ਲੁਧਿਆਣਾ: ਇੱਥੋਂ ਦੇ ਜਲੰਧਰ ਬਾਈਪਾਸ ਨੇੜੇ ਮਲਹੋਤਰਾ ਰਿਜ਼ੋਰਟ ਕੋਲ ਅੱਜ 16 ਸਾਲ ਦੇ ਨਾਬਾਲਗ ਨੂੰ ਅਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ 'ਚ 50 ਹਜ਼ਾਰ ਰੁਪਏ ਫਿਰੌਤੀ ਮੰਗੀ ਗਈ ਸੀ।


16 ਸਾਲਾ ਪ੍ਰੀਤ ਵਰਮਾ ਦੇ ਮਾਪਿਆਂ ਨੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਹੈ। ਹਾਲਾਂਕਿ ਪੁਲਿਸ ਨੇ ਮਾਮਲੇ 'ਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਤਾਂ ਕਰ ਲਿਆ ਪਰ ਗ੍ਰਿਫਤਾਰੀ ਤੋਂ ਬਾਅਦ ਵੀ ਬੱਚੇ ਨੂੰ ਨਹੀਂ ਬਚਾ ਸਕੇ।


ਬੀਤੀ ਦੇਰ ਸ਼ਾਮ ਨਾਬਾਲਗ ਦੀ ਲਾਸ਼ ਹੁਸੈਨਪੁਰ ਇਲਾਕੇ ਤੋਂ ਬਰਾਮਦ ਕੀਤੀ ਗਈ। ਪੁਲਿਸ ਨੇ ਘਟਨਾ ਤੇ ਅਫਸੋਸ ਜਤਾਇਆ। ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਰਹਿਣ ਵਾਲਾ ਪ੍ਰੀਤ ਵਰਮਾ ਮੰਗਲਵਾਰ ਸਵੇਰ ਤੋਂ ਹੀ ਆਪਣੇ ਘਰ ਤੋਂ ਲਾਪਤਾ ਸੀ। ਪਰਿਵਾਰਕ ਮੈਂਬਰਾਂ ਨੂੰ ਪ੍ਰੀਤ ਦੇ ਹੀ ਫੋਨ ਤੋਂ ਵੀ ਕਾਲ ਆਈ ਤੇ 50 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ।


ਇਸ ਬਾਰੇ ਐਸਐਚਓ ਗੋਪਾਲ ਕ੍ਰਿਸ਼ਨ ਨੇ ਦੱਸਿਆ ਕਿ ਪੁਲਿਸ ਨੂੰ ਪਰਿਵਾਰ ਵੱਲੋਂ ਮਿਲੀ ਸ਼ਿਕਾਇਤ ਤੋਂ ਬਾਅਦ ਜਾਲ ਵਿਛਾ ਕੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਪਰ ਉਹ ਬੱਚੇ ਨੂੰ ਨਹੀਂ ਬਚਾ ਪਾਏ ਕਿਉਂਕਿ ਅਗਵਾਕਾਰ ਪਹਿਲਾਂ ਹੀ ਪ੍ਰੀਤ ਦਾ ਕਤਲ ਕਰ ਚੁੱਕੇ ਸਨ।


ਇਹ ਵੀ ਪੜ੍ਹੋ:


ਕੋਰੋਨਾ ਵਾਇਰਸ ਬਾਰੇ WHO ਦਾ ਵੱਡਾ ਖ਼ੁਲਾਸਾ, ਹੁਣ ਹੋ ਜਾਓ ਹੋਰ ਵੀ ਸਾਵਧਾਨ!


ਵਿਕਾਸ ਦੁਬੇ ਦਾ ਸਾਥੀ ਅਮਰ ਦੁਬੇ ਪੁਲਿਸ ਵੱਲੋਂ ਢੇਰ, 8 ਪੁਲਿਸ ਮੁਲਾਜ਼ਮਾਂ 'ਤੇ ਕੀਤੀ ਸੀ ਫਾਇਰਿੰਗ


ਭਾਰਤ 'ਚ ਕੋਰੋਨਾ ਵਾਇਰਸ ਬਾਰੇ ਸਿਹਤ ਮੰਤਰਾਲੇ ਦਾ ਵੱਡਾ ਦਾਅਵਾ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ