ਲੰਡਨ: ਇੰਗਲੈਂਡ ਦੀ ਇੱਕ ਔਰਤ ਨੇ ਆਪਣੇ ਪੁਰਸ਼ ਸਾਥੀ ਦੇ ਸਿਰ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਕਿਉਂਕਿ ਉਸ ਨੇ ਉਸ ਨੂੰ ਚੁੰਮਣ ਤੋਂ ਇਨਕਾਰ ਕਰ ਦਿੱਤਾ ਸੀ। ਮਾਮਲਾ ਅਦਾਲਤ ਤੱਕ ਪਹੁੰਚਿਆ ਪਰ ਜਾਂਚ ਤੇ ਸੁਣਵਾਈ ਤੋਂ ਬਾਅਦ ਔਰਤ ਨੂੰ ਬਰੀ ਕਰ ਦਿੱਤਾ ਗਿਆ। ਇੱਕ ਸਥਾਨਕ ਅਦਾਲਤ ਨੇ ਬੁੱਧਵਾਰ ਨੂੰ ਕੇਸ ਦੀ ਸੁਣਵਾਈ ਕਰਦਿਆਂ ਫੈਸਲਾ ਸੁਣਾਇਆ ਕਿ 23 ਸਾਲਾ ਅਲੀਸ਼ਾ ਓਕਲੇ ਨੇ ਜਦੋਂ ਪੀੜਤ ਰੀਸ ਟਾਈਲਰ ਦੇ ਸਿਰ ਵਿੱਚ ਹਮਲਾ ਕੀਤਾ ਸੀ, ਓਦੋਂ ਉਹ ਮਾਨਸਿਕ ਤੌਰ 'ਤੇ ਬਿਮਾਰ ਸੀ।



ਕੈਂਟਰਬਰੀ ਕਰਾਊਨ ਕੋਰਟ ਮਹਿਲਾ ਮੁਲਜ਼ਮ ਓਕਲੀ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ ਪਰ ਮਾਨਸਿਕ ਤੌਰ 'ਤੇ ਠੀਕ ਨਾ ਹੋਣ ਤੇ ਮੁਆਫੀ ਮੰਗਣ ਤੋਂ ਬਾਅਦ ਸਜ਼ਾ ਨੂੰ ਘਟਾ ਕੇ 18 ਮਹੀਨੇ ਕਰ ਦਿੱਤਾ ਗਿਆ ਸੀ। ਸਜ਼ਾ ਘਟਾਉਣ ਦੇ ਨਾਲ ਹੀ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਦੋਸ਼ੀ ਔਰਤ ਨੂੰ 6 ਮਹੀਨੇ ਨਸ਼ਾ ਛੁਡਾਊ ਕੇਂਦਰ 'ਚ ਰਹਿਣਾ ਹੋਵੇਗਾ। ਇਸ ਵਿੱਚ ਕਿਸੇ ਤਰ੍ਹਾਂ ਦੀ ਕਟੌਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਸੁਣਵਾਈ ਦੌਰਾਨ ਦੋਸ਼ੀ ਦੀ ਵਕੀਲ ਅੰਨਾ ਚੈਸਟਨਟ ਨੇ ਅਦਾਲਤ 'ਚ ਕਿਹਾ, ''ਮੇਰੇ ਮੁਵੱਕਿਲ ਨੇ ਇਸ ਤੋਂ ਪਹਿਲਾਂ ਤੇ ਬਾਅਦ 'ਚ ਕਦੇ ਵੀ ਅਜਿਹੀ ਹਿੰਸਾ ਨਹੀਂ ਕੀਤੀ। ਉਹ ਸਿਰਫ 19 ਸਾਲਾਂ ਦੀ ਸੀ, ਜਦੋਂ ਉਸ ਨੇ ਹਮਲਾ ਕੀਤਾ ਤੇ ਭਾਵਨਾਤਮਕ ਅਸਥਿਰਤਾ ਵਿਕਾਰ ਤੋਂ ਪੀੜਤ ਸੀ। ਉਸ ਦਾ ਇਲਾਜ ਚੱਲ ਰਿਹਾ ਹੈ।

ਇਹ ਘਟਨਾ ਸਾਲ 2018 ਦੀ ਹੈ। ਇੰਗਲੈਂਡ ਦੇ ਡੋਵਰ ਸ਼ਹਿਰ ਵਿੱਚ ਇੱਕ ਘਰ ਵਿੱਚ ਓਕਲੀ, ਉਸ ਦਾ ਪੁਰਸ਼ ਸਾਥੀ ਟਾਈਲਰ ਤੇ ਕੁਝ ਦੋਸਤ ਪਾਰਟੀ ਕਰ ਰਹੇ ਸੀ। ਇਸ ਦੌਰਾਨ ਓਕਲੇ ਨੇ ਟਾਈਲਰ ਨੂੰ 'ਕਿੱਸ' ਕਰਨ ਤੇ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਟਾਈਲਰ ਨੇ ਇਨਕਾਰ ਕਰ ਦਿੱਤਾ। ਓਕਲੇ ਜਿਸ ਮਹਿਲਾ ਤੋਂ ਚਿੜਦੀ ਸੀ, ਟਾਈਲਰ ਓਸੇ ਮਹਿਲਾ ਨਾਲ ਦੂਜੇ ਕਮਰੇ ਵਿੱਚ ਸੌਣ ਲਈ ਚਲਾ ਗਿਆ। ਇਸ 'ਤੇ ਓਕਲੇ ਨੇ ਆਪਣਾ ਗੁੱਸਾ ਖੋ ਦਿੱਤਾ ਤੇ ਟਾਈਲਰ ਦੇ ਸਿਰ 'ਤੇ ਚਾਕੂ ਨਾਲ ਵਾਰ ਕਰ ਦਿੱਤਾ।

ਹਮਲੇ 'ਚ ਟਾਈਲਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਨ੍ਹਾਂ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ, ਜਿੱਥੇ ਉਨ੍ਹਾਂ ਦਾ ਕਈ ਦਿਨ ਇਲਾਜ ਚੱਲਿਆ। ਹਾਲਾਂਕਿ ਉਸ ਦੀ ਜਾਨ ਬਚ ਗਈ। ਪੀੜਤ ਟਾਈਲਰ ਨੇ ਅਦਾਲਤ ਦੇ ਫੈਸਲੇ 'ਤੇ ਅਸੰਤੁਸ਼ਟੀ ਪ੍ਰਗਟਾਈ ਹੈ। ਉਸ ਦਾ ਕਹਿਣਾ ਹੈ ਕਿ ਉਸ ਹਮਲੇ ਤੋਂ ਬਾਅਦ ਉਹ ਕੁੜੀਆਂ ਨਾਲ ਗੱਲ ਕਰਨ ਤੋਂ ਡਰਦਾ ਹੈ। ਉਹ ਆਪਣੀ ਬੇਟੀ ਨਾਲ ਗੱਲ ਕਰਨ ਤੋਂ ਵੀ ਡਰਦਾ ਹੈ।