੀ ਪੜ੍ਹੋ : ਚੜੂਨੀ ਧੜੇ ਨੇ ਵੀ ਸੰਯੁਕਤ ਸਮਾਜ ਮੋਰਚਾ ਨਾਲ ਮਿਲਾਇਆ ਹੱਥ, ਮਿਲ ਕੇ ਲੜਨਗੇ ਚੋਣਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490