ਲਾਉਣੀਆਂ ਨਵੀਂ Lamborghini 'ਤੇ ਗੇੜੀਆਂ..? ਲੈਂਬੋ ਏਵੈਂਟਾਡੋਰ ਲਾਂਚ, ਵੇਖੋ ਤਸਵੀਰਾਂ
ਐਡਵਾਂਸਡ ਫੀਚਰ ਦੇ ਤੌਰ 'ਤੇ ਨਵਾਂ ਫੋਰ ਵ੍ਹੀਲ ਸਟੀਅਰਿੰਗ ਦਿੱਤਾ ਗਿਆ ਹੈ। ਇਸ ਦਾ ਮਤਲਬ ਕਿ ਸਟੀਅਰਿੰਗ ਨਾਲ ਹੁਣ ਕਾਰ ਦੇ ਪਿਛਲੇ ਟਾਇਰ ਨੂੰ ਕਾਬੂ ਕੀਤਾ ਜਾ ਸਕਦਾ ਹੈ।
Download ABP Live App and Watch All Latest Videos
View In Appਇਸ ਵਿੱਚ ਚਾਰ ਡ੍ਰਾਈਵਿੰਗ ਮੋਡ ਸਟਾਡ੍ਰਾ, ਸਪੋਰਟ, ਕੋਰਸਾ ਤੇ ਈਕੋ ਮੋਡ ਦਿੱਤੇ ਗਏ ਹਨ।
ਇਸ ਦੀ ਟੌਪ ਸਪੀਡ 350 ਕਿਲੋਮੀਟਰ ਪ੍ਰਤੀ ਘੰਟਾ ਹੈ। 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਤਾਂ ਇਹ ਮਹਿਜ਼ 3 ਸੈਕਿੰਡ ਵਿੱਚ ਹੀ ਹਾਸਲ ਕਰ ਲੈਂਦੀ ਹੈ।
ਕੰਪਨੀ ਦਾ ਕਹਿਣਾ ਹੈ ਕਿ ਇਸ ਕਾਰ ਵਿੱਚ ਇਜ਼ੀ ਫਾਸਟਿੰਗ ਸਿਸਟਮ ਦਿੱਤਾ ਗਿਆ ਹੈ ਜੋ ਛੱਤ ਨੂੰ ਤੇਜ਼ੀ ਨਾਲ ਖੋਲ੍ਹਣ ਤੇ ਬੰਦ ਕਰਨ ਦਾ ਕੰਮ ਕਰੇਗਾ।
ਹੁਣ ਇਸ ਕਾਰ ਦੀ ਕੀਮਤ ਦੱਸਣ ਜਾ ਰਹੇ ਹਾਂ, ਜ਼ਰਾ ਸੰਭਲ ਕੇ ਬੈਠੋ। ਇਸ ਕਾਰ ਦੀ ਸ਼ੋਅ ਰੂਮ ਕੀਮਤ 5.79 ਕਰੋੜ।
ਮਸ਼ਹੂਰ ਇਟਾਲੀਅਨ ਸੁਪਰਕਾਰ ਕੰਪਨੀ ਲੈਂਬਰਗਿਨੀ ਨੇ ਏਵੈਂਟਾਡੋਰ ਐਸ ਰੋਡਸਟਰ ਲਾਂਚ ਕੀਤੀ ਗਈ ਹੈ। ਇਹ ਲੈਂਬਰਗਿਨੀ ਦੀ ਦਿਲਕਸ਼ ਕਾਰ ਏਵੈਂਟਾਡੋਰ ਦਾ ਹੀ ਕਨਵਰਟੀਬਲ ਰੂਪ ਹੈ।
ਏਵੈਂਟਾਡੋਰ ਐਸ ਰੋਡਸਟਰ ਵਿੱਚ 6.5 ਲੀਟਰ ਦਾ ਵੀ 12 ਇੰਜਣ ਦਿੱਤਾ ਗਿਆ ਹੈ, ਜੋ 740 ਪੀ.ਐਸ. ਪਾਵਰ ਤੇ 690 ਐਨ.ਐਮ ਟਾਰਕ ਹੈ।
ਇਸ ਦਾ ਡਿਜ਼ਾਇਨ ਏਵੈਂਟਾਡੋਰ ਐਸ ਵਰਗਾ ਹੀ ਹੈ, ਵੱਡਾ ਫਰਕ ਇਹ ਹੈ ਕਿ ਇਸ ਦੀ ਛੱਤ ਨੂੰ ਖੋਲ੍ਹਿਆ ਤੇ ਬੰਦ ਕੀਤਾ ਜਾ ਸਕਦਾ ਹੈ।
ਇਹ ਕਾਰ ਭਾਰਤ ਦੇ ਬਾਜ਼ਾਰ ਵਿੱਚ ਵੀ ਉਤਾਰੀ ਜਾਵੇਗੀ। ਫਰਵਰੀ 2018 ਤਕ ਇਸ ਨਵੀਂ ਲੈਂਬੋ ਦੇ ਭਾਰਤ ਪਹੁੰਚਣ ਦੀ ਆਸ ਹੈ।
- - - - - - - - - Advertisement - - - - - - - - -