ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਜੁੱਬਲ ਨੇੜੇ ਇੱਕ ਟੈਕਸੀ (HP-02- 0695) ਦੇ ਖੱਡ ਵਿੱਚ ਡਿੱਗ ਜਾਣ ਕਾਰਨ ਇਸ ਵਿੱਚ ਸਵਾਰ ਸਾਰੇ ਤੇਰਾਂ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ ਘਟਨਾ ਵਿੱਚ 11 ਮੌਤਾਂ ਤੇ ਦੋ ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਸੀ। ਟੈਂਪੂ ਟ੍ਰੈਕਸ ਵਿੱਚ ਸਵਾਰ 13 ਮ੍ਰਿਤਕਾਂ ਵਿੱਚ ਅੱਠ ਮਰਦ ਤੇ ਚਾਰ ਔਰਤਾਂ ਸ਼ਾਮਲ ਹਨ ਤੇ ਇੱਕ ਬੱਚੀ ਸ਼ਾਮਲ ਹੈ।


ਜੁੱਬਲ ਦੇ ਕੁੱਡੂ ਨੇੜੇ ਸਨੈਲ ਵਿੱਚ ਤਿਊਣੀ ਰੋਡ 'ਤੇ ਇਹ ਸਵਾਰੀ-ਕਾਰ ਬੇਕਾਬੂ ਹੋ ਕੇ ਖੱਡ ਵਿੱਚ ਜਾ ਡਿੱਗੀ। ਟੈਕਸੀ ਵਿੱਚ ਸਵਾਰ ਸਾਰੇ ਜਣੇ ਛੌਹਾਰਾ ਦੀ ਰਣਸਾਰ ਵੈਲੀ ਦੀ ਜਾਂਗਲਾ ਉਪ-ਤਹਿਸੀਲ ਅਧੀਨ ਪੈਂਦੇ ਪਿੰਡ ਨੰਡਲਾ ਤੇ ਲਾਗਲੇ ਪਿੰਡਾਂ ਦੇ ਦੱਸੇ ਜਾਂਦੇ ਹਨ। ਰੋਹੜੂ ਦੇ ਐਸਡੀਐਮ ਬੀ.ਆਰ. ਸ਼ਰਮਾ ਨੇ ਤੁਰੰਤ ਰਾਹਤ ਕਾਰਜਾਂ ਦੇ ਹੁਕਮ ਦੇ ਦਿੱਤੇ ਸਨ ਅਤੇ ਸਥਾਨਕ ਲੋਕਾਂ ਦੀ ਮਦਦ ਵੀ ਲਈ ਗਈ ਸੀ। ਹਾਦਸੇ ਵਿੱਚ ਦੋ ਪਰਿਵਾਰ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਏ।

ਹਾਦਸੇ ਕਾਰਨ 10 ਜਣਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ ਇੱਕ ਬੱਚੀ ਸਮੇਤ ਦੋ ਵਿਅਕਤੀਆਂ ਨੇ ਹਸਪਤਾਲ ਲਿਜਾਣ ਸਮੇਂ ਦਮ ਤੋੜ ਦਿੱਤਾ। ਮ੍ਰਿਤਕਾਂ ਵਿੱਚੋਂ ਨੌਂ ਦੀ ਸ਼ਨਾਖ਼ਤ ਹੋ ਚੁੱਕੀ ਹੈ, ਜਦਕਿ ਬਾਕੀਆਂ ਦੀ ਪਛਾਣ ਹੋਣਾ  ਹਾਲੇ ਬਾਕੀ ਹੈ ਮ੍ਰਿਤਕਾਂ ਦੀ ਸੂਚੀ ਹੇਠਾਂ ਦੇਖੀ ਜਾ ਸਕਦੀ ਹੈ।