ਰਾਹੁਲ ਦਾ ਦਾਅਵਾ ਮੋਦੀ ਤੇ ਅੰਬਾਨੀ ਨੇ ਰਲ ਕੇ ਕੀਤੀ 1,30,000 ਕਰੋੜ ਦੀ ਸਰਜੀਕਲ ਸਟ੍ਰਾਈਕ
ਏਬੀਪੀ ਸਾਂਝਾ | 22 Sep 2018 02:33 PM (IST)
ਚੰਡੀਗੜ੍ਹ: 58 ਹਜ਼ਾਰ ਕਰੋੜ ਦੇ ਰਾਫੇਲ ਲੜਾਕੂ ਜਹਾਜ਼ ਦੇ ਸੌਦੇ ’ਤੇ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸਵਾ ਓਲਾਂਦ ਦੇ ਤਾਜ਼ਾ ਬਿਆਨ ਸਾਹਮਣੇ ਉਣ ਬਾਅਦ ਵਿਰੋਧੀ ਦਲ ਮੋਦੀ ਸਰਕਾਰ ’ਤੇ ਹਮਲਾਵਰ ਹਨ। ਅੱਜ ਕਾਂਗਰਸ ਪ੍ਰਧਾਨ ਰਾਹਲ ਗਾਂਧੀ ਨੇ ਪੀਐਮ ਨਰੇਂਦਰ ਮੋਦੀ ’ਤੇ ਮੁੱਖ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੀਐਮ ਮੋਦੀ ਉਦਯੋਗਪਤੀ ਅਨਿਲ ਅੰਬਾਨੀ ਨੇ ਸਾਂਝੇ ਤੌਰ ’ਤੇ ਸੁਰੱਖਿਆ ਬਲਾਂ ’ਤੇ ਇੱਕ ਲੱਖ 30 ਹਜ਼ਾਰ ਰੁਪਏ ਦੀ ਸਰਜੀਕਲ ਸਟ੍ਰਾਈਕ ਕੀਤੀ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਨੇ ਭਾਰਤ ਦੀ ਆਤਮਾ ਨਾਲ ਵਿਸ਼ਵਾਸਘਾਤ ਕੀਤਾ ਹੈ ਤੇ ਸ਼ਹੀਦਾਂ ਦੇ ਖ਼ੂਨ ਦੀ ਬੇਅਦਬੀ ਕੀਤੀ ਹੈ। ਓਲਾਂਦ ਨੇ ਕਿਹਾ ਸੀ ਕਿ ਭਾਰਤ ਦੀ ਸਰਕਾਰ ਨੇ ਜਿਸ ਸਰਵਿਸ ਗਰੁੱਪ ਦਾ ਨਾਂਅ ਦਿੱਤਾ ਸੀ, ਉਸ ਨਾਲ ਦੈਸਾ ਨੇ ਗੱਲਬਾਤ ਕੀਤੀ। ਫਰਾਂਸ ਦੇ ਤਤਕਾਲੀਨ ਰਾਸ਼ਟਰਪਤੀ ਮੁਤਾਬਕ ਦੈਸਾ ਨੇ ਅਨਿਲ ਅੰਬਾਨੀ ਨਾਲ ਸੰਪਰਕ ਸਾਧਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਹੋਰ ਕੋਈ ਵਿਕਲਪ ਨਹੀਂ ਸੀ, ਇਸ ਲਈ ਉਨ੍ਹਾਂ ਨੂੰ ਜੋ ਵਿਚੋਲਾ ਦਿੱਤਾ ਗਿਆ, ਉਨ੍ਹਾਂ ਸਵੀਕਾਰ ਕਰ ਲਿਆ ਸੀ। ਸ਼ੁੱਕਰਵਾਰ ਨੂੰ ਇਹ ਖ਼ਬਰ ਸਾਹਮਣੇ ਆਉਣ ਬਾਅਦ ਕਾਂਗਰਸ ਪ੍ਰਧਾਨ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੇ ਵਿਅਕਤੀਗਤ ਤੌਰ ’ਤੇ ਇਸ ਮਾਮਲੇ ਵਿੱਚ ਨੈਗੋਈਸ਼ਏਟ ਕੀਤਾ ਤੇ ਬੰਦ ਦਰਵਾਜ਼ੇ ਪਿੱਛੇ ਰਾਫੇਲ ਡੀਲ ਬਦਲਵਾ ਕੇ ਅਨਿਲ ਅੰਬਾਨੀ ਨੂੰ ਅਰਬਾਂ ਦਾ ਸੌਦਾ ਦਿਵਾਇਆ ਹੈ।