ਨਾ ਭੁੱਲਣਯੋਗ ਵੈਡਿੰਗ ਫੋਟੋਸ਼ੂਟ..
ਇਸ ਦੌਰਾਨ ਉਸ ਦੀ ਸਹੇਲੀ ਮੈਕੇਂਜੀ ਵਲਗੀਰਜ ਵੀ ਉਸ ਦੇ ਨਾਲ ਸੀ। ਉਸ ਨੇ ਦੱਸਿਆ ਕਿ ਸਟੇਲੀਅਨ ਨੂੰ ਪਾਣੀ 'ਚ ਜਾਣਾ ਚੰਗਾ ਲੱਗਦਾ ਹੈ। ਇਸ ਕਰਕੇ ਜਦੋਂ ਉਹ ਫੋਟੋਸ਼ੂਟ ਦੌਰਾਨ ਪਾਣੀ 'ਚ ਗਿਆ ਤਾਂ ਉਹ ਉਤਸੁਕ ਹੋ ਗਿਆ ਅਤੇ ਸਿਊ ਨੂੰ ਹੇਠਾਂ ਸੁੱਟ ਦਿੱਤਾ। ਸਿਊ ਨੇ ਕਿਹਾ ਕਿ ਇਹ ਮੇਰੇ ਲਈ ਮਜ਼ੇ ਵਾਲੀ ਗੱਲ ਸੀ। ਮੈਂ ਇਸ ਪਲ ਨੂੰ ਕਦੇ ਨਹੀਂ ਭੁੱਲਾਂਗੀ।
ਦੱਸਣਯੋਗ ਹੈ ਕਿ ਸਿਊ ਨੇ ਆਪਣੇ ਘੋੜੇ ਨੂੰ ਵੀ ਸਜਾਇਆ ਸੀ। ਉਸ ਨੇ ਉਸ ਦਾ ਯੂਨੀਕਾਰਨ (ਪੁਰਾਣੇ ਸਮੇਂ ਦਾ ਘੋੜਾ, ਜਿਸ ਦੇ ਸਿਰ 'ਤੇ ਸੀਂਗ ਹੁੰਦਾ ਹੈ) ਜਿਹਾ ਮੇਕਅਪ ਕੀਤਾ। ਇਸ ਦੌਰਾਨ ਜਦੋਂ ਫੋਟੋਸ਼ੂਟ ਲਈ ਘੋੜੇ 'ਤੇ ਬੈਠ ਕੇ ਪਾਣੀ 'ਚ ਗਈ ਤਾਂ ਅਚਾਨਕ ਘੋੜੇ ਨੇ ਉਸ ਨੂੰ ਹੇਠਾਂ ਸੁੱਟ ਦਿੱਤਾ, ਜਿਸ ਕਾਰਨ ਉਸ ਦਾ ਗਾਊਨ, ਵਾਲ ਅਤੇ ਬ੍ਰਾਈਡਲ ਮੇਕਅਪ ਸਾਰਾ ਖਰਾਬ ਹੋ ਗਿਆ।
ਓਕਲੈਂਡ—ਹਰ ਇੱਕ ਲੜਕੀ ਦਾ ਸੁਪਨਾ ਹੁੰਦਾ ਹੈ ਕਿ ਉਹ ਵਿਆਹ ਤੋਂ ਪਹਿਲਾਂ ਯਾਦਗਾਰ ਫੋਟੋਸ਼ੂਟ ਕਰਵਾਏ ਪਰ ਇਸੇ ਤਰ੍ਹਾਂ ਦਾ ਹੀ ਸੁਪਨਾ ਓਰਲੈਂਡ ਦੀ ਸਿਊ ਇਲੈਗ੍ਰੇਟਾ ਦਾ ਸੀ ਪਰ ਉਸ ਦੇ ਹੀ ਪਸੰਦੀਦਾ ਘੋੜੇ 'ਦਿ ਸਟੇਲੀਅਨ ਨੇ ਉਸ ਦਾ ਸੁਪਨਾ ਚੂਰ-ਚੂਰ ਕਰ ਦਿੱਤਾ। ਇਸ ਫੋਟੋਸ਼ੂਟ ਲਈ ਉਸ ਨੇ ਬਹੁਤ ਤਿਆਰੀਆਂ ਕੀਤੀਆਂ ਸੀ ਪਰ ਉਸ ਦੇ ਪਸੰਦੀਦਾ ਘੋੜੇ ਨੇ ਉਸ ਦੀਆਂ ਸਾਰੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ।