ਮੁਟਿਆਰ ਨੂੰ ਗਲ਼ੇ ਮਿਲਣ ਲਈ ਸਿਨੇਮਾ ਦੇ ਬਾਹਰ ਲੱਗੀਆਂ ਲਾਈਨਾਂ ?
ਏਬੀਪੀ ਸਾਂਝਾ | 19 Jun 2018 12:50 PM (IST)
ਨਵੀਂ ਦਿੱਲੀ: 16 ਜੂਨ ਨੂੰ ਦੇਸ਼ ਭਰ ਵਿੱਚ ਈਦ ਦਾ ਤਿਉਹਾਰ ਮਨਾਇਆ ਗਿਆ ਤੇ ਸੋਸ਼ਲ ਮੀਡੀਆ ਈਦ ਨਾਲ ਸਬੰਧਤ ਇੱਕ ਵੀਡੀਓ ਵਾਇਰਲ ਹੋਈ ਜਿਸ ਨੇ ਸੋਸ਼ਲ ਮੀਡੀਆ ’ਤੇ ਖਲਬਲੀ ਮਚਾ ਦਿੱਤੀ। ਇੱਕ ਮਿੰਟ 26 ਸਕਿੰਟ ਦੀ ਇਸ ਵੀਡੀਓ ਵਿੱਚ ਸਫ਼ੈਦ ਤੇ ਕਾਲ਼ੇ ਰੰਗ ਦੇ ਕੱਪੜਿਆਂ ਵਿੱਚ ਇੱਕ ਮੁਟਿਆਰ ਇੱਕ-ਇੱਕ ਕਰਕੇ ਲਾਈਨ ਵਿੱਚ ਲੱਗੇ ਮੁੰਡਿਆਂ ਨੂੰ ਗਲ਼ੇ ਮਿਲ ਰਹੀ ਹੈ। ਡੇਢ ਮਿੰਟ ਦੇ ਇਸ ਵੀਡੀਓ ਵਿੱਚ ਜਦੋਂ ਕੈਮਰਾ ਪਿੱਛੇ ਵੱਲ ਘੁੰਮਦਾ ਹੈ ਤਾਂ ਪਤਾ ਲੱਗਦਾ ਹੈ ਕਿ ਇੱਕ ਕੁੜੀ ਨੂੰ ਈਦ ਮਿਲਣ ਲਈ ਮੁੰਡਿਆਂ ਦੀ ਇੰਨੀ ਲੰਮੀ ਲਾਈਨ ਲੱਗੀ। ਵੀਡੀਓ ਕਿਸੀ ਵੇਵ ਸਿਨੇਮਾ ਹਾਲ ਦੇ ਬਾਹਰ ਬਣਾਈ ਗਈ ਹੈ। ਇਸ ਵੀਡੀਓ ਦੇ ਪਿੱਛੇ ਦਾ ਸੱਚ ਜਾਣਨ ਲਈ 'ABP ਨਿਊਜ਼' ਨੇ ਮੁਰਾਦਾਬਾਦ ਦੇ ਵੇਵ ਸਿਨੇਮਾ ਦੀ ਪੜਤਾਲ ਕੀਤੀ। ਸਿਨੇਮਾ ਦੇ ਮੈਨੇਜਰ ਬਾਲੀ ਨੇ ਦੱਸਿਆ ਕਿ ਵਾਇਰਲ ਹੋ ਰਹੀ ਵੀਡੀਓ ਈਦ ਵਾਲੇ ਦਿਨ ਦੀ ਹੈ, ਜਦੋਂ ਭਾਰੀ ਭੀੜ ਸਲਮਾਨ ਖ਼ਾਨ ਦੀ ਹਾਲੀਆ ਰਿਲੀਜ਼ ਫਿਲਮ ‘ਰੇਸ 3’ ਵੇਖਣ ਲਈ ਪੁੱਜੀ ਸੀ। ਹਾਲਾਂਕਿ ਮੈਨੇਜਰ ਬਾਲੀ ਨੇ ਲੜਕੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਮਾਲ ਦੇ ਮੈਨੇਜਰ ਨੇ ਕਿਹਾ ਕਿ 6:06 ਮਿੰਟਾਂ 'ਤੇ ਤਿੰਨਾਂ ਕੁੜੀਆਂ ਨੂੰ ਮਾਲ ਦੇ ਬਾਹਰ ਜਾਣ ਲਈ ਕਿਹਾ ਗਿਆ ਸੀ। ਇਸ ਦੌਰਾਨ ਲੜਕੀਆਂ ਨੇ ਈਦ ਮਿਲਣ ਦੇ ਨਾਂ ’ਤੇ ਇਹ ਕੰਮ ਕੀਤਾ। ਇਸ ਮਾਮਲੇ ਵਿੱਚ ਕੋਈ ਨਹੀਂ ਜਾਣਦਾ ਕਿ ਆਖ਼ਰ ਮਾਲ ਪੁੱਜੀਆਂ ਇਨ੍ਹਾਂ ਕੁੜੀਆਂ ਨੇ ਈਦ ਮੁਬਾਰਕ ਦੇਣ ਲਈ ਇਹ ਤਰੀਕਾ ਕਿਉਂ ਕੱਢਿਆ।