ਜਪਾਨ 'ਚ 100 ਤੋਂ ਵੱਧ ਉਮਰ ਵਾਲੇ ਲੋਕਾਂ ਦੀ ਵੱਡੀ ਗਿਣਤੀ..
ਕਿਕਾਈ ਟਾਪੂ 'ਤੇ ਰਹਿਣ ਵਾਲੀ ਨਬੀ ਤਾਜਿਮਾ ਜਾਪਾਨ ਦੀ ਸਭ ਤੋਂ ਬਜ਼ੁਰਗ ਅੌਰਤ ਹੈ। ਸਾਲ 1900 'ਚ ਜਨਮੀ ਇਸ ਮਹਿਲਾ ਦੀ ਉਮਰ 117 ਸਾਲ ਹੈ। ਉਥੇ ਸਭ ਤੋਂ ਬੁੱਢੇ ਮਰਦ ਮਾਸਾਜੋ ਨੋਨਕਾ 112 ਸਾਲ ਦੇ ਹਨ।
ਟੋਕੀਓ : ਜਾਪਾਨ 'ਚ 100 ਤੋਂ ਵੱਧ ਉਮਰ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਅਜਿਹੇ ਲੋਕਾਂ ਦੀ ਆਬਾਦੀ ਵਧ ਕੇ ਰਿਕਾਰਡ 67,782 ਹੋ ਗਈ ਹੈ। ਪਿਛਲੇ ਸਾਲ ਦੀ ਤੁਲਨਾ 'ਚ ਇਸ 'ਚ ਦੋ ਹਜ਼ਾਰ ਦਾ ਵਾਧਾ ਹੋਇਆ ਹੈ। ਲਗਾਤਾਰ 47ਵੇਂ ਸਾਲ ਇਨ੍ਹਾਂ ਦੀ ਆਬਾਦੀ 'ਚ ਵਾਧਾ ਦਰਜ ਕੀਤਾ ਗਿਆ ਹੈ।
ਮੰਤਰਾਲੇ ਨੇ ਸੰਭਾਵਨਾ ਪ੍ਰਗਟਾਈ ਹੈ ਕਿ ਮੈਡੀਕਲ ਸਾਇੰਸ 'ਚ ਤਰੱਕੀ ਤੇ ਸਿਹਤ ਪ੫ਤੀ ਜਾਗਰੂਕਤਾ ਕਾਰਨ ਇਨ੍ਹਾਂ ਦੀ ਆਬਾਦੀ ਵਧਦੀ ਰਹੇਗੀ।
ਜਾਪਾਨ 'ਚ ਹਰ ਸਾਲ ਸਤੰਬਰ ਦੇ ਤੀਜੇ ਸੋਮਵਾਰ ਨੂੰ ਇਹ ਦਿਵਸ ਮਨਾਇਆ ਜਾਂਦਾ ਹੈ। ਸਾਲ 1971 ਤੋਂ 100 ਸਾਲ ਤੋਂ ਵੱਧ ਉਮਰ ਦੇ ਬੁੱਢੇ ਲੋਕਾਂ ਦੀ ਆਬਾਦੀ ਲਗਾਤਾਰ ਵਧਦੀ ਜਾ ਰਹੀ ਹੈ।
ਸਿਹਤ, ਲੇਬਰ ਤੇ ਕਲਿਆਣ ਮੰਤਰਾਲੇ ਮੁਤਾਬਿਕ, 100 ਸਾਲਾ ਲੋਕਾਂ ਦੀ ਆਬਾਦੀ 'ਚ 88 ਫ਼ੀਸਦੀ ਔਰਤਾਂ ਹਨ। ਇਹ ਅੰਕੜਾ ਬਿਰਧ ਦਿਵਸ ਦੇ ਸਬੰਧ 'ਚ ਜਾਰੀ ਕੀਤਾ ਗਿਆ।