ਚਿਕਨ ਬਰਿਆਨੀ ਦੀ ਥਾਂ ਵੇਚਦੇ ਸੀ ਕਾਵਾਂ ਦੀ ਬਰਿਆਨੀ, ਮੌਕੇ ਤੋਂ 150 ਮਰੇ ਕਾਂ ਹੋਏ ਬਰਾਮਦ
ਏਬੀਪੀ ਸਾਂਝਾ | 06 Feb 2020 03:30 PM (IST)
ਚਿਕਨ ਬਰਿਆਨੀ ਦੀ ਥਾਂ ਕਾਵਾਂ ਦੀ ਬਿਰਿਆਨੀ ਫ਼ਿਲਮਾਂ 'ਚ ਤਾਂ ਜ਼ਰੂਰ ਵੇਖੀ ਹੋਵੇਗੀ ਪਰ ਅਜਿਹਾ ਹੀ ਕੁਝ ਮਾਮਲਾ ਰਾਮੇਸ਼ਵਰਮ ਵਿੱਚ ਸਾਹਮਣੇ ਆਇਆ ਹੈ। ਜਿੱਥੇ ਲੋਕਾਂ ਨੂੰ ਮੁਰਗੇ ਦੀ ਬਜਾਏ ਕਾਵਾਂ ਦੀ ਬਰਿਆਨੀ ਖੁਆਈ ਜਾ ਰਹੀ ਸੀ। ਇਸ ਖੁਲਾਸੇ ਤੋਂ ਬਾਅਦ ਚਾਰੇ ਪਾਸੇ ਲੋਕ ਹੈਰਾਨ ਹਨ। ਲੰਬੇ ਸਮੇਂ ਤੋਂ ਚੱਲ ਰਹੇ ਇਸ ਰੈਕੇਟ ਦੀ ਪੜਤਾਲ ਉਸ ਸਮੇਂ ਸ਼ੁਰੂ ਹੋਈ ਜਦੋਂ ਖੁਰਾਕ ਵਿਭਾਗ ਨੇ ਬਰਿਆਣੀ ਵੇਚਣ ਵਾਲੀ ਅਜਿਹੀ ਰੇੜ੍ਹੀ ਤੇ ਛਾਪਾ ਮਾਰਿਆ।
ਚੇਨਈ: ਚਿਕਨ ਬਰਿਆਨੀ ਦੀ ਥਾਂ ਕਾਵਾਂ ਦੀ ਬਿਰਿਆਨੀ ਫ਼ਿਲਮਾਂ 'ਚ ਤਾਂ ਜ਼ਰੂਰ ਵੇਖੀ ਹੋਵੇਗੀ ਪਰ ਅਜਿਹਾ ਹੀ ਕੁਝ ਮਾਮਲਾ ਰਾਮੇਸ਼ਵਰਮ ਵਿੱਚ ਸਾਹਮਣੇ ਆਇਆ ਹੈ। ਜਿੱਥੇ ਲੋਕਾਂ ਨੂੰ ਮੁਰਗੇ ਦੀ ਬਜਾਏ ਕਾਵਾਂ ਦੀ ਬਰਿਆਨੀ ਖੁਆਈ ਜਾ ਰਹੀ ਸੀ। ਇਸ ਖੁਲਾਸੇ ਤੋਂ ਬਾਅਦ ਚਾਰੇ ਪਾਸੇ ਲੋਕ ਹੈਰਾਨ ਹਨ। ਲੰਬੇ ਸਮੇਂ ਤੋਂ ਚੱਲ ਰਹੇ ਇਸ ਰੈਕੇਟ ਦੀ ਪੜਤਾਲ ਉਸ ਸਮੇਂ ਸ਼ੁਰੂ ਹੋਈ ਜਦੋਂ ਖੁਰਾਕ ਵਿਭਾਗ ਨੇ ਬਰਿਆਣੀ ਵੇਚਣ ਵਾਲੀ ਅਜਿਹੀ ਰੇੜ੍ਹੀ ਤੇ ਛਾਪਾ ਮਾਰਿਆ। ਦਰਅਸਲ, ਇੱਕ ਵਿਅਕਤੀ ਰਾਮੇਸ਼ਵਰਮ ਦੇ ਮੁੱਖ ਮੰਦਰ ਨੇੜੇ ਰੇੜ੍ਹੀ 'ਤੇ ਚਿਕਨ ਬਰਿਆਨੀ ਵੇਚ ਰਿਹਾ ਸੀ। ਉਸ ਦੀ ਖਾਸ ਗੱਲ ਇਹ ਸੀ ਕਿ ਉਹ ਸਿਰਫ 30 ਰੁਪਏ ਵਿੱਚ ਇਹ ਬਰਿਆਨੀ ਪੇਸ਼ ਕਰ ਰਿਹਾ ਸੀ। ਇਸ ਤੇ ਲੋਕਾਂ ਨੂੰ ਸ਼ੱਕ ਹੋਇਆ ਕਿ ਕਿਤੇ ਇਹ ਕਾਵਾਂ ਦੀ ਬਰਿਆਨੀ ਤਾਂ ਨਹੀਂ ਵੇਚ ਰਿਹਾ ਕਿਉਂਕਿ ਲੋਕ ਜਿਨ੍ਹਾਂ ਕਾਵਾਂ ਨੂੰ ਭੋਜਨ ਦਿੰਦੇ ਸਨ, ਪਿਛਲੇ ਕੁਝ ਦਿਨਾਂ ਤੋਂ ਉਹ ਮਰ ਰਹੇ ਸਨ। ਇਸ ਤੋਂ ਬਾਅਦ ਇੱਕ ਸ਼ਰਧਾਲੂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਖੁਰਾਕ ਵਿਭਾਗ ਦੇ ਨਾਲ ਪੁਲਿਸ ਨੇ ਮਿਲ ਕੇ ਇਸ ਰੇੜ੍ਹੀ ਤੇ ਛਾਪਾ ਮਾਰਿਆ। ਇਸ ਛਾਪੇਮਾਰੀ ਵਿੱਚ ਜੋ ਕੁਝ ਸਾਹਮਣੇ ਆਇਆ, ਉਹ ਹੈਰਾਨ ਕਰਨ ਵਾਲੀ ਸੀ। ਛਾਪੇਮਾਰੀ ਵਿੱਚ ਪੁਲਿਸ ਨੇ ਮੌਕੇ ਤੋਂ 150 ਮਰੇ ਕਾਵਾਂ ਨੂੰ ਬਰਾਮਦ ਕੀਤਾ। ਇਸ ਤੋਂ ਬਾਅਦ ਰੇੜ੍ਹੀ ਵਾਲੇ ਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਪੁੱਛਗਿੱਛ ਕੀਤੀ ਗਈ, ਤਾਂ ਪਤਾ ਲੱਗਾ ਕਿ ਬਹੁਤ ਸਾਰੇ ਲੋਕ ਇਸ ਕਾਰੋਬਾਰ ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਉਹ ਜ਼ਹਿਰ ਨਾਲ ਭਿੱਜੇ ਹੋਏ ਚੌਲ ਸੁੱਟਦੇ ਸਨ, ਜਿਸ ਨੂੰ ਖਾਣ ਤੋਂ ਬਾਅਦ ਕਾਵਾਂ ਦੀ ਮੌਤ ਹੋ ਜਾਂਦੀ ਸੀ। ਉਹ ਇਹ ਮਰੇ ਹੋਏ ਕਾਵਾਂ ਨੂੰ ਲੈ ਕੇ ਛੋਟੇ ਦੁਕਾਨਦਾਰਾਂ ਨੂੰ ਵੇਚ ਦਿੰਦੇ ਸਨ ਤੇ ਫੇਰ ਇਨ੍ਹਾਂ ਕਾਵਾਂ ਦੇ ਮਾਸ ਨੂੰ ਚਿਕਨ ਬਰਿਆਨੀ ਦੱਸ ਕਿ ਵੇਚਿਆ ਜਾਂਦਾ ਸੀ।