✕
  • ਹੋਮ

ਖ਼ਾਨ ਬਾਬਾ ਅੱਗੇ ਵੱਡੇ ਵੱਡਿਆਂ ਦੇ ਹੌਂਸਲੇ ਹੋ ਜਾਂਦੇ ਪਰਸਤ, ਕਾਰਨਾਮੇ ਸੁਣਕੇ ਉੱਡ ਜਾਣਗੇ ਤੋਤੇ

ਏਬੀਪੀ ਸਾਂਝਾ   |  31 Dec 2016 04:20 PM (IST)
1

ਜ਼ਿਆਦਾ ਵਜ਼ਨ ਹੋਣ ਕਾਰਨ ਉਨ੍ਹਾਂ ਨੂੰ ਰੋਜ਼ਾਨਾ ਦੀ ਜ਼ਿੰਦਗੀ 'ਚ ਕੁੱਝ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਬਾਬਾ ਨੇ ਦੱਸਿਆ ਕਿ ਉਹ ਕਾਰ 'ਚ ਸਫ਼ਰ ਨਹੀਂ ਕਰ ਸਕਦੇ ਹਨ, ਕਿਉਂਕਿ ਕਾਰ 'ਚ ਉਨ੍ਹਾਂ ਲਈ ਥਾਂ ਦੀ ਕਮੀ ਰਹਿੰਦੀ ਹੈ।

2

ਬਾਬਾ ਦਾ ਸੰਬੰਧ ਮਰਦਾਨ ਦੇ ਇੱਕ ਅਮੀਰ ਪਰਿਵਾਰ ਨਾਲ ਹੈ। 2012 'ਚ ਉਨ੍ਹਾਂ ਨੇ ਜਾਪਾਨ 'ਚ 5,000 ਕਿੱਲੋਗਰਾਮ ਵਜ਼ਨ ਚੁੱਕਣ ਦਾ ਦਾਅਵਾ ਕੀਤਾ ਸੀ। ਉਹ ਕਹਿੰਦੇ ਹਨ ਕਿ ਕੋਈ ਵੀ ਇਸ ਰਿਕਾਰਡ ਨੂੰ ਤੋੜ ਨਹੀਂ ਸਕਦਾ। ਉਨ੍ਹਾਂ ਦਾ ਨਾਂ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਵਿਚ ਵੀ ਦਰਜ ਕੀਤਾ ਗਿਆ।

3

ਬਾਬਾ ਦਾ ਦਾਅਵਾ ਹੈ ਕਿ ਉਹ ਦੁਨੀਆ ਦੇ ਸਭ ਤੋਂ ਤਾਕਤਵਰ ਵਿਅਕਤੀ ਹਨ। ਬਾਬਾ ਦਾ ਵਜ਼ਨ ਇੰਨਾ ਜ਼ਿਆਦਾ ਹੈ ਪਰ ਫਿਰ ਵੀ ਪੂਰੀ ਤਰ੍ਹਾਂ ਸਿਹਤਮੰਦ ਹਨ। ਉਹ ਕਹਿੰਦੇ ਹਨ ਕਿ ਮੈਨੂੰ ਕੋਈ ਬਿਮਾਰੀ ਨਹੀਂ ਹੈ ਅਤੇ ਨਾ ਹੀ ਮੈਨੂੰ ਆਪਣੇ ਵਜ਼ਨ ਤੋਂ ਕੋਈ ਸਮੱਸਿਆ ਹੈ।

4

ਖ਼ਾਨ ਬਾਬਾ ਰੋਜ਼ਾਨਾ 10 ਹਜ਼ਾਰ ਕੈਲਰੀ ਦੇ ਬਰਾਬਰ ਖ਼ੁਰਾਕ ਲੈਂਦੇ ਹਨ। ਵਰਲਡ ਵੈਟ ਲਿਫ਼ਟਿੰਗ ਚੈਂਪੀਅਨਸ਼ਿਪ ਦੀ ਤਿਆਰੀ ਲਈ ਬਾਬਾ ਰੋਜ਼ਾਨਾ 4 ਮੁਰਗ਼ੇ, 36 ਆਂਡੇ, 3 ਕਿੱਲੋਗਰਾਮ ਮੀਟ ਅਤੇ 5 ਲੀਟਰ ਦੁੱਧ ਲੈਂਦੇ ਹਨ।

5

ਪਾਕਿਸਤਾਨੀ ਅਖ਼ਬਾਰ ਦੀ ਇੱਕ ਰਿਪੋਰਟ ਮੁਤਾਬਿਕ 18 ਸਾਲ ਦੀ ਉਮਰ ਤੋਂ ਬਾਬਾ ਦਾ ਵਜ਼ਨ ਜ਼ਬਰਦਸਤ ਢੰਗ ਨਾਲ ਵਧਣ ਲੱਗਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਲਈ ਖ਼ੁਰਾਕ ਜ਼ਿੰਮੇਵਾਰ ਹੈ, ਜਿਸ ਨੂੰ ਉਹ ਆਪਣੇ ਸਰੀਰ ਨੂੰ ਮਜ਼ਬੂਤ ਬਣਾਉਣ ਲਈ ਖਾਂਦੇ ਹਨ। ਖ਼ਾਨ ਬਾਬਾ ਦੀ ਖ਼ੁਰਾਕ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ।

6

ਚੰਡੀਗੜ੍ਹ: ਹਰ ਕੋਈ ਵਿਅਕਤੀ ਆਪਣੀ ਵੱਖਰੀ ਦਿੱਖ ਅਤੇ ਗੁਣਾਂ ਕਾਰਨ ਜਾਣਿਆ ਜਾਂਦਾ ਹੈ। ਜੇਕਰ ਗੱਲ ਤਾਕਤ ਦੀ ਹੋਵੇ ਤਾਂ ਸਾਡੇ ਭਾਰਤੀਆਂ ਦੇ ਦਿਮਾਗ਼ 'ਚ ਸਭ ਤੋਂ ਪਹਿਲਾਂ ਇੱਕੋ ਨਾਂ ਆਉਂਦਾ ਹੈ 'ਦਿ ਗ੍ਰੇਟ ਖਲੀ'। ਪਰ ਪਾਕਿਸਤਾਨ ਦੇ ਇੱਕ ਸ਼ਖ਼ਸ ਦਾ ਦਾਅਵਾ ਹੈ ਕਿ ਉਹ ਦੁਨੀਆ ਦਾ ਸਭ ਤੋਂ ਤਾਕਤਵਰ ਇਨਸਾਨ ਹੈ। ਖ਼ੈਬਰ ਪਖਤੂਨਖਵਾ ਦੇ ਮਰਦਾਨ ਸ਼ਹਿਰ ਦੇ ਰਹਿਣ ਵਾਲੇ ਅਰਬਾਬ ਖ਼ਿਜ਼ਰ ਹਯਾਤ ਉਰਫ਼ ਖ਼ਾਨ ਬਾਬਾ ਦਾ ਵਜ਼ਨ 436 ਕਿੱਲੋਗਰਾਮ ਹੈ।

  • ਹੋਮ
  • ਅਜ਼ਬ ਗਜ਼ਬ
  • ਖ਼ਾਨ ਬਾਬਾ ਅੱਗੇ ਵੱਡੇ ਵੱਡਿਆਂ ਦੇ ਹੌਂਸਲੇ ਹੋ ਜਾਂਦੇ ਪਰਸਤ, ਕਾਰਨਾਮੇ ਸੁਣਕੇ ਉੱਡ ਜਾਣਗੇ ਤੋਤੇ
About us | Advertisement| Privacy policy
© Copyright@2026.ABP Network Private Limited. All rights reserved.