ਕੋਲਕਾਤਾ: ਪੱਛਮੀ ਮਿਦਨਾਪੁਰ ਜ਼ਿਲ੍ਹੇ ਵਿੱਚ ਰਹਿ ਰਹੇ ਬੇਰੁਜ਼ਗਾਰ ਜੋੜੇ ਦੀ ਦਿਲ ਦਹਿਲਾ ਦੇਣ ਵਾਲੀ ਸਥਿਤੀ ਸਾਹਮਣੇ ਆਈ ਹੈ। ਬੇਰੁਜ਼ਗਾਰੀ ਤੇ ਭੁੱਖਮਰੀ ਤੋਂ ਪ੍ਰੇਸ਼ਾਨ ਇਸ ਜੋੜੇ ਨੂੰ ਜਦੋਂ ਕੋਈ ਰਾਹ ਨਾ ਲੱਭਾ ਤਾਂ ਇਨ੍ਹਾਂ ਆਪਣੀ ਢਾਈ ਮਹੀਨੇ ਦੀ ਬੱਚੀ 3000 ਰੁਪਏ 'ਚ ਵੇਚ ਦਿੱਤੀ।
ਇੱਕ ਘਰੇਲੂ ਕੰਮ ਕਰਨ ਵਾਲੀ ਮਹਿਲਾ ਜੋ ਪਿਛਲੇ ਤਿੰਨ ਮਹੀਨੀਆਂ ਤੋਂ ਬੇਰੁਜ਼ਗਾਰ ਸੀ, ਕਿਉਂਕਿ ਉਸ ਦੇ ਮਾਲਕ ਨੇ ਕੋਵਿਡ-19 ਦੇ ਡਰ ਤੋਂ ਉਸ ਨੂੰ ਕੰਮ ਤੇ ਆਉਣ ਤੋਂ ਮਨ੍ਹਾਂ ਕਰ ਦਿੱਤੀ। ਉਸ ਦਾ ਦਿਹਾੜੀ ਮਜ਼ਦੂਰੀ ਕਰਨ ਵਾਲਾ ਪਤੀ ਵੀ ਲੌਕਡਾਊਨ ਕਾਰਨ ਕੰਮ ਤੋਂ ਵਾਂਝਾ ਸੀ।
ਸਰਹੱਦੀ ਤਣਾਅ ਬਾਰੇ ਚੀਨੀ ਅਫਸਰਾਂ ਨਾਲ ਮੀਟਿੰਗ ਮਗਰੋਂ ਭਾਰਤ ਦਾ ਐਲਾਨ
ਦਿਲ ਚੀਰਨ ਵਾਲਾ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਬੀਤੇ ਵੀਰਵਾਰ ਪੁਲਿਸ ਨੇ ਇੱਕ ਐਨਜੀਓ ਨਾਲ ਮਿਲ ਕਿ ਢਾਈ ਮਹੀਨੇ ਦੀ ਬੱਚੀ ਨੂੰ ਹਾਵੜਾ ਦੇ ਇੱਕ ਘਰ 'ਚੋਂ ਬਰਾਮਦ ਕਿਤਾ। ਇਸ ਤੋਂ ਬਾਅਦ ਬੱਚੀ ਨੂੰ ਇੱਕ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਉਸ ਦੇ ਮਾਪੇ ਅਜੇ ਵੀ ਉਸ ਤੋਂ ਕਾਫ਼ੀ ਦੂਰ ਹਨ।
ਪੁਲਿਸ ਮੁਤਾਬਕ ਬੱਚੀ ਨੂੰ ਉਸ ਦੇ ਅਸਲੀ ਮਾਪਿਆਂ ਦੇ ਦੂਰ ਦੀ ਰਿਸ਼ਤੇਦਾਰੀ ਦੇ ਇੱਕ ਜੋੜੇ ਕੋਲ ਪਾਇਆ ਗਿਆ ਹੈ। ਪੁੱਛਗਿੱਛ ਤੇ ਜਾਂਚ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਬੱਚੀ ਦੇ ਮਾਪਿਆਂ ਨੇ ਉਸ ਨੂੰ ਸਿਰਫ 3 ਹਜ਼ਾਰ ਰੁਪਏ 'ਚ ਵੇਚ ਦਿੱਤਾ ਸੀ।
ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਬਲੌਗਰ ਨਾਲ ਬਣਾਉਣਾ ਚਾਹੁੰਦੇ ਸੀ ਸਰੀਰਕ ਸਬੰਧ
ਇੱਕ ਚਸ਼ਮਦੀਦ ਨੇ ਪੁਲਿਸ ਨੂੰ ਦੱਸਿਆ ਕਿ ਬੱਪਨ ਧਾਰਾ ਤੇ ਉਸ ਦੀ ਪਤਨੀ ਤਾਪਸੀ, ਜੋ ਮਿਦਨਾਪੁਰ ਜ਼ਿਲ੍ਹੇ ਦੇ ਘੱਟਲ ਦੇ ਵਸਨੀਕ ਹਨ, ਲੌਕਡਾਊਨ ਦੌਰਾਨ ਬੇਰੁਜ਼ਗਾਰ ਹੋ ਗਏ ਸਨ।
ਪੁਲਿਸ ਨੂੰ ਮਿਲੀ ਜਾਣਕਾਰੀ ਮੁਤਾਬਕ ਇਹ ਜੋੜਾ ਬੇਰੋਜ਼ਗਾਰ ਹੋ ਗਿਆ ਸੀ ਤੇ ਇਨ੍ਹਾਂ ਕੋਲ ਬੱਚੀ ਨੂੰ ਪਾਲਣ ਤੱਕ ਦੇ ਪੈਸੇ ਨਹੀਂ ਸਨ। ਬੱਚੀ ਨੂੰ ਦੁੱਧ ਪੀਲਾਉਣ ਲਈ ਵੀ ਉਨ੍ਹਾਂ ਨੂੰ ਮੁਸ਼ਕਲਾਂ ਆ ਰਹੀਆਂ ਸਨ।
ਨਾਜਾਇਜ਼ ਸ਼ਰਾਬ ਸਾਹਮਣੇ ਕੈਪਟਨ ਵੀ ਬੇਵੱਸ, ਆਖਰ ਕਬੂਲੀ ਕਮਜ਼ੋਰੀ!
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸੰਦੀਪ ਕੁਮਾਰ ਬੋਸ ਨੇ ਦੱਸਿਆ ਕਿ ਬੱਚੇ ਨੂੰ ਤਿੰਨ ਤੋਂ ਚਾਰ ਦਿਨ ਹਸਪਤਾਲ ਵਿੱਚ ਰੱਖਿਆ ਜਾਵੇਗਾ। “ਇਸ ਤੋਂ ਬਾਅਦ ਅਸੀਂ ਬੱਚੇ ਨੂੰ ਸਰਕਾਰੀ ਤੌਰ 'ਤੇ ਚੱਲਣ ਵਾਲੇ ਘਰ ਭੇਜਾਂਗੇ।
ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ