40 ਫੀਸਦੀ ਭਾਰਤੀਆਂ ਦੀ ਜੇਬ ਖਾਲੀ ਕਰ ਚੁੱਕਿਆ ਇਹ ਵਾਇਰਸ
ਏਬੀਪੀ ਸਾਂਝਾ | 14 Sep 2017 11:05 AM (IST)
1
ਇਹ ਵਾਇਰਸ ਕਾਫੀ ਐਡਵਾਂਸ ਹੈ। ਇਸ ਦੇ ਆਉਣ ਦੇ ਬਾਅਦ ਵੀ ਸਮਾਰਫੋਨ ਆਮ ਵਾਂਗ ਹੀ ਕੰਮ ਕਰਦਾ ਹੈ, ਜਿਸ ਨਾਲ ਤੁਹਾਨੂੰ ਇਸ ਬਾਰੇ ਪਤਾ ਨਹੀਂ ਲੱਗਦਾ।
2
ਨਵੀਂ ਦਿੱਲੀ: ਇਕ ਵਾਈਰਸ 40 ਫ਼ੀਸਦੀ ਭਾਰਤੀਆਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੋਇਆ ਉਨ੍ਹਾਂ ਦੀ ਜੇਬ ਖਾਲੀ ਕਰ ਰਿਹਾ ਹੈ।
3
ਸਾਈਬਰ ਸੁਰੱਖਿਆ ਫਰਮ ਕਾਸਪਸਕੀ ਨੇ ਇਕ ਰਿਪੋਰਟ ਰਾਂਹੀ ਇਸ ਗੱਲ ਦਾ ਖੁਲਾਸਾ ਕੀਤਾ ਹੈ। ਰਿਪੋਰਟ ਮੁਤਾਬਿਕ 'ਜੈਫੇਕਾਪੀ ਟ੍ਰੋਜ਼ਨ' ਨਾਂਅ ਦਾ ਮਾਲਵੇਅਰ ਭਾਰਤ ਦੇ ਕਈ ਮੋਬਾਈਲਾਂ 'ਚ ਆ ਗਿਆ ਹੈ।
4
ਮੰਨਿਆ ਜਾ ਰਿਹਾ ਹੈ ਕਿ ਸ਼ਿਕਾਰ ਹੋਏ ਲੋਕਾਂ ਨੂੰ ਅਜੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਕਈ ਮੋਬਾਈਲ ਯੂਜ਼ਰਸ ਨੂੰ ਇਹ ਵਾਇਰਸ ਸ਼ਿਕਾਰ ਬਣਾ ਕੇ ਉਨ੍ਹਾਂ ਦੇ ਬੈਂਕ ਅਕਾਉਂਟ ਹੌਲੀ-ਹੌਲੀ ਖਾਲੀ ਕਰ ਚੁੱਕਾ ਹੈ।