ਕਾਨਪੁਰ: ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਨਾ ਸਿਰਫ ਆਮ ਨਾਗਰਿਕ, ਬਲਕਿ ਯੂਪੀ ਦੇ ਸਰਕਾਰੀ ਵਿਭਾਗ ਵੀ ਇਸਦੇ ਸੇਕ ਨੂੰ ਮਹਿਸੂਸ ਕਰ ਰਹੇ ਹਨ। ਇਸ ਦੌਰਾਨ, ਵਿਭਾਗ ਡੀਜ਼ਲ ਦੀਆਂ ਵਧੀਆਂ ਕੀਮਤਾਂ ਨਾਲ ਨਜਿੱਠਣ ਲਈ ਨਵੇਂ ਨਵੇਂ ਉਪਾਅ ਕਰ ਰਹੇ ਹਨ।ਕੁਝ ਅਜਿਹਾ ਹੀ ਨਗਰ ਨਿਗਮ ਕਾਨਪੁਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ।
ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਵੇਖਦਿਆਂ ਕਾਨਪੁਰ ਨਗਰ ਨਿਗਮ ਗੱਡੀਆਂ ਦੀ ਬਜਾਏ ਬੈਲ ਗੱਡੀਆਂ ਤੇ ਕੂੜਾ ਚੁੱਕਣ ਦੀ ਤਿਆਰੀ ਕਰ ਰਿਹਾ ਹੈ। ਇਸਦੇ ਲਈ, ਪਹਿਲੇ ਪੜਾਅ ਵਿੱਚ ਇੱਕ ਬੈਲਗੱਡੀ ਬਣਾ ਕੇ ਸ਼ੁਰੂਆਤ ਕਰਨ ਦੀ ਤਿਆਰੀ ਹੈ।
ਇਸ ਸਮੇਂ ਕਾਨਪੁਰ ਨਗਰ ਨਿਗਮ 72 ਵਾਹਨਾਂ ਅਤੇ 5,608 ਸਫਾਈ ਕਰਮਚਾਰੀਆਂ ਰਾਹੀਂ ਸ਼ਹਿਰ ਦਾ ਕੂੜਾ ਚੁੱਕਦਾ ਹੈ।ਇਥੇ ਇੱਕ ਸਾਲ ਵਿੱਚ ਇੱਕ ਕਰੋੜ ਤੋਂ ਜ਼ਿਆਦਾ ਖਰਚਾ ਡੀਜ਼ਲ ਤੇ ਆਉਂਦਾ ਹੈ। ਇਸ ਦੇ ਮੱਦੇਨਜ਼ਰ ਸ਼ਹਿਰ ਵਿੱਚ ਹੁਣ ਬੈਲ ਗੱਡੀਆਂ ਰਾਹੀਂ ਕੂੜਾ ਚੁੱਕਿਆ ਜਾਵੇਗਾ।
ਇਹ ਵੀ ਪੜ੍ਹੋ:ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਡੀਜ਼ਲ ਦੀਆਂ ਵਧੀਆਂ ਕੀਮਤਾਂ ਤੋਂ ਪਰੇਸ਼ਾਨ ਯੋਗੀ ਸਰਕਾਰ ਹੁਣ ਗੱਡੇ ਰੇੜੇ ਨਾਲ ਚੁੱਕੇਗੀ ਕੂੜਾ
ਏਬੀਪੀ ਸਾਂਝਾ
Updated at:
08 Jul 2020 07:53 PM (IST)
ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਵੇਖਦਿਆਂ ਕਾਨਪੁਰ ਨਗਰ ਨਿਗਮ ਗੱਡੀਆਂ ਦੀ ਬਜਾਏ ਬੈਲ ਗੱਡੀਆਂ ਤੇ ਕੂੜਾ ਚੁੱਕਣ ਦੀ ਤਿਆਰੀ ਕਰ ਰਿਹਾ ਹੈ।
- - - - - - - - - Advertisement - - - - - - - - -