Benefits of Safed Musli: ਸਫੇਦ ਮੂਸਲੀ ਮਰਦਾਨਾ ਜਿਣਸੀ ਸਮੱਸਿਆਵਾਂ ਲਈ ਸ਼ਕਤੀਸ਼ਾਲੀ ਜੜ੍ਹੀ-ਬੂਟੀ ਮੰਨੀ ਜਾਂਦੀ ਹੈ। ਸਫੇਦ ਮੂਸਲੀ ਦੀ ਵਰਤੋਂ ਪੁਰਾਤਣ ਕਾਲ ਤੋਂ ਹੀ ਆਯੁਰਵੇਦ ਵਿੱਚ ਕੀਤੀ ਜਾਂਦੀ ਹੈ। ਸਫੇਦ ਮੂਸਲੀ ਨੂੰ ਮਰਦਾਨਾ ਕਮਜ਼ੋਰੀ, ਸਰੀਰਕ ਕਮਜ਼ੋਰੀ, ਇਰੈਕਟਾਈਲ ਡਿਸਫੰਕਸ਼ਨ, ਸੁਪਨ ਦੋਸ਼ ਆਦਿ ਦੇ ਇਲਾਜ ਵਿੱਚ ਉਪਯੋਗੀ ਮੰਨਿਆ ਜਾਂਦਾ ਹੈ। ਇਸ ਲਈ ਸਫੇਦ ਮੁਸਲੀ ਨੂੰ ਸੈਕਸ ਦੇ ਇਲਾਜ ਨਾਲ ਹੀ ਜੋੜਿਆ ਜਾਂਦਾ ਹੈ ਪਰ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਸ ਦੇ ਹੋਰ ਵੀ ਅਨੇਕਾਂ ਫਾਇਦੇ ਹਨ।


ਜਾਣੋ ਸਫੇਦ ਮੂਸਲੀ ਦੇ ਲਾਭ



  1. ਜੇ ਤੁਹਾਨੂੰ ਅਕਸਰ ਸਰੀਰ ਵਿੱਚ ਦਰਦ ਦੀ ਸ਼ਿਕਾਇਤ ਰਹਿੰਦੀ ਹੈ, ਤਾਂ ਰੋਜ਼ਾਨਾ ਸਫੇਦ ਮੂਸਲੀ ਦੀ ਜੜ੍ਹ ਦਾ ਸੇਵਨ ਕਰਨਾ ਲਾਭਦਾਇਕ ਹੈ। ਇਹ ਹਾਈਪਰਟੈਂਸ਼ਨ, ਗਠੀਏ ਵਿੱਚ ਵੀ ਲਾਭਦਾਇਕ ਹੈ।

  2. ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਪੱਥਰੀ ਦੀ ਸਮੱਸਿਆ ਵਿੱਚ ਸਫੇਦ ਮੂਸਲੀ ਨੂੰ ਇੰਦਰਾਯਨ ਦੀ ਸੁੱਕੀ ਜੜ੍ਹ ਨਾਲ ਬਰਾਬਰ ਮਾਤਰਾ (1-1 ਗ੍ਰਾਮ) ਵਿੱਚ ਪੀਹ ਕੇ, ਇਸ ਨੂੰ ਇੱਕ ਗਲਾਸ ਪਾਣੀ ਵਿੱਚ ਮਿਲਾ ਕੇ ਰੋਜ਼ਾਨਾ ਸਵੇਰੇ ਮਰੀਜ਼ ਨੂੰ ਦਿਓ। ਇਹ ਉਪਾਅ ਸੱਤ ਦਿਨਾਂ ਦੇ ਅੰਦਰ ਆਪਣਾ ਪ੍ਰਭਾਵ ਦਿਖਾਉਂਦਾ ਹੈ ਤੇ ਪੱਥਰੀ ਘੁਲ ਜਾਂਦੀ ਹੈ।

  3. ਸਫੈਦ ਮੂਸਲੀ ਸਰੀਰਕ ਨਿਪੁੰਸਕਤਾ ਨੂੰ ਦੂਰ ਕਰਕੇ ਊਰਜਾ ਵਧਾਉਣ ਵਿੱਚ ਬਹੁਤ ਲਾਭਦਾਇਕ ਹੈ। ਇਹੋ ਕਾਰਨ ਹੈ ਕਿ ਸਫੇਦ ਮੂਸਲੀ ਕਈ ਪ੍ਰਕਾਰ ਦੀਆਂ ਦਵਾਈਆਂ ਤਿਆਰ ਕਰਨ ਵਿੱਚ ਵਰਤੀ ਜਾਂਦੀ ਹੈ।

  4. ਮੂਸਲੀ ਔਰਤਾਂ ਲਈ ਬਹੁਤ ਲਾਭਦਾਇਕ ਹੈ। ਇਹ ਉਮਰ ਦੇ ਪ੍ਰਭਾਵ ਨੂੰ ਘਟਾ ਕੇ ਸੁੰਦਰਤਾ ਵਧਾਉਣ ਵਿੱਚ ਵੀ ਸਹਾਇਕ ਸਿੱਧ ਹੁੰਦੀ ਹੈ। ਇਸ ਤੋਂ ਇਲਾਵਾ ਹੋਰ ਔਰਤਾਂ ਦੀਆਂ ਪ੍ਰਮੁੱਖ ਸਮੱਸਿਆਵਾਂ ਵਿੱਚ ਵੀ ਇਸ ਦਾ ਸੇਵਨ ਲਾਭਦਾਇਕ ਹੈ।

  5. ਜੇਕਰ ਪਿਸ਼ਾਬ ਵਿੱਚ ਜਲਣ ਦੀ ਸ਼ਿਕਾਇਤ ਹੈ, ਤਾਂ ਚਿੱਟੀ ਮੂਸਲੀ ਦੀ ਜੜ੍ਹ ਨੂੰ ਪੀਸ ਕੇ ਤੇ ਇਲਾਇਚੀ ਦੇ ਨਾਲ ਦੁੱਧ ਵਿੱਚ ਉਬਾਲ ਕੇ ਪੀਣ ਨਾਲ ਬਹੁਤ ਲਾਭ ਹੁੰਦਾ ਹੈ। ਇਸ ਦੁੱਧ ਨੂੰ ਦਿਨ ਵਿੱਚ ਦੋ ਵਾਰ ਪੀਣਾ ਲਾਭਦਾਇਕ ਹੋਵੇਗਾ।

  6. ਸਫੇਦ ਮੂਸਲੀ ਵੀਰਜ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਵਧਾਉਣ ਦੇ ਨਾਲ-ਨਾਲ ਪੁਰਸ਼ਾਂ ਨੂੰ ਸਰੀਰਕ ਤੌਰ ਤੇ ਮਜ਼ਬੂਤ ਬਣਾਉਣ ਵਿੱਚ ਮਦਦਗਾਰ ਹੈ।

  7. ਬਹੁਤ ਸਾਰੀਆਂ ਖੋਜਾਂ ਇਹ ਵੀ ਦਰਸਾਉਂਦੀਆਂ ਹਨ ਕਿ ਸਫੇਦ ਮੂਸਲੀ ਸ਼ੂਗਰ ਤੋਂ ਬਾਅਦ ਨਿਪੁੰਸਕਤਾ ਦੀਆਂ ਸ਼ਿਕਾਇਤਾਂ ਵਿੱਚ ਵੀ ਹਾਂਪੱਖੀ ਪ੍ਰਭਾਵ ਦਿਖਾਉਂਦੀ ਹੈ।


ਜਿਣਸੀ ਸਬੰਧਾਂ ਲਈ ਸਫੇਦ ਮੂਸਲੀ ਵਰਦਾਨ



  1. ਸ਼ੁਕਰਾਣੂਆਂ ਦੀ ਗਿਣਤੀ ਵਧਾਉਂਦਾ


ਮਰਦਾਨਾ ਵੀਰਜ ਵਿੱਚ ਘੱਟ ਸ਼ੁਕਰਾਣੂਆਂ ਦੀ ਗਿਣਤੀ ਦੇ ਇਲਾਜ ਲਈ ਸਫੇਦ ਮੂਸਲੀ ਬਹੁਤ ਲਾਭਦਾਇਕ ਹੈ। ਇਹ ਸ਼ੁਕਰਾਣੂਆਂ ਦੀ ਗਿਣਤੀ, ਵੀਰਜ ਦੀ ਮਾਤਰਾ, ਸੰਭੋਗ ਦੇ ਸਮੇਂ ਤੇ ਗਤੀਸ਼ੀਲਤਾ ਨੂੰ ਸੁਧਾਰਨ ਲਈ ਵੀ ਵਰਤੀ ਜਾਂਦੀ ਹੈ। ਸਫੇਦ ਮੂਸਲੀ ਟੈਸਟੋਸਟੀਰੋਨ (ਪੁਰਸ਼ਾਂ ਦਾ ਸੈਕਸ ਹਾਰਮੋਨ) ਦੇ ਪੱਧਰ ਨੂੰ ਵਧਾਉਂਦੀ ਹੈ ਤੇ ਵੀਰਜ ਉਤਪਾਦਨ ਵਿੱਚ ਵੀ ਸੁਧਾਰ ਕਰਦੀ ਹੈ।



  1. ਦੂਰ ਕਰਦੀ ਸੁਪਨਦੋਸ਼


ਜੇ ਸੁਪਨਦੋਸ਼ (ਨਾਈਟਫ਼ਾਲ) ਤੋਂ ਬਾਅਦ ਕਿਸੇ ਨੂੰ ਕਮਜ਼ੋਰੀ ਤੇ ਤਾਕਤ ਜਾਂ ਊਰਜਾ ਦੀ ਘਾਟ ਮਹਿਸੂਸ ਹੁੰਦੀ ਹੋਵੇ, ਤਾਂ ਕੁਝ ਹਫਤਿਆਂ ਲਈ ਖੰਡ ਦੇ ਨਾਲ ਸਫੇਦ ਮੂਸਲੀ ਪਾਊਡਰ ਦੀ ਵਰਤੋਂ ਕਰਨ ਤੋਂ ਬਾਅਦ ਇਹ ਸਮੱਸਿਆ ਖਤਮ ਹੋ ਜਾਂਦੀ ਹੈ। ਇਹ ਵਿਧੀ ਰਾਤ ਨੂੰ ਨਾਈਟਫ਼ਾਲ ਘੱਟ ਕਰਨ ਵਿੱਚ ਮਦਦ ਕਰਦੀ ਹੈ ਤੇ ਸਰੀਰਕ ਕਮਜ਼ੋਰੀ ਨੂੰ ਦੂਰ ਕਰਦੀ ਹੈ।



  1. ਸੈਕਸ ਡਰਾਈਵ ਵਧਾਉਂਦੀ


ਜੇ ਤੁਸੀਂ ਆਪਣੀ ਸੈਕਸ ਲਾਈਫ ਦਾ ਸਹੀ ਢੰਗ ਨਾਲ ਅਨੰਦ ਨਹੀਂ ਲੈ ਪਾ ਰਹੇ ਹੋ ਤੇ ਉਤਸ਼ਾਹ ਦੀ ਘਾਟ ਤੋਂ ਪੀੜਤ ਹੋ, ਤਾਂ ਤੁਹਾਨੂੰ ਮਿਸ਼ਰੀ ਤੇ ਦੁੱਧ ਨਾਲ ਸਫੇਦ ਮੂਸਲੀ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ, ਤੁਹਾਡੇ ਸਰੀਰ ਦਾ ਜਿਨਸੀ ਉਤਸ਼ਾਹ ਫਿਰ ਤੋਂ ਪਹਿਲਾਂ ਵਰਗਾ ਹੋ ਜਾਵੇਗਾ।



  1. ਸ਼ੀਘਰਪਤਨ


ਸ਼ੀਘਰਪਤਨ ਕਾਰਨ ਸੈਕਸ ਲਾਈਫ ਖਰਾਬ ਹੋ ਰਹੀ ਹੈ ਤਾਂ ਫਿਰ ਇਸ ਲਈ ਤੁਸੀਂ ਅਸ਼ਵਗੰਧਾ ਤੇ ਕੌਂਚ ਦੇ ਬੀਜਾਂ ਨਾਲ ਸਫੇਦ ਮੂਸਲੀ ਦੀ ਵਰਤੋਂ ਕਰ ਸਕਦੇ ਹੋ। ਇਸ ਨੂੰ ਬਣਾਉਣ ਲਈ, ਤਿੰਨਾਂ ਨੂੰ ਬਰਾਬਰ ਮਾਤਰਾ ਵਿੱਚ ਮਿਸ਼ਰੀ ਮਿਲਾ ਕੇ ਪਾਊਡਰ ਬਣਾਉਣਾ ਹੁੰਦਾ ਹੈ ਤੇ ਇੱਕ ਚਮਚਾ ਸਵੇਰੇ ਤੇ ਸ਼ਾਮ ਨੂੰ ਦੁੱਧ ਦੇ ਨਾਲ ਲੈਣਾ ਹੁੰਦਾ ਹੈ।


ਇਹ ਵੀ ਪੜ੍ਹੋ: Viral Video: ਵਿਅਕਤੀ ਨੇ ਦਰਖਤ ਨੂੰ ਮਾਰੀ ਲੱਤ ਤਾਂ ਡਿੱਗਣ ਲੱਗੇ ਬਹੁਤ ਸਾਰੇ ਨੋਟ, ਆਸ-ਪਾਸ ਖੜੇ ਲੋਕ ਦੇਖ ਰਹਿ ਗਏ ਹੈਰਾਨ, ਵੀਡੀਓ ਹੋਈ ਵਾਇਰਲ



  1. Erectile Dysfunction ਦਾ ਇਲਾਜ


ਸਫੇਦ ਮੂਸਲੀ ਦਾ ਸੇਵਨ ਲਿੰਗ ਦੇ ਟਿਸ਼ੂਆਂ ਨੂੰ ਤਾਕਤ ਪ੍ਰਦਾਨ ਕਰਦਾ ਹੈ, ਤੇ ਇਸ ਦੀ ਕਠੋਰਤਾ ਵਿੱਚ ਸੁਧਾਰ ਕਰਦਾ ਹੈ। ਇਹ ਲੰਬੇ ਸਮੇਂ ਲਈ ਕਾਇਮ ਰੱਖਣ ਵਿੱਚ ਸਹਾਇਤਾ ਕਰਦਾ ਹੈ। ਇਹ ਮੁੱਖ ਤੌਰ ਤੇ ਟੈਸਟੋਸਟੀਰੋਨ ’ਤੇ ਕੰਮ ਕਰਦਾ ਹੈ ਜੋ ਮਰਦ ਸੈਕਸ ਹਾਰਮੋਨ ਹੈ।


ਇਹ ਵੀ ਪੜ੍ਹੋ: Patiala News: ਕੈਨੇਡਾ ਤੋਂ ਬੁਰੀ ਖਬਰ! ਪੰਜਾਬੀ ਨੌਜਵਾਨ ਦੀ ਬਰੈਂਪਟਨ 'ਚ ਦਰਦਨਾਕ ਮੌਤ