ਤੁਹਾਨੂੰ ਦੱਸ ਦੇਈਏ ਕਿ ਹੈਕਟਰ ਪਲੱਸ ਸਿਰਫ 6 ਸੀਟਰ (ਕੈਪਟਨ ਸੀਟ) ਨਾਲ ਆਵੇਗਾ, ਜਿਸ ਵਿੱਚ ਬਹੁਤ ਸਾਰੀਆਂ ਨਵੀਨਤਮ ਵਿਸ਼ੇਸ਼ਤਾਵਾਂ ਸ਼ਾਮਲ ਹੋਣਗੀਆਂ। ਇਸ ਸਾਲ ਆਟੋ ਐਕਸਪੋ 2020 ‘ਚ ਕੰਪਨੀ ਨੇ ਹੈਕਟਰ ਪਲੱਸ ਦਾ ਉਦਘਾਟਨ ਕੀਤਾ।
ਪਿੰਡਾਂ 'ਤੇ ਨਹੀਂ ਕੋਰੋਨਾ ਦਾ ਅਸਰ, ਖੂਬ ਵਿਕੀ ਰਹੀਆਂ ਮਾਰੂਤੀ ਦੀਆਂ ਕਾਰਾਂ
ਹੈਕਟਰ ਦੀ ਤੁਲਨਾ ‘ਚ ਕੰਪਨੀ ਹੈਕਟਰ ਪਲੱਸ ‘ਚ ਕੁਝ ਕਾਸਮੈਟਿਕ ਤਬਦੀਲੀਆਂ ਕਰੇਗੀ। ਇਸ ਦੇ ਫਰੰਟ ‘ਚ ਕੁਝ ਨਵੇਂ ਬਦਲਾਅ ਆਉਣਗੇ। ਇਸ ਤੋਂ ਇਲਾਵਾ ਇਹ LED ਡੇ-ਟਾਈਮ ਰਨਿੰਗ ਲਾਈਟਾਂ ਤੇ ਨਵੇਂ ਹੈੱਡਲੈਂਪਸ ਪ੍ਰਾਪਤ ਕਰੇਗੀ। ਫੀਚਰਸ ਦੀ ਗੱਲ ਕਰੀਏ ਤਾਂ ਹੈਕਟਰ ਪਲੱਸ ਨੂੰ ਨਵਾਂ ਟੈਨ ਫੌਕਸ ਲੈਦਰ ਅਪਸੋਲਸਟਰੀ, ਬੇਜ ਹੈਡਲਾਈਨਰ ਤੇ ਰਿਵਾਈਜ਼ਡ ਡੈਸ਼ਬੋਰਡ ਮਿਲਿਆ ਹੈ।
ਫਿਲਹਾਲ, 5 ਸੀਟ ਵਾਲੇ ਹੈਕਟਰ ਦੀ ਕੀਮਤ 12.74 ਲੱਖ ਤੋਂ 17.73 ਲੱਖ ਰੁਪਏ ਦੇ ਵਿਚਕਾਰ ਹੈ। ਇੰਜਣ ਦੀ ਗੱਲ ਕਰੀਏ ਤਾਂ ਹੈਕਟਰ ਪਲੱਸ ਕੋਲ 2.0 ਲੀਟਰ ਡੀਜ਼ਲ, 1.5 ਲੀਟਰ ਪੈਟਰੋਲ ਤੇ 1.5 ਲੀਟਰ ਹਲਕੇ ਹਾਈਬ੍ਰਿਡ ਪੈਟਰੋਲ ਇੰਜਨ ਵਿਕਲਪ ਹਨ।
Maruti Suzuki ਇਨ੍ਹਾਂ ਕਾਰਾਂ ‘ਤੇ ਦੇ ਰਹੀ ਹਜ਼ਾਰਾਂ ਦਾ ਡਿਸਕਾਊਂਟ, ਦੇਖੋ ਸਾਰੀ ਲਿਸਟ
ਇਨ੍ਹਾਂ ਨਾਲ ਹੋਵੇਗਾ ਮੁਕਾਬਲਾ:
ਐਮਜੀ ਹੈਕਟਰ ਪਲੱਸ ਭਾਰਤ ਵਿੱਚ ਮੌਜੂਦਾ ਮਹਿੰਦਰਾ ਐਕਸਯੂਵੀ 500, ਟਾਟਾ ਗ੍ਰੇਵਿਟਾ, ਟੋਯੋਟਾ ਇਨੋਵਾ ਕ੍ਰਿਸਟਾ, ਮਾਰੂਤੀ ਸੁਜ਼ੂਕੀ ਐਕਸਐਲ 6 ਤੇ ਮਹਿੰਦਰਾ ਮਰਾਜ਼ੋ ਨਾਲ ਮੁਕਾਬਲਾ ਕਰੇਗੀ।
Car loan Information:
Calculate Car Loan EMI