ਅੱਜ ਕੱਲ ਦੇ ਦੌਰ ਵਿੱਚ ਹਰ ਇਨਸਾਨ ਭੱਜ ਦੌੜ ਭਰੀ ਜ਼ਿੰਦਗੀ ਤੋਂ ਬ੍ਰੇਕ ਲੈਣਾ ਚਾਹੁੰਦਾ ਹੈ। ਅਜਿਹੇ `ਚ ਕਈ ਲੋਕ ਘੁੰਮਣਾ ਫਿਰਨਾ ਪਸੰਦ ਕਰਦੇ ਹਨ। ਕੁੱਝ ਲੋਕ ਮਨੋਰੰਜਨ ਜਾਂ ਰੋਮਾਂਚ ਲਈ ਨਹੀਂ, ਬਲਕਿ ਰਿਕਾਰਡ ਬਣਾਉਣ ਲਈ ਘੁੰਮਣਾ ਪਸੰਦ ਕਰਦੇ ਹਨ। ਅਜਿਹਾ ਹੀ ਇੱਕ ਰਿਕਾਰਡ ਬਣਾਉਣ ਦਾ ਦਾਅਵਾ ਕੀਤਾ ਹੈ ਕੇਰਲ ਦੇ ਨੌਜਵਾਨ ਨੇ, ਜੋ ਕਿ 27 ਸਾਲ ਪੁਰਾਣੇ ਚੇਤਕ ਸਕੂਟਰ `ਤੇ ਕੇਰਲ ਤੋਂ ਲੱਦਾਖ ਆਇਆ ਹੈ। ਅਕਸਰ ਇਹ ਦੇਖਣ `ਚ ਆਉਂਦਾ ਹੈ ਕਿ ਨੌਜਵਾਨ ਸਫ਼ਰ ਕਰਨ ਲਈ ਨਵੀਆਂ ਕਿਸਮ ਦੀਆਂ ਮੋਟਰ ਸਾਈਕਲਾਂ ਜਾਂ ਫ਼ਿਰ ਬੁਲੇਟ ਨੂੰ ਸਫ਼ਰ ਲਈ ਚੁਣਦੇ ਹਨ। ਪਰ ਕੇਰਲ ਦੇ ਇਸ ਨੌਜਵਾਨ ਨੇ ਕੇਰਲ ਤੋਂ ਲੱਦਾਖ ਦਾ ਸਫ਼ਰ ਤੈਅ ਕਰਨ ਲਈ 27 ਸਾਲ ਪੁਰਾਣੇ ਚੇਤਕ ਸਕੂਟਰ ਨੂੰ ਚੁਣਿਆ। ਇਸ ਸ਼ਖ਼ਸ ਦਾ ਵੀਡੀਓ ਸੋਸ਼ਲ ਮੀਡੀਆ `ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਕੇਰਲ ਤੋਂ ਹਜ਼ਾਰਾਂ ਕਿੱਲੋਮੀਟਰ ਦਾ ਸਫ਼ਰ ਕਰਕੇ ਲੱਦਾਖ ਪਹੁੰਚੇ ਇਸ ਸ਼ਖ਼ਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ `ਤੇ ਕਾਫ਼ੀ ਵੀਡੀਓਜ਼ ਸ਼ੇਅਰ ਕੀਤੇ ਹਨ, ਜਿਸ ਨੂੰ ਲੋਕ ਨਾ ਸਿਰਫ਼ ਪਸੰਦ ਕਰ ਰਹੇ ਹਨ, ਬਲਕਿ ਇਸ ਨੌਜਵਾਨ ਦੇ ਵੀਡੀਓਜ਼ ਨੂੰ ਖ਼ੂਬ ਸ਼ੇਅਰ ਵੀ ਕੀਤਾ ਜਾ ਰਿਹਾ ਹੈ।
ਵਿਸ਼ਵ ਰਿਕਾਰਡ ਬਣਾਉਣ ਦਾ ਦਾਅਵਾ
ਇੰਸਟਾਗ੍ਰਾਮ `ਤੇ ਵੀਡੀਓ ਅਪਲੋਡ ਕਰਨ ਵਾਲੇ ਇਸ ਸ਼ਖ਼ਸ ਨੇ ਵਿਸ਼ਵ ਰਿਕਾਰਡ ਬਣਾਉਣ ਦਾ ਦਾਅਵਾ ਕੀਤਾ ਹੈ। ਆਪਣੇ ਇੱਕ ਵੀਡੀਓ ਵਿੱਚ ਇਹ ਸ਼ਖ਼ਸ ਕਹਿੰਦਾ ਹੈ ਕਿ "ਮੈਨੂੰ ਇਸ ਗੱਲ ਦੀ ਬੇਹੱਦ ਖ਼ੁਸ਼ੀ ਹੈ ਕਿ ਮੈਂ 150 ਸੀਸੀ ਤੋਂ ਵੀ ਘੱਟ ਸਮਰੱਥਾ ਦੇ ਵਾਹਨ `ਤੇ ਦੁਨੀਆ ਦਾ ਸਭ ਤੋਂ ਉੱਚਾ ਮੋਟਰ ਪਾਸ ਪਾਰ ਕਰਨ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਮੇਰਾ ਸਪੋਰਟ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ।"
ਬਣ ਗਿਆ ਸੋਸ਼ਲ ਮੀਡੀਆ ਸਟਾਰ
ਸੋਸ਼ਲ ਮੀਡੀਆ `ਤੇ ਇਸ ਨੌਜਵਾਨ ਦੀ ਵੀਡੀਓਜ਼ ਨੂੰ ਲੋਕ ਨਾ ਸਿਰਫ਼ ਪਸੰਦ ਕਰ ਰਹੇ ਹਨ, ਬਲਕਿ ਉਸ ਦੇ ਵੀਡੀਓਜ਼ ਨੂੰ ਖ਼ੂਬ ਸ਼ੇਅਰ ਵੀ ਕੀਤਾ ਜਾ ਰਿਹਾ ਹੈ। ਕੇਰਲ ਦਾ ਵਸਨੀਕ ਇਹ ਨੌਜਵਾਨ vellakkomban ਦੇ ਨਾਂ ਨਾਲ ਬਣੇ ਇੰਸਟਾਗ੍ਰਾਮ ਅਕਾਊਂਟ `ਤੇ ਆਪਣੀਆਂ ਵੀਡੀਓਜ਼ ਅੱਪਲੋਡ ਕਰ ਰਿਹਾ ਹੈ। ਹੁਣ ਤੱਕ ਉਸ ਦੇ ਵੀਡੀਓਜ਼ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ ਅਤੇ ਲੋਕ ਉਸ ਦੇ ਵੀਡੀਓਜ਼ `ਤੇ ਕਮੈਂਟਸ ਕਰਕੇ ਖ਼ੂਬ ਪਿਆਰ ਵੀ ਦੇ ਰਹੇ ਹਨ।