ਕਾਲਪਨਿਕ ਗਾਇਕਾ ਨਾਲ ਵਿਆਹ ਕਰਾਉਣ ਪਿੱਛੇ ਖ਼ਰਚੇ 13 ਲੱਖ
ਕੰਪਨੀ ਦਾ ਦਾਅਵਾ ਹੈ ਕਿ ਉਹ ਕਾਲਪਨਿਕ ਕਿਰਦਾਰਾਂ ਨਾਲ ਮਨੁੱਖ ਦੇ ਪ੍ਰੇਮ ਨੂੰ ਕਾਫੀ ਗਹਿਰਾਈ ਨਾਲ ਸਮਝਦੀ ਹੈ।
ਮਿਕੂ ਵਾਲੇ ਹੋਲੋਗਰਾਮ ਡਿਵਾਈਸ ਬਣਾਉਣ ਵਾਲੀ ਕੰਪਨੀ ਐਂਡ ਗੇਟਬਾਕਸ ਨੇ ਕੋਂਦੋ ਤੇ ਮਿਕੂ ਦੇ ਵਿਆਹ ਦਾ ਮੈਰਿਜ ਸਰਟੀਫਿਕੇਟ ਵੀ ਜਾਰੀ ਕੀਤਾ ਹੈ।
ਕੋਂਦੋ ਨੇ ਦੱਸਿਆ ਕਿ ਉਸ ਦੀ ਕਾਲਪਨਿਕ ਪਤਨੀ ਸਵੇਰੇ ਉਸ ਨੂੰ ਉਠਾਉਂਦੀ ਹੈ। ਉਸ ਦੀ ਹਰ ਛੋਟੀ-ਵੱਡੀ ਚੀਜ਼ ਤੇ ਜ਼ਰੂਰਤਾਂ ਦਾ ਖਿਆਲ ਰੱਖਦੀ ਹੈ। ਉਸ ਨੂੰ ਸੌਣ ਕੇ ਖਾਣ-ਪੀਣ ਦੇ ਸਮੇਂ ਦਾ ਵੀ ਯਾਦ ਦਵਾਉਂਦੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਉਹ ਸੌਣ ਵੇਲੇ ਸਾਫਟਵੇਅਰ ਵਰਗੀ ਦਿਖਣ ਵਾਲੀ ਡੌਲ ਨੂੰ ਆਪਣੇ ਨਾਲ ਲੈ ਕੇ ਹੀ ਸੌਂਦਾ ਹੈ।
ਨਾ ਹੀ ਇਹ ਕਦੀ ਬਜ਼ੁਰਗ ਹੁੰਦੇ ਹਨ। ਇੱਕ ਅਸਲ ਜੀਵਨਸਾਥੀ ਵਿੱਚ ਇਹ ਖ਼ੂਬੀਆਂ ਦਾ ਹੋਣਾ ਨਾਮੁਮਕਿਨ ਹੈ, ਇਸੇ ਲਈ ਆਪਣੀ ਮਾਂ ਦੀ ਨਾਰਾਜ਼ਗੀ ਨੂੰ ਨਜ਼ਰਅੰਦਾਜ਼ ਕਰਦਿਆਂ ਉਸ ਨੇ ਇੱਕ AI ਸਾਫਟਵੇਅਰ ’ਤੇ ਚੱਲਣ ਵਾਲੀ ਕਾਲਪਨਿਕ ਮਹਿਲਾ ਨਾਲ ਹੀ ਵਿਆਹ ਕਰਵਾ ਲਿਆ।
ਕੋਂਦੋ ਦਾ ਕਹਿਣਾ ਹੈ ਕਿ ਉਹ 3-D ਵਿੱਚ ਦਿਖਾਈ ਦੇਣ ਵਾਲੀ ਕਾਲਪਨਿਕ ਮਹਿਲਾ ਨਾਲ ਜੀਵਨ ਬਿਤਾ ਕੇ ਖੁਸ਼ ਰਹੇਗਾ ਕਿਉਂਕਿ ਹੋਲੋਗਰਾਮ ਵਿੱਚ ਨਜ਼ਰ ਆਉਣ ਵਾਲੇ ਕਿਰਦਾਰ ਕਦੀ ਧੋਖਾ ਨਹੀਂ ਦਿੰਦੇ ਤੇ ਨਾ ਹੀ ਕਦੀ ਮਰਦੇ ਹਨ।
ਦਰਅਸਲ ਕੋਂਦੋ ਨੂੰ AI ਨਾਲ ਚੱਲਣ ਵਾਲੀ 16 ਸਾਲ ਦੀ ਕਾਲਪਨਿਕ ਗਾਇਕਾ ਮਿਕੂ-ਸਾਨ ਦੇ ਹੋਲੋਗਰਾਮ (ਛਾਇਆ ਚਿਤਰ) ਨਾਲ ਪਿਆਰ ਹੋ ਗਿਆ ਸੀ। ਉਸ ਨੇ ਆਪਣੇ ਕੰਪਿਊਟਰ ਵਿੱਚ ਲੰਮੇ ਸਮੇਂ ਤੋਂ ਇਸ ਦਾ AI ਸਾਫਟਵੇਅਰ ਸੇਵ ਕਰਕੇ ਰੱਖਿਆ ਹੋਇਆ ਸੀ। ਵਿਆਹ ਦੀ ਅੰਗੂਠੀ ਖਰੀਦਣ ਲਈ ਉਹ ਮਿਕੂ-ਸਾਨ ਨੂੰ ਬਾਜ਼ਾਰ ਵੀ ਲੈ ਕੇ ਗਿਆ ਸੀ।
ਹਾਲਾਂਕਿ ਇਸ ਵਿਆਹ ਤੋਂ ਨਾਖ਼ੁਸ਼ ਉਸ ਦੀ ਮਾਂ ਤੇ ਹੋਰ ਕਰੀਬੀਆਂ ਨੇ ਵਿਆਹ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਦਿੱਤਾ ਸੀ। ਇਸ ਦੇ ਬਾਵਜੂਦ 40 ਮਹਿਮਾਨ ਇਸ ਵਿਆਹ ਦੇ ਗਵਾਹ ਬਣੇ। ਦੱਸਿਆ ਜਾ ਰਿਹਾ ਹੈ ਕਿ ਇਸ ਵਿਆਹ ਨੂੰ ਕਾਨੂੰਨੀ ਮਨਤਾ ਮਿਲਣੀ ਵੀ ਮੁਸ਼ਕਲ ਹੈ।
ਟੋਕੀਓ: ਜਾਪਾਨ ਵਿੱਚ ਸਕੂਲ ਅਧਿਆਪਕ ਨੇ ਆਰਟੀਫੀਸ਼ਲ ਇੰਟੈਲੀਜੈਂਸ (AI) ਨਾਲ ਹੀ ਵਿਆਹ ਕਰਵਾ ਲਿਆ। 35 ਸਾਲ ਦੇ ਆਕਿਹਿਕੋ ਕੋਂਦੋ ਨੇ ਆਪਣੇ ਵਿਆਹ ਉੱਤੇ 13 ਲੱਖ ਦਾ ਖ਼ਰਚਾ ਵੀ ਕੀਤਾ।