ਨਵੀਂ ਦਿੱਲੀ: Redmi Note 9 Pro Max ਅੱਜ ਇਕ ਵਾਰ ਫਿਰ ਤੋਂ ਭਾਰਤੀ ਬਜ਼ਾਰ 'ਚ ਵਿਕਰੀ ਲਈ ਉਪਲਬਧ ਹੋ ਗਿਆ ਹੈ। ਦੁਪਹਿਰ 12 ਵਜੇ ਤੋਂ ਇਸ ਦੀ ਵਿਕਰੀ ਸ਼ੁਰੂ ਹੋਣੀ ਸੀ। ਗਾਹਕ ਇਸ ਮੋਬਾਈਲ ਨੂੰ Mi.com ਤੇ Amazon ਜ਼ਰੀਏ ਖਰੀਦ ਸਕਦੇ ਹਨ। ਇਸ ਦੇ ਨਾਲ ਹੀ ਕੁਝ ਆਫਰਸ ਦਾ ਲਾਹਾ ਵੀ ਲੈ ਸਕਦੇ ਹਨ।
ਇਹ ਸਮਾਰਟਫੋਟ ਤਿੰਨ ਵੇਰੀਐਂਟਸ 'ਚ ਉਪਲਬਧ ਹੈ। ਇਨ੍ਹਾਂ 'ਚ ਖਾਸ ਫੀਚਰਸ ਦੇ ਤੌਰ 'ਤੇ ਕੁਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫਾਸਟ ਚਾਰਜਿੰਗ ਸਪੋਰਟ ਤੇ Qualcomm Snapdragon 720G ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ।
Redmi Note 9 Pro Max ਦੇ 6GB+64GB ਸਟੋਰੇਜ ਮਾਡਲ ਦੀ ਕੀਮਤ 16,999 ਰੁਪਏ ਹੈ। 6GB+128GB ਸਟੋਰੇਜ ਮਾਡਲ ਦੀ ਕੀਮਤ 18,499 ਰੁਪਏ ਹੈ ਤੇ 8GB+128GB ਮਾਡਲ ਦੀ ਕੀਮਤ 19,999 ਰੁਪਏ ਹੈ। ਇਸ ਮੋਬਾਈਲ ਨੂੰ ਗਲੇਸ਼ੀਅਰ ਵਾਈਟ, ਇੰਟਰਸਟੇਲਰ ਬਲੈਕ ਤੇ ਆਰੋਰਾ ਬਲੂ ਰੰਗ 'ਚ ਖਰੀਦਿਆਂ ਜਾ ਸਕਦਾ ਹੈ।
Redmi Note 9 Pro Max ਦੇ ਨਾਲ ਗਾਹਕ Airtel ਦਾ ਡਬਲ ਡਾਟਾ ਬੈਨੀਫਿਟਸ ਪ੍ਰਾਪਤ ਕਰ ਸਕਦੇ ਹਨ। ਇਹ ਆਫਰ Airtel ਦੇ 298 ਰੁਪਏ ਤੇ 398 ਰੁਪਏ ਵਾਲੇ ਪਲਾਨ ਲਈ ਉਪਲਬਧ ਹੋਵੇਗਾ। ਇਸ ਤੋਂ ਇਲਾਵਾ Amazon Prime ਮੈਂਬਰਾਂ ਲਈ ਫੋਨ ਦੀ ਖਰੀਦ 'ਤੇ ਪੰਜ ਪ੍ਰਤੀਸ਼ਤ ਡਿਸਕਾਊਂਟ ਦੀ ਸੁਵਿਧਾ ਹੈ।
ਇਹ ਵੀ ਪੜ੍ਹੋ:
ਸਕੀਆਂ ਭੈਣਾਂ ਸਵਾ ਕਿੱਲੋ 'ਚਿੱਟੇ' ਸਮੇਤ ਕਾਬੂ, ਐਕਟਿਵਾ 'ਤੇ ਕਰਦੀਆਂ ਸੀ ਤਸਕਰੀ
ਕੋਰੋਨਾ ਵਾਇਰਸ ਬਾਰੇ WHO ਦਾ ਵੱਡਾ ਖ਼ੁਲਾਸਾ, ਹੁਣ ਹੋ ਜਾਓ ਹੋਰ ਵੀ ਸਾਵਧਾਨ!
ਸ਼੍ਰੋਮਣੀ ਅਕਾਲੀ ਦਲ ਟਕਸਾਲੀ 'ਤੇ ਢੀਂਡਸਾ ਦੀ ਗੁੱਝੀ ਸੱਟ, ਖੇਰੂੰ-ਖੇਰੂੰ ਬ੍ਰਹਮਪੁਰਾ ਦੀ ਪਾਰਟੀ
ਹੁਣ ਕੈਪਟਨ ਦੇ ਰਾਜ 'ਚ 'ਉੱਡਤਾ ਪੰਜਾਬ', ਦੇਸ਼ ਦੇ 272 ਜ਼ਿਲ੍ਹਿਆਂ 'ਚੋਂ 18 ਇਕੱਲੇ ਪੰਜਾਬ ਦੇ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ