Watch Video: ਦੁਨੀਆ ਵਿੱਚ ਸੱਪਾਂ (Snakes) ਦੀਆਂ ਕਈ ਕਿਸਮਾਂ ਹਨ। ਇਨ੍ਹਾਂ 'ਚੋਂ ਕੁਝ ਇੰਨੇ ਜ਼ਹਿਰੀਲੇ ਹੁੰਦੇ ਹਨ ਕਿ ਇਨ੍ਹਾਂ ਦੇ ਕੱਟਣ ਦੇ ਕੁਝ ਮਿੰਟਾਂ 'ਚ ਹੀ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਤੁਸੀਂ ਹੁਣ ਤੱਕ ਜ਼ਹਿਰੀਲੇ ਸੱਪਾਂ ਦੀ ਸੂਚੀ ਵਿੱਚ ਫਰ-ਡੇ-ਲਾਂਸ (Fer-De-Lance), ਬੂਮਸਲੈਂਗ (Boomslang), ਈਸਟਰਨ ਟਾਇਗਰ ਸਨੇਕ (Eastern Tiger Snake), ਰਸੇਲ ਵਾਇਪਰ (Russell Viper), ਸਾ-ਸਕੇਲਡ ਵਾਇਪਰ (Saw-Scaled Viper), ਬੈਂਡੇਡ ਕਰੈਤ (Banded Krait) ਤੇ ਕਿੰਗ ਕੋਬਰਾ (King Cobra) ਨੂੰ ਸ਼ਾਮਲ ਕਰ ਚੁੱਕੇ ਹੋ, ਪਰ ਅੱਜ ਅਸੀਂ ਤੁਹਾਨੂੰ ਹੋਰ ਵੀ ਜ਼ਹਿਰੀਲੇ ਸੱਪ ਬਾਰੇ ਦੱਸਾਂਗੇ।
ਇਹ ਕਿੰਨਾ ਖਤਰਨਾਕ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜੇਕਰ ਗਲਤੀ ਨਾਲ ਇਸ ਸੱਪ ਦਾ ਮੂੰਹ ਉਸ ਦੇ ਆਪਣੇ ਸਰੀਰ ਨੂੰ ਛੂਹ ਜਾਵੇ ਤਾਂ ਇਹ ਮਰ ਜਾਂਦਾ ਹੈ। ਆਓ ਅਸੀਂ ਤੁਹਾਨੂੰ ਇਸ ਸੱਪ ਬਾਰੇ ਕੁਝ ਹੋਰ ਜਾਣਕਾਰੀ ਦਿੰਦੇ ਹਾਂ।
ਹਰ ਸਕਿੰਟ 0.5 ਸੈਂਟੀਮੀਟਰ ਵਧਦਾ
ਹੁਣ ਅਸੀਂ ਤੁਹਾਨੂੰ ਉਸ ਖਤਰਨਾਕ ਸੱਪ (dangerous snakes) ਬਾਰੇ ਇੱਕ-ਇੱਕ ਕਰਕੇ ਸਾਰੀ ਜਾਣਕਾਰੀ ਦੇਵਾਂਗੇ। ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਕਿੰਨਾ ਖ਼ਤਰਨਾਕ ਹੈ ਤੇ ਅਸਲ ਵਿੱਚ ਦੁਨੀਆ ਦੇ ਸਭ ਤੋਂ ਖ਼ਤਰਨਾਕ ਸੱਪਾਂ ਵਿੱਚ ਗਿਣੇ ਜਾਣ ਯੋਗ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਮੁਤਾਬਕ ਇਹ ਸੱਪ ਹਰ ਸਕਿੰਟ 'ਚ 0.5 ਸੈਂਟੀਮੀਟਰ ਤੱਕ ਵਧਦਾ ਹੈ। 200 ਸਕਿੰਟਾਂ ਵਿੱਚ ਇਹ ਸੱਪ 1 ਮੀਟਰ ਤੱਕ ਲੰਬਾ ਹੋ ਜਾਂਦਾ ਹੈ। ਤੇਜ਼ੀ ਨਾਲ ਵਧਣ ਵਾਲਾ ਇਹ ਸੱਪ ਆਪਣੇ ਆਪ ਲਈ ਖ਼ਤਰਾ ਬਣ ਜਾਂਦਾ ਹੈ। ਜੇਕਰ ਗਲਤੀ ਨਾਲ ਵੀ ਇਸ ਦਾ ਮੂੰਹ ਆਪਣੇ ਦੇ ਸਰੀਰ ਨੂੰ ਛੂਹ ਲਵੇ ਤਾਂ ਉਹ ਆਪ ਵੀ ਮਰ ਜਾਂਦਾ ਹੈ।
[blurb]
[/blurb]
ਇਹ ਸੱਪ ਕਿੱਥੇ ਰਹਿੰਦਾ
ਹੁਣ ਤੁਸੀਂ ਇਹ ਜਾਣਨਾ ਚਾਹੋਗੇ ਕਿ ਅਜਿਹਾ ਖਤਰਨਾਕ ਸੱਪ ਕਿੱਥੇ ਰਹਿੰਦਾ ਹੈ, ਤਾਂ ਆਓ ਹੁਣ ਇਸ ਰਹੱਸ ਤੋਂ ਵੀ ਪਰਦਾ ਚੁੱਕਦੇ ਹਾਂ। ਵਾਇਰਲ ਵੀਡੀਓ ਮੁਤਾਬਕ ਇਹ ਸੱਪ ਨੋਕੀਆ (Nokia) ਦੇ ਕੁਝ ਬੇਸਿਕ ਮਾਡਲਾਂ 'ਚ ਪਾਇਆ ਜਾਂਦਾ ਹੈ ਤੇ ਲੋਕ ਇਸ ਨਾਲ ਬਹੁਤ ਖੇਡਦੇ ਹਨ। ਇਹ ਸੁਣ ਕੇ ਤੁਸੀਂ ਜ਼ਰੂਰ ਹੱਸ ਪਏ ਹੋਵੋਗੇ। ਅਜਿਹਾ ਹੀ ਕੁਝ ਇੱਕ ਵੀਡੀਓ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ (Social Media) ਯੂਜ਼ਰਸ ਨਾਲ ਹੋ ਰਿਹਾ ਹੈ। ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਇਹ ਵੀਡੀਓ ਲੋਕਾਂ ਨੂੰ ਖੂਬ ਹਸਾ ਰਹੀ
ਇਸ ਵਾਇਰਲ ਵੀਡੀਓ 'ਚ ਜਿਸ ਤਰ੍ਹਾਂ ਨਾਲ ਇਕ ਲੜਕਾ ਸਸਪੈਂਸ ਬਣਾ ਕੇ ਸੱਪ ਬਾਰੇ ਦੱਸ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਸੱਚਮੁੱਚ ਅਜਿਹਾ ਹੀ ਕੋਈ ਸੱਪ ਹੈ ਪਰ ਕੁਝ ਸਕਿੰਟਾਂ ਬਾਅਦ ਜਦੋਂ ਪਰਦਾ ਹਟਾਇਆ ਗਿਆ ਤਾਂ ਲੋਕ ਖੂਬ ਹੱਸ ਪਏ। ਇਸ ਵੀਡੀਓ ਨੂੰ ਹੁਣ ਤੱਕ ਕਰੀਬ 6500 ਲਾਈਕਸ ਮਿਲ ਚੁੱਕੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :