ਪਿਆਰ 'ਚ ਧੋਖਾ ਖਾਏ ਮੁੰਡੇ ਨੇ ਦਿਲ ’ਚ ਮਾਰੀ ਗੋਲ਼ੀ, ਫਿਰ ਵੀ ਬਚੀ ਜਾਨ
ਏਬੀਪੀ ਸਾਂਝਾ | 22 Sep 2018 05:21 PM (IST)
ਕਾਨ੍ਹਪੁਰ: ਯੂਪੀ ਦੇ ਕਾਨ੍ਹਪੁਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਨੇ ਪਿਆਰ ਵਿੱਚ ਨਾਕਾਮਯਾਬ ਰਹਿਣ ਕਰਕੇ ਆਪਣੇ ਦਿਲ ’ਤੇ ਦੇਸੀ ਪਿਸਤੌਲ਼ ਰੱਖ ਗੋਲ਼ੀ ਚਲਾ ਲਈ। ਪਰ ਜਦ ਉਸਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਤਾਂ ਪਤਾ ਲੱਗਾ ਕਿ ਉਸਦਾ ਦਿਲ ਖੱਬੇ ਨਹੀਂ, ਬਲਕਿ ਸੱਜੇ ਪਾਸੇ ਹੈ। ਇਸ ਵਜ੍ਹਾ ਕਰਕੇ ਨੌਜਵਾਨ ਦੀ ਜਾਨ ਤਾਂ ਬਚ ਗਈ, ਪਰ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਮੂਲ ਰੂਪ ਤੋਂ ਜ਼ਿਲ੍ਹਾ ਹਮੀਰਪੁਰ ਦੇ ਰਹਿਣ ਵਾਲਾ ਸਤੀਸ਼ ਇੱਕ ਲੜਕੀ ਨਾਲ ਪ੍ਰੇਮ ਸਬੰਧ ਵਿੱਚ ਸੀ। 18 ਸਤੰਬਰ ਨੂੰ ਉਸਦਾ ਪ੍ਰੇਮਿਕਾ ਨਾਲ ਝਗੜਾ ਹੋ ਗਿਆ ਜਿਸ ਪਿੱਛੋਂ ਉਸਨੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਉਸਨੇ ਪਿਸਤੌਲ਼ ਦੀ ਨਾਲ਼ੀ ਆਪਣੇ ਦਿਲ ’ਤੇ ਰੱਖੀ ਤੇ ਗੋਲ਼ੀ ਚਲਾ ਦਿੱਤੀ। ਘਰਵਾਲਿਆਂ ਤੁਰੰਤ ਉਸਨੂੰ ਹਸਪਤਾਲ ਦਾਖ਼ਲ ਕਰਾਇਆ। ਜਦ ਡਾਕਟਰਾਂ ਇਲਾਜ ਕਰਨਾ ਸ਼ੁਰੂ ਕੀਤਾ ਤਾਂ ਪਤਾ ਲੱਗਾ ਕਿ ਉਸਦਾ ਦਿਲ ਸੱਜੇ ਪਾਸੇ ਹੈ। ਯਾਦ ਰਹੇ ਕਿ ਇਨਸਾਨ ਦਾ ਦਿਲ ਹਮੇਸ਼ਾ ਖੱਬੇ ਪਾਸੇ ਹੀ ਹੁੰਦਾ ਹੈ। ਪਰ ਹਜ਼ਾਰਾਂ ਵਿੱਚੋਂ ਕਿਸੇ ਇੱਕ ਦਾ ਹੀ ਸੱਜੇ ਪਾਸੇ ਹੋ ਸਕਦਾ ਹੈ। ਡਾਕਟਰੀ ਭਾਸ਼ਾ ਵਿੱਚ ਇਸਨੂੰ ਡੋਸਕਟ੍ਰੋਕਾਡੀਆ ਕਹਿੰਦੇ ਹਨ। ਗੋਲ਼ੀ ਜੇ ਦਿਲ ਨੂੰ ਲੱਗ ਜਾਏ ਤਾਂ ਜਾਨ ਬਚਣਾ ਨਾਮੁਮਕਿਨ ਹੈ ਪਰ ਸਤੀਸ਼ ਦੇ ਬਚਣ ਦੀ ਉਮੀਦ ਹੈ, ਹਾਲਾਂਕਿ ਉਸਦੀ ਹਾਲਤ ਗੰਭੀਰ ਹੈ। ਪਰ ਡਾਕਟਰਾਂ ਮੁਤਾਬਕ ਉਸਦਾ ਆਪਰੇਸ਼ਨ ਕੀਤਾ ਗਿਆ ਹੈ ਤੇ ਉਸਦੀ ਹਾਲਤ ਹੁਣ ਬਿਹਤਰ ਹੈ।