ਅੰਕਾਰਾ: ਤੁਰਕੀ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਇਸਲਾਮਿਕ ਟੈਲੀਵਿਜ਼ਨ ਦੇ ਪ੍ਰਚਾਰਕ ਤੇ ਲੇਖਕ ਅਦਨਾਨ ਓਕਤਾਰ ਨੂੰ ਅਪਰਾਧਿਕ ਗੈਂਗ ਬਣਾਉਣ, ਧੋਖਾਧੜੀ ਤੇ ਯੌਨ ਸ਼ੋਸ਼ਣ ਕਰਨ ਵਰਗੇ ਅਪਰਾਧਾਂ ਲਈ ਇੱਕ ਹਜ਼ਾਰ ਸਾਲ ਤੋਂ ਵੱਧ ਕੈਦ ਦੀ ਸਜਾ ਸੁਣਾਈ ਹੈ। ਅਦਨਾਨ ਨੂੰ ਅਪਰਾਧਿਕ ਮਾਮਲਿਆਂ ਲਈ 1075 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ।
ਓਕਤਾਰ ਕੋਲ ਪਹਿਲਾਂ ਆਪਣਾ ਟੈਲੀਵਿਜ਼ਨ ਚੈਨਲ ਏ9 ਚੱਲਦਾ ਸੀ, ਜਿਸ 'ਤੇ ਉਹ ਇਸਲਾਮਿਕ ਵਿਸ਼ਿਆਂ ਨਾਲ ਸਬੰਧਤ ਟਾਕ ਸ਼ੋਅਜ਼ ਦੀ ਮੇਜ਼ਬਾਨੀ ਕਰਦਾ ਸੀ। ਇੱਕ ਵਾਰ ਉਸ ਨੇ ਇੱਕ ਡਾਂਸ ਸ਼ੋਅ ਵੀ ਪ੍ਰਸਾਰਤ ਕੀਤਾ ਜਿਸ ਵਿੱਚ ਉਹ ਕੁੜੀਆਂ ਨਾਲ ਡਾਂਸ ਕਰਦਾ ਦਿਖਾਈ ਦਿੱਤਾ ਸੀ। ਉਹ ਇਨ੍ਹਾਂ ਕੁੜੀਆਂ ਨੂੰ “ਕਿਟੇਨ” ਯਾਨੀ ਬਿੱਲੀ ਦਾ ਬੱਚਾ ਕਹਿੰਦਾ ਸੀ। ਉਸ ਨੇ ਮੁੰਡਿਆਂ ਨਾਲ ਵੀ ਗੀਤ ਗਾਏ ਜਿਨ੍ਹਾਂ ਨੂੰ "ਸ਼ੇਰ" ਕਹਿੰਦਾ ਸੀ।
ਓਕਤਾਰ ਤੇ ਉਸ ਦੇ ਸਮੂਹ ਦੇ 13 ਉੱਚ-ਦਰਜੇ ਦੇ ਮੈਂਬਰਾਂ ਨੂੰ 9,803 ਸਾਲ ਤੋਂ ਵੱਧ ਦੀ ਸਜਾ ਸੁਣਾਈ ਗਈ
ਓਕਤਾਰ ਨੂੰ ਜੁਲਾਈ 2018 ਵਿੱਚ ਇਸਤਾਂਬੁਲ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਮੁਕੱਦਮੇ ਦੌਰਾਨ ਉਸ ਨੂੰ 77 ਹੋਰ ਲੋਕਾਂ ਨਾਲ ਹਿਰਾਸਤ ਵਿੱਚ ਰੱਖਿਆ ਗਿਆ ਸੀ। ਤੁਰਕੀ ਦੀ ਸਰਕਾਰੀ ਸਮਾਚਾਰ ਏਜੰਸੀ ਅਨਾਡੋਲੂ ਦੇ ਅਨੁਸਾਰ, ਓਕਤਾਰ ਤੇ ਉਸ ਦੇ ਸਮੂਹ ਦੇ 13 ਉੱਚ-ਦਰਜੇ ਦੇ ਮੈਂਬਰਾਂ ਨੂੰ ਕੁਲ 9,803 ਸਾਲ ਤੇ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸੇ ਸਮੇਂ, ਓਕਤਾਰ ਨੂੰ 10 ਮਾਮਲਿਆਂ ਵਿਚ ਕੁੱਲ 1,075 ਸਾਲ ਤੇ ਤਿੰਨ ਮਹੀਨਿਆਂ ਦੀ ਸਜ਼ਾ ਸੁਣਾਈ ਗਈ।
ਅਦਨਾਨ ਓਕਤਾਰ ਨੇ 1970 ਦੇ ਅਖੀਰ ਵਿੱਚ ਪੈਰੋਕਾਰਾਂ ਦਾ ਇੱਕ ਸਮੂਹ ਬਣਾਉਣਾ ਸ਼ੁਰੂ ਕੀਤਾ ਸੀ। ਉਹ ਪਹਿਲਾਂ ਹੀ ਕਈ ਦੋਸ਼ਾਂ 'ਤੇ ਅਦਾਲਤ ਵਿੱਚ ਮੁਕੱਦਮਿਆਂ ਦਾ ਸਾਹਮਣਾ ਕਰ ਚੁੱਕਾ ਹੈ, ਜਿਸ ਵਿੱਚ ਇਕ ਅਪਰਾਧਿਕ ਗਰੋਹ ਦਾ ਗਠਨ ਕਰਨਾ ਵੀ ਸ਼ਾਮਲ ਹੈ, ਪਰ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ।
300 ਤੋਂ ਵੱਧ ਕਿਤਾਬਾਂ ਲਿਖਣ ਦਾ ਦਾਅਵਾ
ਓਕਤਾਰ ਦੀ ਵੈੱਬਸਾਈਟ ਅਨੁਸਾਰ, ਉਹ 300 ਤੋਂ ਵੱਧ ਕਿਤਾਬਾਂ ਲਿਖ ਚੁੱਕਾ ਹੈ ਤੇ ਉਨ੍ਹਾਂ ਦਾ 73 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਾ ਹੈ। ਉਨ੍ਹਾਂ ਵਿੱਚੋਂ ਇੱਕ ਉਸ ਦੇ ਪੇਨ ਨਾਮ ਹਾਰੂਨ ਯਾਹੀਆ ਵਜੋਂ ਵੀ ਜਾਣਿਆ ਜਾਂਦਾ ਹੈ, ਜਿਸ ਵਿੱਚ ਉਸ ਨੇ ਡਾਰਵਿਨ ਦੇ ਥਿਊਰੀ ਆਫ਼ ਈਵੋਲੂਸ਼ਨ ਨੂੰ ਵਿਸ਼ਵਵਿਆਪੀ ਅੱਤਵਾਦ ਦੀ ਜੜ੍ਹ ਦੱਸਿਆ ਸੀ।
ਇਸਲਾਮਿਕ ਟੀਵੀ ਪ੍ਰਚਾਰਕ ਨੂੰ ਅਦਾਲਤ ਨੇ ਸੁਣਾਈ 1000 ਸਾਲ ਤੋਂ ਵੀ ਵੱਧ ਦੀ ਸਜ਼ਾ, ਜਾਣੋ ਕੀ ਹੈ ਪੂਰਾ ਮਾਮਲਾ
ਏਬੀਪੀ ਸਾਂਝਾ
Updated at:
12 Jan 2021 03:40 PM (IST)
ਤੁਰਕੀ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਇਸਲਾਮਿਕ ਟੈਲੀਵਿਜ਼ਨ ਦੇ ਪ੍ਰਚਾਰਕ ਤੇ ਲੇਖਕ ਅਦਨਾਨ ਓਕਤਾਰ ਨੂੰ ਅਪਰਾਧਿਕ ਗੈਂਗ ਬਣਾਉਣ, ਧੋਖਾਧੜੀ ਤੇ ਯੌਨ ਸ਼ੋਸ਼ਣ ਕਰਨ ਵਰਗੇ ਅਪਰਾਧਾਂ ਲਈ ਇੱਕ ਹਜ਼ਾਰ ਸਾਲ ਤੋਂ ਵੱਧ ਕੈਦ ਦੀ ਸਜਾ ਸੁਣਾਈ ਹੈ।
- - - - - - - - - Advertisement - - - - - - - - -