ਨਵੇਂ ਆਈਫ਼ੋਨ ਦੇ ਲਾਂਚ ਹੋਣ ਤੋਂ ਬਾਅਦ ਪੁਰਾਣਿਆਂ ਦੇ ਮੁੱਲ ਡਿੱਗੇ
ਆਈਫ਼ੋਨ 8 ਤੇ 8 ਪਲੱਸ: 29 ਸਤੰਬਰ ਨੂੰ ਭਾਰਤ ਵਿੱਚ ਆਵੇਗਾ। ਆਈਫ਼ੋਨ 8 ਸ਼੍ਰੇਣੀ ਦੇ ਫ਼ੋਨ ਵਿੱਚ ਘੱਟੋ-ਘੱਟ 64 ਜੀ.ਬੀ. ਸਟੋਰੇਜ ਸਪੇਸ ਦਾ ਵਿਕਲਪ ਹੋਵੇਗ ਤੇ ਇਸ ਦਾ ਸ਼ੁਰੂਆਤੀ ਮੁੱਲ 64,000 ਰੁਪਏ ਹੋਣ ਦੀ ਆਸ ਹੈ
Download ABP Live App and Watch All Latest Videos
View In AppThe new iPhonਆਈਫ਼ੋਨ X: ਐਪਲ ਦੇ ਸਭ ਤੋਂ ਐਡਵਾਂਸਡ ਹੈਂਡਸੈੱਟ ਦੀ ਕੀਮਤ 1 ਲੱਖ ਰੁਪਏ ਤੋਂ ਵੀ ਜ਼ਿਆਦਾ ਹੋਣ ਦੀ ਉਮੀਦ ਹੈ। ਭਾਰਤ ਵਿੱਚ ਇਸ ਦੇ 256 ਜੀ.ਬੀ. ਮਾਡਲ ਦਾ ਮੁੱਲ 1,02,000 ਰੁਪਏ ਤਕ ਹੋਣ ਦੀ ਉਮੀਦ ਹੈ, ਉੱਥੇ ਹੀ ਇਸ ਦੀ ਸ਼ੁਰੂਆਤੀ ਕੀਮਤ 89,000 ਰੁਪਏ ਤੋਂ ਸ਼ੁਰੂ ਹੋਣ ਦੀ ਉਮੀਦ ਹੈ। e X is displayed in the showroom after the new product announcement at the Steve Jobs Theater on the new Apple campus on Tuesday, Sept. 12, 2017, in Cupertino, Calif. (AP Photo/Marcio Jose Sanchez)
ਆਈਫ਼ੋਨ SE: ਆਈਫ਼ੋਨ SE ਦੇ 32 ਜੀ.ਬੀ. ਮਾਡਲ ਦੀ ਕੀਮਤ 26,000 ਰੁਪਏ ਹੈ, ਉੱਥੇ ਹੀ ਇਸ ਦੇ 128 ਜੀ.ਬੀ. ਮਾਡਲ ਦੀ ਕੀਮਤ 35,000 ਰੁਪਏ ਹੈ।
ਆਈਫ਼ੋਨ 6S: ਹੁਣ ਆਈਫ਼ੋਨ 6S ਦੇ 32 ਜੀ.ਬੀ. ਮਾਡਲ ਦੀ ਕੀਮਤ 40,000 ਰੁਪਏ ਤੇ 6S ਪਲੱਸ ਦੇ 32 ਜੀ.ਬੀ. ਮਾਡਲ ਦੀ ਕੀਮਤ 49,000 ਰੁਪਏ ਹੋਵੇਗੀ। ਉੱਥੇ ਹੀ ਕੰਪਨੀ ਦੇ 6S ਦੇ 128 ਜੀ.ਬੀ. ਮਾਡਲ ਦੀ ਕੀਮਤ 49,000 ਰੁਪਏ ਤੇ 6S ਪਲੱਸ ਦੇ 128 ਜੀ.ਬੀ. ਮਾਡਲ ਦਾ ਮੁੱਲ 58,000 ਰੁਪਏ ਹੈ।
ਆਈਫ਼ੋਨ 7 ਤੇ 7 ਪਲੱਸ: ਕੰਪਨੀ ਨੇ ਆਈਫ਼ੋਨ 7 ਪਲੱਸ ਦੇ 256 ਜੀ.ਬੀ. ਮਾਡਨ ਨੂੰ ਭਾਰਤ ਦੇ ਬਾਜ਼ਾਰ ਵਿੱਚ ਬੰਦ ਕਰ ਦਿੱਤਾ ਹੈ। ਆਈਫ਼ੋਨ 7 ਦੇ 32 ਜੀ.ਬੀ. ਮਾਡਲ ਦੀ ਕੀਮਤ 49,000 ਰੁਪਏ ਜਦਕਿ 7 ਪਲੱਸ ਦੇ 32 ਜੀ.ਬੀ. ਮਾਡਲ ਦੀ ਕੀਮਤ 59,000 ਰੁਪਏ ਹੋਵੇਗੀ। ਆਈਫ਼ੋਨ 7 ਦੇ 128 ਜੀ.ਬੀ. ਵਾਲੇ ਮਾਡਲ ਦੀ ਕੀਮਤ 58,000 ਹੈ ਉੱਥੇ ਹੀ ਇੰਨੀ ਮੈਮੋਰੀ ਵਾਲੇ ਆਈਫ਼ੋਨ 7 ਪਲੱਸ ਦੀ ਕੀਮਤ 68,000 ਰੁਪਏ ਹੈ।
ਪੁਰਾਣੇ ਆਈਫ਼ੋਨ ਵਿੱਚੋਂ ਹੁਣ ਭਾਰਤ ਵਿੱਚ ਆਈਫ਼ੋਨ 7 ਸ਼੍ਰੇਣੀ, ਆਈਫ਼ੋਨ 6S ਤੇ ਆਈਫ਼ੋਨ SE ਹੀ ਬਾਜ਼ਾਰ ਵਿੱਚ ਆਉਂਦਾ ਹੈ। ਕੰਪਨੀ ਨੇ ਨਵੇਂ ਫ਼ੋਨ ਜਾਰੀ ਕਰਨ ਦੇ ਨਾਲ ਹੀ ਪੁਰਾਣਿਆਂ 'ਤੇ ਛੋਟ ਦਾ ਐਲਾਨ ਕਰ ਦਿੱਤਾ ਹੈ।
ਬੀਤੇ ਮੰਗਲਵਾਰ ਦੀ ਰਾਤ ਆਈਫ਼ੋਨ X, ਆਈਫ਼ੋਨ 8 ਤੇ 8 ਪਲੱਸ ਲਾਂਚ ਕੀਤਾ ਗਿਆ ਹੈ। ਭਾਰਤ ਵਿੱਚ ਆਈਫ਼ੋਨ 8 ਤੇ 8 ਪਲੱਸ 29 ਸਤੰਬਰ ਨੂੰ ਆਵੇਗਾ। ਉੱਥੇ ਹੀ ਆਈਫ਼ੋਨ X ਤਿੰਨ ਨਵੰਬਰ ਤੋਂ ਉੁਪਲਬਧ ਹੋਵੇਗਾ। ਇੱਥੇ ਦੱਸਣਾ ਬਣਦਾ ਹੈ ਕਿ ਆਈਫ਼ੋਨ 7 ਦੀ ਸ਼੍ਰੇਣੀ ਵਾਲੇ ਫ਼ੋਨਾਂ ਦੀ ਕੀਮਤ ਵਿੱਚ ਸੱਤ ਹਜ਼ਾਰ ਤੋਂ ਜ਼ਿਆਦਾ ਕਟੌਤੀ ਕੀਤੀ ਗਈ ਹੈ।
- - - - - - - - - Advertisement - - - - - - - - -