ਚੰਡੀਗੜ੍ਹ: ਕੇਂਦਰ ਸਰਕਾਰ ਨੇ ਨਸ਼ੇ ਦੀ ਗ੍ਰਿਫਤ 'ਚ ਆਏ ਦੇਸ਼ ਦੇ 272 ਜ਼ਿਲ੍ਹਿਆਂ ਦੀ ਪਛਾਣ ਕੀਤੀ ਹੈ। ਇਨ੍ਹਾਂ 'ਚੋਂ 18 ਜ਼ਿਲ੍ਹੇ ਇਕੱਲੇ ਪੰਜਾਬ ਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਕੁੱਲ 22 ਜ਼ਿਲ੍ਹਿਆਂ 'ਚੋਂ 18 ਨਸ਼ੇ ਦੀ ਦਲਦਲ 'ਚ ਹਨ। ਅਜਿਹੇ 'ਚ ਵਿਰੋਧੀਆਂ ਕੋਲ ਸਰਕਾਰ ਨੂੰ ਘੇਰਨ ਦਾ ਇਕ ਹੋਰ ਮੌਕਾ ਆ ਗਿਆ ਹੈ।


ਸੂਬੇ 'ਚ ਬੀਜੇਪੀ ਲੀਡਰਾਂ ਨੇ ਤੰਜ ਕੱਸਦਿਆਂ ਕਿਹਾ ਸੂਬਾ ਨਸ਼ੇ ਦੀ ਗ੍ਰਿਫਤ 'ਚ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਯੰਕਾ ਗਾਂਧੀ ਤੋਂ ਸਰਕਾਰੀ ਬੰਗਲਾ ਖਾਲੀ ਕਰਾਏ ਜਾਣ ਦੇ ਵਿਰੋਧ 'ਚ ਵਿਅਸਤ ਹਨ।


ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਸਮੇਤ ਬੀਜੇਪੀ ਲੀਡਰਾਂ ਨੇ ਕਿਹਾ ਚਾਰ ਹਫ਼ਤੇ 'ਚ ਨਸ਼ਾ ਖ਼ਤਮ ਕਰਨ ਦਾ ਦਾਅਵਾ ਲੈਕੇ ਸੱਤਾ 'ਚ ਆਈ ਕਾਂਗਰਸ ਤਿੰਨ ਸਾਲ ਬੀਤਣ ਮਗਰੋਂ ਵੀ ਆਪਣਾ ਦਾਅਵਾ ਸੱਚ ਸਾਬਤ ਕਰਨ 'ਚ ਨਾਕਾਮ ਰਹੀ ਹੈ।


ਵਿਜੇ ਸਾਂਪਲਾਂ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ 2017 ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਚੋਣ ਮੈਨੀਫੈਸਟੋ ਦੇ 19 ਨੰਬਰ ਪੇਜ 'ਤੇ ਸਪਸ਼ਟ ਲਿਖਿਆ ਸੀ ਨਸ਼ਾ ਖੋਰੀ ਤੇ ਨਸ਼ਾ ਤਸਕਰੀ ਚਾਰ ਹਫ਼ਤਿਆਂ 'ਚ ਬੰਦ ਪਰ ਚਾਰ ਹਫ਼ਤੇ ਬੀਤਣ ਮਗਰੋਂ ਵੀ ਸਭ ਕੁਝ ਜਾਰੀ ਹੈ।


ਇਹ ਵੀ ਪੜ੍ਹੋ:

ਸਕੀਆਂ ਭੈਣਾਂ ਸਵਾ ਕਿੱਲੋ 'ਚਿੱਟੇ' ਸਮੇਤ ਕਾਬੂ, ਐਕਟਿਵਾ 'ਤੇ ਕਰਦੀਆਂ ਸੀ ਤਸਕਰੀ

ਕੋਰੋਨਾ ਵਾਇਰਸ ਬਾਰੇ WHO ਦਾ ਵੱਡਾ ਖ਼ੁਲਾਸਾ, ਹੁਣ ਹੋ ਜਾਓ ਹੋਰ ਵੀ ਸਾਵਧਾਨ!

ਸ਼੍ਰੋਮਣੀ ਅਕਾਲੀ ਦਲ ਟਕਸਾਲੀ 'ਤੇ ਢੀਂਡਸਾ ਦੀ ਗੁੱਝੀ ਸੱਟ, ਖੇਰੂੰ-ਖੇਰੂੰ ਬ੍ਰਹਮਪੁਰਾ ਦੀ ਪਾਰਟੀ