ਅੰਮ੍ਰਿਤਸਰ: ਅੰਮ੍ਰਿਤਸਰ ਦੇ ਸਵਾਮੀ ਵਿਵੇਕਾਨੰਦ ਨੰਦ ਨਸ਼ਾ ਮੁਕਤੀ ਕੇਂਦਰ ਦੀ ਸਥਿਤੀ ਉਸ ਵੇਲੇ ਅਜੀਬ ਹੋ ਗਈ ਜਦੋਂ ਦੁਬਈ ਦੀ ਉਡਾਣ 'ਚ ਆਏ ਲੋਕਾਂ ਨੂੰ ਇਲਾਜ ਲਈ 14 ਦਿਨਾਂ ਲਈ ਅਲੱਗ ਵਾਰਡ 'ਚ ਰੱਖਿਆ ਜਾਣਾ ਸੀ।



ਇਸ ਦੌਰਾਨ ਜਲਦਬਾਜ਼ੀ 'ਚ ਪ੍ਰਸ਼ਾਸਨ ਨੇ ਇੱਕ ਟੈਂਟ ਹਾਉਸ ਤੋਂ ਲਗਪਗ 100 ਬਿਸਤਰੇ ਕਿਰਾਏ 'ਤੇ ਲੈ ਆਂਦੇ। ਉਨ੍ਹਾਂ ਟੈਂਟ ਵਾਲੇ ਤੋਂ ਬਿਸਤਰੇ ਇਹ ਕਹਿ ਕਿ ਲਏ ਕਿ ਡਾਕਟਰਾਂ ਦੀ ਟੀਮ ਨੇ ਆਉਣਾ ਹੈ। ਇਸ ਲਈ ਬਿਸਤਰਿਆਂ ਦੀ ਲੋੜ ਹੈ ਪਰ ਜਦੋਂ ਟੈਂਟ ਹਾਉਸ ਦੇ ਮਾਲਕ ਨੂੰ ਇਹ ਪਤਾ ਲੱਗਾ ਕਿ ਇਨ੍ਹਾਂ ਬਿਸਤਰਿਆਂ ਨੂੰ ਅੱਲਗ ਥੱਲਗ ਵਾਰਡ 'ਚ ਕੋਰੋਨਾਵਾਇਰਸ ਦੇ ਇਲਾਜ ਲਈ ਵਰਤਿਆ ਜਾਣਾ ਹੈ ਤਾਂ ਉਹ ਤੁਰੰਤ ਸਾਰਾ ਸਮਾਨ ਵਾਪਸ ਲੈ ਗਿਆ।

ਟੈਂਟ ਹਾਉਸ ਦੇ ਮਾਲਕ ਦਾ ਕਹਿਣਾ ਹੈ ਕਿ ਉਸ ਨੂੰ ਹਸਪਤਾਲ ਤੋਂ ਕਿਸੇ ਮਿਸ਼ਰਾ ਜੀ ਦਾ ਫ਼ੋਨ ਆਇਆ ਸੀ। ਜਦੋਂ ਉਸ ਨੂੰ ਪਤਾ ਲੱਗਿਆ ਕਿ ਕੈਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਇੱਥੇ ਕੀਤਾ ਜਾ ਰਿਹਾ ਹੈ ਤਾਂ ਉਹ ਆਪਣੇ ਬਿਸਤਰੇ ਵਾਪਸ ਲੈ ਗਿਆ। ਉਸ ਦਾ ਕਹਿਣਾ ਹੈ ਕਿ ਜਦੋਂ ਕਿਸੇ ਨੂੰ ਇਹ ਪਤਾ ਲੱਗੇਗਾ ਕਿ ਉਸ ਦੇ ਬਿਸਤਰੇ ਕੋਰੋਨਾਵਾਇਰਸ ਦੇ ਇਲਾਜ ਦੌਰਾਨ ਵਰਤੇ ਗਏ ਹਨ ਤਾਂ ਕੋਈ ਵੀ ਉਸ ਦੇ ਬਿਸਤਰੇ ਕਿਰਾਏ 'ਤੇ ਨਹੀਂ ਲੈ ਕੇ ਜਾਵੇਗਾ।



ਜ਼ਿਕਰਯੋਗ ਗੱਲ ਇਹ ਹੈ ਕਿ ਕੈਰੋਨਾਵਾਇਰਸ ਦੇ ਮਰੀਜ਼ਾਂ ਦੇ ਬਿਸਤਰੇ ਇਲਾਜ ਤੋਂ ਬਾਅਦ ਨਸ਼ਟ ਕੀਤੇ ਜਾਂਦੇ ਹਨ ਤਾਂ ਕਿ ਇਹ ਵਿਸ਼ਾਣੂ ਕਿਸੇ ਹੋਰ ਨੂੰ ਘੇਰ ਸਕੇ।