Weather Report: ਅਰਬ ਸਾਗਰ 'ਚ 'ਤੇਜ' ਨਾਂ ਦਾ ਚੱਕਰਵਾਤੀ ਤੂਫਾਨ ਆਇਆ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਐਤਵਾਰ ਸ਼ਾਮ ਤੱਕ ਇਸ ਦੇ ਗੰਭੀਰ ਚੱਕਰਵਾਤੀ ਤੂਫ਼ਾਨ ਵਿੱਚ ਬਦਲਣ ਦੀ ਸੰਭਾਵਨਾ ਹੈ। ਇਹ ਚੱਕਰਵਾਤ ਦੱਖਣ-ਪੂਰਬੀ ਤੇ ਦੱਖਣ-ਪੱਛਮੀ ਅਰਬ ਸਾਗਰ 'ਤੇ ਇੱਕ ਘੱਟ ਦਬਾਅ ਵਾਲੇ ਖੇਤਰ ਵਿੱਚ ਬਣਿਆ ਹੈ, ਜੋ ਆਉਣ ਵਾਲੇ ਸਮੇਂ ਵਿੱਚ ਗੰਭੀਰ ਰੂਪ ਧਾਰਨ ਕਰ ਸਕਦਾ ਹੈ।


ਭਾਰਤੀ ਮੌਸਮ ਵਿਭਾਗ ਨੇ ਚੱਕਰਵਾਤ 'ਤੇਜ' ਬਾਰੇ ਕੁਝ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੇ ਐਤਵਾਰ ਨੂੰ ਇੱਕ ਗੰਭੀਰ ਚੱਕਰਵਾਤੀ ਤੂਫਾਨ ਵਿੱਚ ਬਦਲਣ ਤੇ ਓਮਾਨ ਦੇ ਦੱਖਣੀ ਤੱਟਾਂ ਤੇ ਨੇੜਲੇ ਯਮਨ ਵੱਲ ਵਧਣ ਦੀ ਸੰਭਾਵਨਾ ਹੈ। ਇਸ ਖੇਤਰ 'ਤੇ ਭਾਰਤ ਦਾ ਅਧਿਕਾਰ ਹੋਣ ਕਾਰਨ ਭਾਰਤ ਨੇ ਇਸ ਨੂੰ ਚੱਕਰਵਾਤ 'ਤੇਜ' ਦਾ ਨਾਂ ਦਿੱਤਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਦੱਖਣ-ਪੱਛਮੀ ਅਰਬ ਸਾਗਰ ਵਿੱਚ ਤਾਜ਼ਾ ਸਮੁੰਦਰੀ ਹਾਲਾਤ ਬਹੁਤ ਖ਼ਰਾਬ ਹਨ, ਜਿਸ ਦੇ 21 ਤੋਂ 23 ਅਕਤੂਬਰ ਤੱਕ ਬੇਹੱਦ ਗੰਭੀਰ ਹੋਣ ਦੀ ਸੰਭਾਵਨਾ ਹੈ। ਪੱਛਮੀ ਅਰਬ ਸਾਗਰ ਵਿੱਚ 22 ਤੋਂ 25 ਅਕਤੂਬਰ ਤੱਕ ਸਮੁੰਦਰ ਵਿੱਚ ਤੇਜ਼ ਲਹਿਰਾਂ ਉੱਠਣ ਦੀ ਸੰਭਾਵਨਾ ਹੈ।


ਚੱਕਰਵਾਤੀ ਤੂਫਾਨ 23 ਅਕਤੂਬਰ ਤੱਕ ਤੇਜ਼ ਹੋਣ ਦੀ ਸੰਭਾਵਨਾ


ਆਈਐਮਡੀ ਦੀ ਭਵਿੱਖਬਾਣੀ ਦੇ ਅਨੁਸਾਰ, ਚੱਕਰਵਾਤ 21 ਅਕਤੂਬਰ ਨੂੰ ਦੱਖਣ-ਪੱਛਮ, ਪੱਛਮੀ-ਕੇਂਦਰੀ ਤੇ ਨਾਲ ਲੱਗਦੇ ਦੱਖਣ-ਪੂਰਬੀ ਬੰਗਾਲ ਦੀ ਖਾੜੀ ਵਿੱਚ ਸਮੁੰਦਰੀ ਹਾਲਾਤ ਪੈਦਾ ਕਰੇਗਾ। ਤੇਜ਼ ਲਹਿਰਾਂ ਆਉਣ ਦੀ ਸੰਭਾਵਨਾ ਹੈ। 23 ਅਕਤੂਬਰ ਤੱਕ ਇਸ ਦੇ ਗੰਭੀਰ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 24 ਤੋਂ 26 ਅਕਤੂਬਰ ਦਰਮਿਆਨ ਚੱਕਰਵਾਤ ਨਾਲ ਉੜੀਸਾ, ਪੱਛਮੀ ਬੰਗਾਲ ਤੇ ਬੰਗਲਾਦੇਸ਼ ਦੇ ਤੱਟਾਂ ਦੇ ਨਾਲ-ਨਾਲ ਸਮੁੰਦਰੀ ਹਾਲਾਤ ਖਰਾਬ ਤੋਂ ਬਹੁਤ ਖਰਾਬ ਹੋ ਸਕਦੇ ਹਨ।



26 ਅਕਤੂਬਰ ਤੱਕ ਸਮੁੰਦਰੀ ਤੱਟ ਤੋਂ ਦੂਰ ਰਹਿਣ ਦੀ ਚੇਤਾਵਨੀ


ਸਾਵਧਾਨੀ ਦੇ ਤੌਰ 'ਤੇ, ਆਈਐਮਡੀ ਨੇ ਮਛੇਰਿਆਂ ਨੂੰ 26 ਅਕਤੂਬਰ ਤੱਕ ਸਮੁੰਦਰ ਅਤੇ ਤੱਟਵਰਤੀ ਖੇਤਰਾਂ ਵਿੱਚ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ। ਜਿਹੜੇ ਲੋਕ ਪਹਿਲਾਂ ਹੀ ਸਮੁੰਦਰ ਵਿੱਚ ਹਨ, ਉਨ੍ਹਾਂ ਨੂੰ ਕਿਨਾਰੇ ਪਰਤਣ ਦੀ ਸਲਾਹ ਦਿੱਤੀ ਗਈ ਹੈ। ਫਿਲਹਾਲ IMD ਨੇ ਗੁਜਰਾਤ ਨੂੰ ਲੈ ਕੇ ਕੋਈ ਚਿਤਾਵਨੀ ਨਹੀਂ ਦਿੱਤੀ ਹੈ ਤੇ ਸੂਬੇ 'ਚ ਚੱਕਰਵਾਤ ਦੇ ਬੇਅਸਰ ਰਹਿਣ ਦੀ ਉਮੀਦ ਹੈ। ਚੱਕਰਵਾਤ ਦੇ ਪੱਛਮ-ਉੱਤਰ-ਪੱਛਮੀ ਦਿਸ਼ਾ ਵੱਲ ਵਧਣ ਦੀ ਸੰਭਾਵਨਾ ਹੈ। ਨਤੀਜੇ ਵਜੋਂ ਗੁਜਰਾਤ ਵਿੱਚ ਅਗਲੇ ਸੱਤ ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ।


ਇਹ ਵੀ ਪੜ੍ਹੋ: Viral Video: ਮਗਰਮੱਛਾਂ ਦੇ ਵਿਚਕਾਰ ਝੂਲੇ 'ਤੇ ਝੂਲ ਕੇ ਸਟੰਟ ਕਰ ਰਿਹਾ ਵਿਅਕਤੀ, ਫਿਰ ਉਹ ਪਾਣੀ ਵਿੱਚ ਡਿੱਗਿਆ, ਫਿਰ...


ਇਨ੍ਹਾਂ ਰਾਜਾਂ ਵਿੱਚ ਮੌਸਮ ਪ੍ਰਭਾਵਿਤ ਹੋਵੇਗਾ


ਕੁਝ ਇਲਾਕਿਆਂ 'ਚ ਚੱਕਰਵਾਤ ਕਾਰਨ ਮੌਸਮ 'ਤੇ ਮਾੜਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਆਈਐਮਡੀ ਦੇ ਅਨੁਸਾਰ, ਕੇਰਲ ਵਿੱਚ 23 ਤੇ 24 ਅਕਤੂਬਰ ਨੂੰ ਗਰਜ, ਬਿਜਲੀ ਤੇ ਤੇਜ਼ ਹਵਾਵਾਂ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸੇ ਤਰ੍ਹਾਂ ਨਾਗਾਲੈਂਡ, ਮਨੀਪੁਰ, ਮਿਜ਼ੋਰਮ ਤੇ ਤ੍ਰਿਪੁਰਾ ਵਿੱਚ 24 ਅਕਤੂਬਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ।


ਇਹ ਵੀ ਪੜ੍ਹੋ: Benefits of Safed Musli: ਬਹੁਤੇ ਲੋਕ ਨਹੀਂ ਜਾਣਦੇ, ਮਰਦਾਨਾ ਤਾਕਤ ਤੋਂ ਇਲਾਵਾ ਵੀ ਸਫੇਦ ਮੂਸਲੇ ਦੇ ਅਨੇਕਾਂ ਫਾਇਦੇ