ਆਈਫੋਨ -8 ਪਲੱਸ ਅਤੇ ਆਈਫੋਨ-7 ਪਲੱਸ 'ਚ ਫ਼ਰਕ ਜਾਣੋ..
ਬੈਟਰੀ -ਐਪਲ ਆਈਫੋਨ 8 ਪਲੱਸ ਨੂੰ iOS 11 'ਤੇ ਪੇਸ਼ ਕੀਤਾ ਗਿਆ ਹੈ। iOS 11 'ਚ augmented reality ਦੀ ਵੀ ਸਹੂਲਤ ਮੌਜੂਦ ਹੈ। ਇਸ 'ਚ ਯੂਜ਼ਰਸ ਨੂੰ ਸਿਰੀ 'ਚ ਵੀ ਬਦਲਾਅ ਮਿਲਣਗੇ, ਸਿਰੀ ਹੁਣ ਮੇਲ ਅਤੇ ਸਪੇਨਿਸ਼ 'ਚ ਵੀ ਟਾਂਸਲੇਟ ਕੀਤਾ ਜਾ ਸਕਦਾ ਹੈ। ਪਾਵਰ ਬੈਕਅਪ ਲਈ ਆੱਈਫਓਨ 8 ਪਲੱਸ 'ਚ 2,900mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ ਆਈਫਓਨ 7 ਪਲੱਸ ਦੇ ਹੀ ਸਮਾਨ ਹੈ।
Download ABP Live App and Watch All Latest Videos
View In Appਆਈਫੋਨ 8 ਪਲੱਸ 'ਚ ਕੰਪਨੀ ਨੇ ਬੈਟਰੀ ਆਕਾਰ ਨੂੰ ਨਹੀਂ ਵਧਾਇਆ ਪਰ ਇਸ 'ਚ ਵਾਇਰਲੈੱਸ ਚਾਰਜਿੰਗ ਸਮਰੱਥਾ ਲਈ ਵਾਇਰਲੈੱਸ ਚਾਰਜਿੰਗ ਫ਼ੀਚਰ ਦਿੱਤਾ ਗਿਆ ਹੈ। ਜਿਸ ਨੂੰ ਕੰਪਨੀ ਨੇ AirPower ਨਾਂ ਦਿੱਤਾ ਹੈ ਅਤੇ ਇਸ 'ਚ ਇਕੱਠੇ 3 ਡਿਵਾਈਸਿਜ਼ ਨੂੰ ਚਾਰਜ ਕੀਤੇ ਜਾ ਸਕਦੇ ਹਨ। ਜਿਸ 'ਚ Apple Watch ਅਤੇ AirPods ਸ਼ਾਮਿਲ ਹੈ।
ਐਪਲ ਵੱਲੋਂ ਕੈਲੇਫੋਰਨੀਆ 'ਚ ਸਥਿਤ ਐਪਲ ਦੇ ਨਵੇਂ ਕੈਂਪਸ 'ਚ ਪਹਿਲੀ ਵਾਰ ਈਵੈਂਟ ਦਾ ਆਯੋਜਨ ਕੀਤਾ ਗਿਆ ਅਤੇ ਇਸ ਦੌਰਾਨ ਕੰਪਨੀ ਨੇ ਕਈ ਨਵੇਂ ਡਿਵਾਈਸ ਦਾ ਐਲਾਨ ਕੀਤਾ, ਜਿਨ੍ਹਾਂ 'ਚ ਆਈਫੋਨ 8 ਅਤੇ ਆਈਫੋਨ 8 ਪਲੱਸ ਵੀ ਸ਼ਾਮਿਲ ਹਨ। ਆਈਫੋਨ 8 ਅਤੇ ਆਈਫੋਨ 8 ਪਲੱਸ ਵੱਲੋਂ ਪਿਛਲੇ ਸਾਲ ਕੀਤੇ ਗਏ ਡਿਵਾਈਸ ਆਈਫੋਨ 7 ਅਤੇ ਆਈਫੋਨ ਪਲੱਸ ਦਾ ਅਪਗ੍ਰੇਡ ਵਰਜ਼ਨ ਹੈ। ਇਨ੍ਹਾਂ ਡਿਵਾਈਸਿਜ਼ 'ਚ ਪਹਿਲਾਂ ਦੀ ਤੁਲਨਾ 'ਚ ਬਿਹਤਰ ਕੈਮਰਾ ਅਤੇ ਫ਼ੀਚਰ ਦਿੱਤੇ ਗਏ ਹਨ। ਐਪਲ ਆਈਫੋਨ 8 'ਚ ਸਿੰਗਲ ਕੈਮਰਾ ਮਾਡਿਊਲ ਦਿੱਤਾ ਗਿਆ ਹੈ। ਆਈਫੋਨ 8 ਪਲੱਸ ਅਤੇ ਆਈਫੋਨ 7 ਪਲੱਸ 'ਚ ਅੰਤਰ ਬਾਰੇ 'ਚ।
ਜਦਕਿ ਆਈਫੋਨ 7 ਪਲੱਸ 'ਚ 12 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਜਿਸ 'ਚ ਕਵਾਡ ਐੱਲ. ਈ। ਡੀ. ਫਲੈਸ਼ ਅਤੇ ਆਪਟੀਕਲ ਇਮੇਜ ਸਟੇਬਲਾਈਜੇਸ਼ਨ ਨਾਲ ਹੀ 4ਕੇ ਵੀਡੀਓ ਰਿਕਾਰਡਿੰਗ ਅਤੇ ਸਲੋ ਮੋਸ਼ਨ ਵੀਡੀਓ ਰਿਕਾਰਡਿੰਗ ਦੀ ਸਹੁਲਤ ਦਿੱਤੀ ਗਈ ਹੈ। ਇਸ 'ਚ ਵੀ ਬੈਕ ਪੈਨਲ 'ਚ ਡਿਊਲ ਕੈਮਰਾ ਸੈੱਟਅਪ ਉਪਲਬਧ ਹੈ। ਜਿਸ 'ਚ 12 ਮੈਗਾਪਿਕਸਲ ਵਾਈਡ ਐਂਗਲ ਲੈਂਸ ਅਤੇ 12ਮੈਗਾਪਿਕਸਲ ਟੈਲੀਫੋਟੋ ਲੈਂਸ ਦਿੱਤੇ ਗਏ ਹਨ। ਐਪਲ ਅਨੁਸਾਰ ਇਸ ਦਾ ਕੈਮਰਾ ਘੱਟ ਰੌਸ਼ਨੀ 'ਚ ਵੀ ਸ਼ਾਨਦਾਰ ਫ਼ੋਟੋਗਰਾਫੀ ਕਰਨ 'ਚ ਸਮਰੱਥ ਹੈ। ਇਸ ਨੂੰ ਪ੍ਰੋਟ੍ਰੇਟ ਮੋਡ 'ਚ ਉਪਯੋਗ ਕਰੀਏ ਤਾਂ ਇਹ ਡੀ. ਐੱਸ. ਐੱਲ. ਆਰ. ਜਿਹੇ ਫੋਟੋ ਇਫੈਕਟ ਦੇਣ 'ਚ ਸਮਰੱਥ ਹੈ।
ਕੈਮਰਾ -ਐਪਲ ਆਈਫੋਨ 8 ਪਲੱਸ ਦੀ ਖ਼ਾਸੀਅਤ ਇਸ 'ਚ ਦਿੱਤਾ ਗਿਆ ਡਿਊਲ ਰਿਅਰ ਕੈਮਰਾ ਸੈੱਟਅਪ ਹੈ। ਇਸ 'ਚ ਦਿੱਤਾ ਗਿਆ 12 ਮੈਗਾਪਿਕਸਲ ਦਾ ਰਿਅਰ ਕੈਮਰੇ 'ਚ ਪਹਿਲਾਂ ਦੀ ਤੁਲਨਾ 'ਚ ਜ਼ਿਆਦਾ ਫਾਸਟ ਸੈਂਸਰ, ਨਵੇਂ ਕਲਰ ਅਤੇ ਡੂੰਘੇ ਪਿਕਸਲ ਦਿੱਤੇ ਗਏ ਹਨ। ਨਵੇਂ ਡਿਵਾਈਸ 'ਚ ਇਮੇਜ ਸਿੰਗਲ ਪ੍ਰੋਸੈੱਸਰ ਐਡਵਾਂਸ ਪਿਕਸਲ ਪ੍ਰੋਸੈਸਿੰਗ 'ਚ ਸਮਰੱਥ ਹੈ। ਇਸ 'ਚ ਕੈਮਰਾ ਫ਼ੀਚਰ ਦੇ ਤੌਰ 'ਤੇ ਨਵਾਂ ਕਵਾਡ ਐੱਲ. ਈ. ਡੀ. ਟੂ. ਟੋਨ ਫਲੈਸ਼, ਘੱਟ ਰੌਸ਼ਨੀ 'ਚ ਫਾਸਟ ਆਟੋ ਫੋਕਸ ਅਤੇ ਬਿਹਤਰ HDR ਦਿੱਤੇ ਗਏ ਹਨ। ਇਸ 'ਚ ਹਾਈ ਕੁਆਲਿਟੀ ਵੀਡੀਓ ਕੈਪਚਰ ਦੀ ਸਮਰੱਥਾ ਹੈ। ਇਸ 'ਚ 4ਕੇ ਵੀਡੀਓ 'ਚ 60fps ਤੱਕ ਅਤੇ 1080p ਸਲੋ ਮੋਸ਼ਨ 240fps ਤੱਕ ਉਪਲਬਧ ਹੈ। ਇਸ 'ਚ ਰੀਅਲ ਟਾਈਮ ਇਮੇਜ ਅਤੇ ਮੋਸ਼ਲ ਐਨਾਲਿਸ ਜਿਹੇ ਫ਼ੀਚਰ ਵੀ ਦਿੱਤੇ ਗਏ ਹਨ।
ਡਿਜ਼ਾਈਨ ਅਤੇ ਡਿਸਪਲੇ -ਐਪਲ ਆਈਫੋਨ 8 ਪਲੱਸ 'ਚ ਬੇਹੱਦ ਹੀ ਆਕਰਸ਼ਕ ਗਲਾਸ ਅਤੇ ਐਲੂਮੀਨੀਅਮ ਡਿਜ਼ਾਈਨ ਦਾ ਉਪਯੋਗ ਕੀਤਾ ਗਿਆ ਹੈ। ਇਸ 'ਚ ਰੇਟਿਨਾ ਐੱਚ. ਡੀ. ਡਿਸਪਲੇ ਦਿੱਤਾ ਗਿਆ ਹੈ। ਇਸ ਡਿਵਾਈਸ 'ਚ 5.5 ਇੰਚ Retina HD ਡਿਸਪਲੇ ਨਾਲ ਵਾਈਟ ਬੈਲੰਸ ਨੂੰ ਐਡਜਸਟ ਕਰਨ ਲਈ ਟੂ-ਟੋਨ ਫ਼ੀਚਰ ਵੀ ਉਪਲਬਧ ਹੈ। ਡਿਵਾਈਸ 'ਚ ਸਟੀਰਿਓ ਸਪੀਕਰ ਨੂੰ ਪਹਿਲਾਂ ਦੀ ਤੁਲਨਾ 'ਚ 25 ਫ਼ੀਸਦੀ ਜ਼ਿਆਦਾ ਬਿਹਤਰ ਕੀਤਾ ਗਿਆ ਹੈ। ਐਪਲ ਆਈਫੋਨ 7 ਪਲੱਸ ਚ 1920x1080 ਪਿਕਸਲ ਰੈਜ਼ੋਲਿਊਸ਼ਨ ਨਾਲ 5.5 ਇੰਚ ਦੀ ਫੁੱਲ ਐੱਚ. ਡੀ. ਡਿਸਪਲੇ ਦਿੱਤੀ ਗਈ ਹੈ। ਇਸ ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਇਹ ਐਲੂਮੀਨੀਅਮ ਫਿਨੀਸ਼ ਨਾਲ ਨਿਰਮਿਤ ਤੋਂ ਬਣਿਆ ਹੋਇਆ ਹੈ ਅਤੇ ਗਲੋਸੀ ਲੁੱਕ ਦਿੰਦਾ ਹੈ।
ਪ੍ਰੋਸੈੱਸਰ, ਰੈਮ ਅਤੇ ਸਟੋਰੇਜ -ਐਪਲ ਆਈਫੋਨ 8 ਪਲੱਸ 'ਚ M11 ਮੋਸ਼ਨ ਕੋਪ੍ਰੋਸੈਸਰ ਨਾਲ A11 Bionic 64-bit ਚਿੱਪ ਸੈੱਟ ਦਿੱਤਾ ਹੈ, ਜੋ ਕਿ A10 Fusion ਦੀ ਤੁਲਨਾ 'ਚ 70 ਫ਼ੀਸਦੀ ਜ਼ਿਆਦਾ ਫਾਸਟ ਹੈ। ਇਹ ਡਿਵਾਈਸ iOS 11 'ਤੇ ਕੰਮ ਕਰਦਾ ਹੈ। ਇਹ ਡਿਵਾਈਸ 64GB ਅਤੇ 256GB ਸਟੋਰੇਜ ਵਰੀਐਂਟ 'ਚ ਉਪਲਬਧ ਹੋਵੇਗਾ। ਐਪਲ ਆਈਫੋਨ 7 ਪਲੱਸ A10 ਫਿਊਜ਼ਨ 64 ਬਿਟ ਕਵਾਡ-ਕੋਰ ਟਿੱਪਸੈੱਟ ਨਾਲ M10 ਮੋਸ਼ਨ ਨੂੰ ਪ੍ਰੋਸੈੱਸਰ 'ਤੇ ਕੰਮ ਕਰਦਾ ਹੈ। ਇਸ 'ਚ 32GB, 128GB ਅਤੇ 256GB ਤਿੰਨ ਸਟੋਰੇਜ ਵੇਰੀਐਂਟ ਮੌਜੂਦ ਹੈ।
- - - - - - - - - Advertisement - - - - - - - - -