ਕਾਨਪੁਰ: ਲੋੜੀਂਦੇ ਗੈਂਗਸਟਰ ਵਿਕਾਸ ਦੂਬੇ ਨੂੰ ਫੜਨ ਲਈ ਯੂਪੀ ਐਸਟੀਐਫ ਤੇਜ਼ ਕਾਰਵਾਈ ਕਰ ਰਹੀ ਹੈ। ਅੱਜ ਸਵੇਰੇ ਉੱਤਰ ਪ੍ਰਦੇਸ਼ ਦੀ ਐਸਟੀਐਫ ਦੀ ਟੀਮ ਨੂੰ ਵੱਡੀ ਸਫਲਤਾ ਹਾਸਲ ਹੋਈ। ਉਨ੍ਹਾਂ ਨੇ ਇੱਕ ਮੁਕਾਬਲੇ ਵਿੱਚ ਵਿਕਾਸ ਦੂਬੇ ਦੇ ਖਾਸ ਅਮਰ ਦੂਬੇ ਨੂੰ ਮਾਰ ਦਿੱਤਾ। ਇੰਨਾ ਹੀ ਨਹੀਂ, ਐਸਟੀਐਫ ਦੀ ਟੀਮ ਵਿਕਾਸ ਦੁਬੇ ਦੇ ਸਾਥੀਆਂ ਨੂੰ ਵੀ ਫੜ ਰਹੀ ਹੈ।
ਦੱਸ ਦਈਏ ਕਿ ਦੂਬੇ ਦਾ ਫਰੀਦਾਬਾਦ ਦਾ ਇੱਕ ਹੋਰ ਖਾਸ ਸਾਥੀ ਪ੍ਰਭਾਤ ਮਿਸ਼ਰਾ ਵੀ ਪੁਲਿਸ ਦੀ ਗ੍ਰਿਫਤ ਵਿੱਚ ਆ ਗਿਆ ਹੈ। ਯੂਪੀ ਦੀ ਐਸਟੀਐਫ ਦੀ ਟੀਮ ਨੇ ਗੁਰੂਗ੍ਰਾਮ, ਦਿੱਲੀ ਤੇ ਫਰੀਦਾਬਾਦ ਵਿਚ ਸਥਾਨਕ ਪੁਲਿਸ ਨਾਲ ਛਾਪੇ ਮਾਰੇ, ਪਰ ਵਿਕਾਸ ਦੂਬੇ ਨਹੀਂ ਮਿਲਿਆ।
ਸੂਤਰਾਂ ਤੋਂ ਮਿਲੀ ਖ਼ਬਰਾ ਮੁਤਾਬਕ, ਦੋਵੇਂ ਵਿਕਾਸ ਦੂਬੇ ਤੇ ਪ੍ਰਭਾਤ ਵੀ ਫਰੀਦਾਬਾਦ ਵਿੱਚ ਠਹਿਰੇ ਸੀ। ਪ੍ਰਭਾਤ ਮਿਸ਼ਰਾ ਪੁਲਿਸ ਮੁਲਾਜ਼ਮਾਂ ‘ਤੇ ਹੋਏ ਹਮਲੇ ਵਿੱਚ ਸ਼ਾਮਲ ਸੀ। ਫਰੀਦਾਬਾਦ ਦੀ ਵਿਸ਼ੇਸ਼ ਅਪਰਾਧ ਸ਼ਾਖਾ ਦੀ ਟੀਮ ਨੇ ਇਹ ਗ੍ਰਿਫਤਾਰੀ ਕੀਤੀ। ਜਾਣਕਾਰੀ ਅਨੁਸਾਰ ਵਿਕਾਸ ਦੂਬੇ ਦੋ ਦਿਨ ਫਰੀਦਾਬਾਦ ਵਿੱਚ ਰਿਹਾ, ਇਸ ਨੂੰ ਇੱਥੇ ਪਨਾਹ ਦੇਣ ਵਾਲੇ ਅੰਕੁਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇੰਨਾ ਹੀ ਨਹੀਂ, ਯੂਪੀ ਐਸਟੀਐਫ ਦੀ ਟੀਮ ਵਿਕਾਸ ਦੂਬੇ ਦੇ ਨਜ਼ਦੀਕ ਪਹੁੰਚ ਗਈ ਹੈ।
ਫਰੀਦਾਬਾਦ ਦੇ ਜਿਸ ਹੋਟਲ ‘ਚ ਵਿਕਾਸ ਦੂਬੇ ਰਹਿਣ ਲਈ ਗਏ ਸੀ, ਉਸ ਹੋਟਲ ਦੇ ਮਾਲਕ ਦਾ ਕਹਿਣਾ ਹੈ ਕਿ ਉਹ ਵਿਕਾਸ ਦੂਬੇ ਨੂੰ ਨਹੀਂ ਪਛਾਣਦਾ ਪਰ ਹੋਟਲ ਮਾਲਕ ਮੁਤਾਬਕ ਕੁਝ ਲੋਕ ਇੱਥੇ ਆਏ ਪਰ ਆਈਡੀ ਪਰੂਫ ਨਾ ਹੋਣ ਕਾਰਨ ਉਨ੍ਹਾਂ ਨੇ ਕਮਰਾ ਨਹੀਂ ਦਿੱਤਾ।
ਵਿਕਾਸ ਦੂਬੇ ਆਪਣੇ ਰਿਸ਼ਤੇਦਾਰ ਦੇ ਘਰ ਉਸ ਦੇ ਪਿੰਡ ਦੇ ਇੱਕ ਸਾਥੀ ਪ੍ਰਭਾਤ ਮਿਸ਼ਰਾ ਨਾਲ ਫਰੀਦਾਬਾਦ ਸੈਕਟਰ 87 ਪਹੁੰਚੇ ਸੀ। ਸੈਕਟਰ 87 ਬਾਅਦ ਉਨ੍ਹਾਂ ਨੇ ਹੋਟਲ ਵਿੱਚ ਰਹਿਣ ਦੀ ਯੋਜਨਾ ਸੀ। ਪੁਲਿਸ ਦੀ ਛਾਪੇਮਾਰੀ ਤੋਂ ਪਹਿਲਾਂ ਹੀ ਵਿਕਾਸ ਦੂਬੇ ਹੋਟਲ ਤੋਂ ਭੱਜ ਗਿਆ।
ਖਬਰਾਂ ਮੁਤਾਬਕ, ਵਿਕਾਸ ਦੁਪਹਿਰ 12.30 ਵਜੇ ਹੋਟਲ ਪਹੁੰਚਿਆ, ਜਦੋਂ ਕਿ ਪੁਲਿਸ ਟੀਮ ਦੁਪਹਿਰ 3.30 ਵਜੇ ਹੋਟਲ ਪਹੁੰਚੀ। ਪੁਲਿਸ ਨੇ ਸਾਰੇ ਕਮਰਿਆਂ ਦੀ ਤਲਾਸ਼ੀ ਲਈ ਤੇ ਸੀਸੀਟੀਵੀ ਫੁਟੇਜ ਆਪਣੇ ਨਾਲ ਲੈ ਗਏ। ਹੋਟਲ ਮਾਲਕ ਦਾ ਕਹਿਣਾ ਹੈ ਕਿ ਪੁਲਿਸ ਨੇ ਸਾਨੂੰ ਕੁਝ ਨਹੀਂ ਕਿਹਾ, ਨਾ ਹੀ ਸਾਡੀ ਕੋਈ ਜਾਂਚ ਹੋਈ, ਨਾ ਹੀ ਸਾਨੂੰ ਪੁਲਿਸ ਦਾ ਕੋਈ ਫੋਨ ਆਇਆ ਹੈ।
ਸੂਤਰਾਂ ਅਨੁਸਾਰ ਪ੍ਰਭਾਤ ਕੋਲੋਂ ਚਾਰ ਪਿਸਤੌਲ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਚੋਂ ਦੋ ਸਰਕਾਰੀ ਪਿਸਤੌਲ ਯੂਪੀ ਪੁਲਿਸ ਨਾਲ ਸਬੰਧਤ ਹਨ। ਉਹ ਕਤਲ ਤੋਂ ਬਾਅਦ ਗਾਇਬ ਹੋਇਆ ਸੀ। ਯੂਪੀ ਐਸਟੀਐਫ ਦੀ ਟੀਮ ਪ੍ਰਭਾਤ ਮਿਸ਼ਰਾ ਤੇ ਅੰਕੁਰ ਤੋਂ ਪੁੱਛਗਿੱਛ ਕਰ ਰਹੀ ਹੈ।
ਇਹ ਵੀ ਪੜ੍ਹੋ:
ਵਿਕਾਸ ਦੁਬੇ ਦਾ ਸਾਥੀ ਅਮਰ ਦੁਬੇ ਪੁਲਿਸ ਵੱਲੋਂ ਢੇਰ, 8 ਪੁਲਿਸ ਮੁਲਾਜ਼ਮਾਂ 'ਤੇ ਕੀਤੀ ਸੀ ਫਾਇਰਿੰਗ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਅੱਠ ਪੁਲਿਸ ਮੁਲਾਜ਼ਮਾਂ ਦਾ ਕਾਤਲ ਆਣ ਵੜਿਆ ਦਿੱਲੀ-ਐਨਸੀਆਰ! ਸਾਥੀ ਅਮਰ ਦੂਬੇ ਢੇਰ, ਪ੍ਰਭਾਤ ਮਿਸ਼ਰਾ ਗ੍ਰਿਫਤਾਰ
ਏਬੀਪੀ ਸਾਂਝਾ
Updated at:
08 Jul 2020 11:56 AM (IST)
ਕਾਨਪੁਰ ‘ਚ ਪੁਲਿਸ ਮੁਲਾਜ਼ਮਾਂ ‘ਤੇ ਜ਼ਬਰਦਸਤ ਹਮਲਾ ਕਰਨ ਵਾਲੇ ਵਿਕਾਸ ਦੁਬੇ ਜਲਦੀ ਹੀ ਪੁਲਿਸ ਦੀ ਪਕੜ ‘ਚ ਹੋ ਸਕਦਾ ਹੈ। ਜਾਣਕਾਰੀ ਮੁਤਾਬਕ ਵਿਕਾਸ ਦੂਬੇ ਫਰੀਦਾਬਾਦ ਵਿੱਚ ਇੱਕ ਰਿਸ਼ਤੇਦਾਰ ਕੋਲ ਰੁੱਕਿਆ ਸੀ। ਉਸ ਦੇ ਨਾਲ ਬਿਕਰੂ ਪਿੰਡ ਦਾ ਪ੍ਰਭਾਤ ਮਿਸ਼ਰਾ ਵੀ ਸੀ।
- - - - - - - - - Advertisement - - - - - - - - -