Viral Video: ਸੱਪ... ਜਿਸ ਦੇ ਨਾਮ ਤੋਂ ਹੀ ਜਿਆਦਾਤਰ ਲੋਕਾਂ ਡਰ ਨਾਲ ਕੰਬਣ ਲਗ ਜਾਂਦੇ ਹਨ, ਕਲਪਨਾ ਕਰੋ ਕਿ ਜੇਕਰ ਇਹ ਤੁਹਾਡੇ ਸਾਹਮਣੇ ਆ ਜਾਵੇ ਤਾਂ ਕੀ ਹੋਵੇਗਾ। ਸੱਪਾਂ ਨਾਲ ਜੁੜੇ ਕਈ ਵੀਡੀਓਜ਼ ਹਰ ਰੋਜ਼ ਇੰਟਰਨੈੱਟ 'ਤੇ ਸਾਹਮਣੇ ਆਉਂਦੇ ਰਹਿੰਦੇ ਹਨ, ਜੋ ਕਈ ਵਾਰ ਹੈਰਾਨ ਕਰ ਦਿੰਦੇ ਹਨ। ਹਾਲ ਹੀ 'ਚ ਇੱਕ ਅਜਿਹਾ ਹੀ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਇੱਕ ਕਿੰਗ ਕੋਬਰਾ ਸੱਪ ਖੂੰਟੇ ਨਾਲ ਬੰਨ੍ਹੀ ਮੱਝ ਦੇ ਕੋਲ ਜਾਂਦਾ ਦਿਖਾਈ ਦੇ ਰਿਹਾ ਹੈ। ਇਸ ਤੋਂ ਬਾਅਦ ਕੀ ਹੋਇਆ ਵੀਡੀਓ 'ਚ ਖੁਦ ਹੀ ਦੇਖੋ। ਇਸ ਵੀਡੀਓ ਨੂੰ ਦੇਖਣ ਵਾਲੇ ਸੋਸ਼ਲ ਮੀਡੀਆ ਯੂਜ਼ਰਸ ਵੀਡੀਓ ਬਣਾਉਣ ਵਾਲੇ 'ਤੇ ਨਾਰਾਜ਼ ਹਨ ਅਤੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਮੱਝ ਨੂੰ ਇੱਕ ਖੂੰਟੇ ਨਾਲ ਬੰਨ੍ਹਿਆ ਹੋਇਆ ਹੈ, ਜਿਸ ਦੇ ਨੇੜੇ ਇੱਕ ਕਿੰਗ ਕੋਬਰਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਮੱਝ ਆਪਣੀ ਰੱਖਿਆ ਕਰਦੀ ਨਜ਼ਰ ਆ ਰਹੀ ਹੈ ਅਤੇ ਸੱਪ ਅੱਗੇ ਵਧ ਰਿਹਾ ਹੈ। ਵੀਡੀਓ ਦੇਖ ਕੇ ਸਮਝਿਆ ਜਾ ਸਕਦਾ ਹੈ ਕਿ ਇਹ ਸਭ ਦੇਖਣ ਦੇ ਬਾਵਜੂਦ ਵੀ ਕੋਈ ਵਿਅਕਤੀ ਕੁਝ ਕਰਨ ਦੀ ਬਜਾਏ ਚੁੱਪਚਾਪ ਵੀਡੀਓ ਬਣਾ ਰਿਹਾ ਹੈ। ਇਹੀ ਕਾਰਨ ਹੈ ਕਿ ਵੀਡੀਓ ਬਣਾਉਣ ਵਾਲੇ ਕੈਮਰਾਮੈਨ ਨੂੰ ਬੁਰੀ ਤਰ੍ਹਾਂ ਨਾਲ ਟ੍ਰੋਲ ਕੀਤਾ ਜਾ ਰਿਹਾ ਹੈ।
ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਹੈ, ਜਿਸ ਨੂੰ ਦੇਖ ਕੇ ਲੋਕ ਗੁੱਸੇ 'ਚ ਹਨ। ਵੀਡੀਓ ਬਣਾਉਣ ਵਾਲੇ ਵਿਅਕਤੀ 'ਤੇ ਲੋਕ ਗੁੱਸੇ ਹੋ ਰਹੇ ਹਨ ਅਤੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰਕੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ। ਜਿੱਥੇ ਕੁਝ ਲੋਕ ਕੈਮਰਾਮੈਨ ਨੂੰ ਬੇਰਹਿਮ ਕਹਿ ਰਹੇ ਹਨ, ਉੱਥੇ ਹੀ ਕੁਝ ਲੋਕ ਵੀਡੀਓ ਬਣਾਉਣ ਵਾਲੇ ਵਿਅਕਤੀ ਨੂੰ ਸਿਰਫ ਕੁਝ ਦ੍ਰਿਸ਼ ਲੈਣ ਲਈ ਅਜਿਹਾ ਕੰਮ ਕਰਨ ਦਾ ਲਾਲਚੀ ਦੱਸ ਰਹੇ ਹਨ।
ਇਹ ਵੀ ਪੜ੍ਹੋ: Viral News: ਅਸਮਾਨ 'ਚ ਦੇਖਣ ਨੂੰ ਮਿਲਿਆ ਅਦਭੁਤ ਨਜ਼ਾਰਾ, ਕੁਦਰਤ ਦਾ ਇਹ ਰੂਪ ਦੇਖ ਕੇ ਕੰਬ ਗਏ ਲੋਕ, ਕਿਹਾ- ਇਹ ਦੁਨੀਆ ਦਾ ਅੰਤ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Weather Report: ਸਾਵਧਾਨ! ਆ ਰਿਹਾ ਭਿਆਨਕ ਤੂਫਾਨ, ਅਰਬ ਸਾਗਰ 'ਚ ਤੇਜ਼ ਲਹਿਰਾਂ, ਇਨ੍ਹਾਂ ਸੂਬਿਆਂ 'ਚ ਵਿਗੜੇਗਾ ਮੌਸਮ