ਦੱਸ ਦਈਏ ਕਿ ਇੰਡੀਅਨ ਸ਼ਾਰਟ ਵੀਡੀਓ ਸ਼ੇਅਰਿੰਗ Mitron ਐਪ ਨੂੰ ਲਾਂਚ ਕਰਨ ਦੇ ਇੱਕ ਮਹੀਨੇ ਵਿੱਚ 50 ਲੱਖ ਤੋਂ ਜ਼ਿਆਦਾ ਡਾਉਨਲੋਡ ਮਿਲੇ ਹਨ। Mitron ਐਪ ਰਿਲੀਜ਼ ਦੇ ਇਕ ਮਹੀਨੇ ਦੇ ਅੰਦਰ ਗੂਗਲ ਪਲੇ ਸਟੋਰ 'ਤੇ ਦੂਜੀ ਸਭ ਤੋਂ ਜ਼ਿਆਦਾ ਡਾਉਨਲੋਡ ਕੀਤੀ ਗਈ ਐਪ ਬਣ ਗਈ।
ਬੰਗਲੌਰ ਅਧਾਰਤ ਐਪ ਨੇ ਮੰਗਲਵਾਰ ਨੂੰ ਦੱਸਿਆ ਕਿ ਇਸ ਦੇ ਪਲੇਟਫਾਰਮ 'ਤੇ ਹਰ ਘੰਟੇ ਲਗਪਗ 40 ਮਿਲੀਅਨ ਵਿਡੀਓਜ਼ ਦੇਖੇ ਜਾਂਦੇ ਹਨ, ਜਦਕਿ ਹਰ ਦਿਨ ਇਕ ਮਿਲੀਅਨ ਨਵੇਂ ਵੀਡੀਓ ਤਿਆਰ ਕੀਤੇ ਜਾ ਰਹੇ ਹਨ।
Mitron ਐਪ ਨੂੰ ਇਸ ਸਾਲ ਅਪ੍ਰੈਲ ਵਿੱਚ ਲਾਂਚ ਕੀਤਾ ਗਿਆ ਸੀ। ਐਪ ਦਾ ਸੰਸਥਾਪਕ ਆਈਆਈਟੀ ਰੁੜਕੀ ਦਾ ਵਿਦਿਆਰਥੀ ਰਹਿ ਚੁਕੇ ਸ਼ਿਵੰਕ ਅਗਰਵਾਲ ਤੇ ਵਿਸਵਸਾਰਿਆ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੌਜੀ ਦਾ ਵਿਦਿਆਰਥੀ ਅਨੀਸ਼ ਖੰਡੇਲਵਾਲ ਹੈ।
Redmi Note 9 Pro Max ਦੀ ਸੇਲ ਸ਼ੁਰੂ, ਪਾਓ ਦਿਲ ਖਿੱਚਵੇਂ ਆਫਰ
ਐਪ ਡਾਊਨਲੋਡ ਕਰਨ ਨਾਲ ਵੱਡਾ ਫੰਡ ਪ੍ਰਾਪਤ ਹੋਇਆ:
Mitron ਐਪ ਨੂੰ ਵੱਡੇ ਪੱਧਰ 'ਤੇ ਡਾਊਨਲੋਡ ਕੀਤਾ ਜਾ ਰਿਹਾ ਹੈ, ਐਪ ਨੂੰ 2 ਕਰੋੜ ਰੁਪਏ ਦਾ ਫੰਡ ਪ੍ਰਾਪਤ ਹੋਇਆ ਹੈ। ਫੰਡਿੰਗ 3one4 ਕੈਪੀਟਲ ਤੇ Letsventure ਸਿੰਡੀਕੇਟ ਤੋਂ ਆਉਂਦੀ ਹੈ। ਦੱਸ ਦਈਏ ਕਿ ਐਪ ਦੀ ਮੁਢਲੀ ਕੰਪਨੀ Mitron ਟੀ.ਵੀ. ਹੈ। ਟਿਕਟੋਕ ਪਾਬੰਦੀ ਤੋਂ ਬਾਅਦ Mitron ਐਪ ‘ਚ ਰੋਜ਼ਾਨਾ ਟ੍ਰੈਫਿਕ ‘ਚ 11 ਗੁਣਾ ਵਾਧਾ ਹੋਇਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ