ਤਹਿਰਾਨ: ਕੋਰੋਨਾਵਾਇਰਸ ਦਾ ਖੌਫ ਇੰਨਾ ਹੈ ਕਿ ਦੁਨੀਆ ਭਰ 'ਚ ਲੋਕ ਆਪਣੇ ਆਪ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਹਰ ਸਭੰਵ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਕੁਝ ਅਫਵਾਹਾਂ ਲੋਕਾਂ ਲਈ ਵਾਇਰਸ ਨਾਲੋਂ ਜ਼ਿਆਦਾ ਖਤਰਨਾਕ ਸਾਬਤ ਹੋ ਰਹੀਆਂ ਹਨ। ਇਰਾਨ ਵਿੱਚ ਦਰਜਨਾਂ ਲੋਕਾਂ ਦੀ ਮੌਤ ਇਸ ਅਫਵਾਹ ਨਾਲ ਹੋ ਗਈ ਕਿ ਸ਼ਰਾਬ ਪੀਣ ਨਾਲ ਕੋਰੋਨਾਵਾਇਰਸ ਨਹੀਂ ਹੁੰਦਾ। ਇਨ੍ਹਾਂ ਲੋਕਾਂ ਨੇ ਇਸ ਅਫਵਾਹ 'ਤੇ ਇੰਨਾ ਯਕੀਨ ਕਰ ਲਿਆ ਕਿ ਜ਼ਰੂਰਤ ਤੋਂ ਜ਼ਿਆਦਾ ਘਰ ਦੀ ਕੱਢੀ ਸ਼ਰਾਬ ਪੀ ਲਈ। ਇਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
ਇਸਲਾਮਿਕ ਰੀਪਬਲਿਕ ਨਿਊਜ਼ ਏਜੰਸੀ ਨੇ ਮੰਗਲਵਾਰ ਨੂੰ ਰਿਪੋਰਟ ਦਿੱਤੀ ਸੀ ਕਿ ਦੇਸ਼ ਵਿੱਚ 44 ਵਿਅਕਤੀਆਂ ਦੀ ਸ਼ਰਾਬ ਦੇ ਜ਼ਹਿਰ ਨਾਲ ਮੌਤ ਹੋ ਗਈ। ਜਦੋਂ ਉਨ੍ਹਾਂ ਨੇ ਅਫਵਾਹਾਂ 'ਤੇ ਘਰ ਦੀ ਕੱਢੀ ਸ਼ਰਾਬ ਪੀਤੀ ਸੀ ਕਿ ਇਹ ਕੋਰੋਨਵਾਇਰਸ ਦੇ ਇਲਾਜ ਵਿੱਚ ਕਾਰਗਰ ਹੋਵੇਗੀ। 1979 ਵਿੱਚ ਇਸਲਾਮਿਕ ਰੀਪਬਲਿਕ ਸਰਕਾਰ ਦੀ ਸਥਾਪਨਾ ਤੋਂ ਬਾਅਦ ਕੁਝ ਗੈਰ-ਮੁਸਲਿਮ ਘੱਟ ਗਿਣਤੀਆਂ ਨੂੰ ਛੱਡ ਕੇ, ਇਰਾਨ ਵਿੱਚ ਸ਼ਰਾਬ ਪੀਣੀ, ਵੇਚਣੀ ਜਾਂ ਖਰੀਦਣੀ ਗ਼ੈਰ-ਕਾਨੂੰਨੀ ਹੈ।
ਲੋਕ ਕਥਿਤ ਤੌਰ 'ਤੇ ਲੋਕ ਮੀਥੇਨੌਲ ਤੋਂ ਬਣੀ ਸ਼ਰਾਬ ਪੀ ਰਹੇ ਸਨ, ਜੋ ਐਂਟੀਫਰੀਜ਼, ਘੋਲਨ ਤੇ ਫਿਊਲ ਵਿੱਚ ਪਾਇਆ ਜਾਂਦਾ ਹੈ। ਇਹ ਕਿਸਮ ਐਥੇਨੌਲ ਨਾਲੋਂ ਕਿਤੇ ਵਧੇਰੇ ਜ਼ਹਿਰੀਲੇ ਹੈ। ਇਹ ਉਨ੍ਹਾਂ ਦੀ ਵਾਇਰਸ ਨੂੰ ਰੋਕਣ ਦੀ ਇੱਕ ਅਸਫਲ ਕੋਸ਼ਿਸ਼ ਸੀ। ਦੱਖਣ-ਪੱਛਮੀ ਸੂਬੇ ਖੁਜ਼ੇਸਤਾਨ ਵਿੱਚ ਦੋ ਸੌ ਤੋਂ ਵੱਧ ਵਿਅਕਤੀ ਸ਼ਰਾਬ ਪੀਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਹੋਏ।
ਇਸੇ ਦੌਰਾਨ ਉਸੇ ਖੁਜ਼ੇਸਤਾਨ ਪ੍ਰਾਂਤ ਵਿੱਚ ਅਸਲ ਕੋਰੋਨਾਵਾਇਰਕਸ ਨਾਲ ਬਿਮਾਰ ਹੋਣ ਤੋਂ ਬਾਅਦ 18 ਲੋਕਾਂ ਦੀ ਮੌਤ ਹੋ ਗਈ। ਅਲਬਰਜ਼ ਦੇ ਉੱਤਰੀ ਖੇਤਰ ਤੇ ਕਰਮੇਨਸ਼ਾਹ ਦੇ ਪੱਛਮੀ ਖੇਤਰ ਵਿੱਚ ਸ਼ਰਾਬ ਦੇ ਜ਼ਹਿਰ ਨਾਲ ਵਧੇਰੇ ਮੌਤਾਂ ਦਰਜ ਕੀਤੀਆਂ ਗਈਆਂ। ਇਰਾਨ ਦੇ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਦੇਸ਼ ਵਿੱਚ ਫੈਲਣ ਤੋਂ ਬਾਅਦ ਕੁੱਲ 8,042 ਵਿਅਕਤੀਆਂ ਨੇ ਨਾਵਲ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹਨ।