ਲੀਯੂਡਮਿਲਾ ਪਵਲਿਚੈਂਕੋ ਤੁਸੀਂ ਸ਼ਾਇਦ ਇਹ ਨਾਮ ਨਹੀਂ ਸੁਣਿਆ ਹੋਵੇਗਾ, ਪਰ ਇਤਿਹਾਸ ਇਸ ਔਰਤ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਇਸ ਨੂੰ ਇਤਿਹਾਸ ਦੀ ਸਭ ਤੋਂ ਖਤਰਨਾਕ ਮਹਿਲਾ ਨਿਸ਼ਾਨੇਬਾਜ਼ (ਸਨਾਈਪਰ) ਮੰਨਿਆ ਜਾਂਦਾ ਹੈ। ਇੱਕ ਸ਼ੂਟਰ ਜਿਸ ਨੇ ਜਰਮਨ ਤਾਨਾਸ਼ਾਹ ਹਿਟਲਰ ਦੀ ਨਿੱਜ਼ੀ ਸੈਨਾ ਦੇ ਵੀ ਨੱਕ 'ਚ ਦਮ ਕੀਤਾ ਹੋਇਆ ਸੀ। ਇਸ ਔਰਤ ਨੂੰ ਸੋਵੀਅਤ ਯੂਨੀਅਨ ਦੀ ‘ਹੀਰੋ’ ਵਜੋਂ ਵੀ ਜਾਣਿਆ ਜਾਂਦਾ ਹੈ।
ਦੂਜੇ ਵਿਸ਼ਵ ਯੁੱਧ ਦੇ ਸਮੇਂ ਲੀਯੂਡਮਿਲਾ ਸੋਵੀਅਤ ਯੂਨੀਅਨ ਦੀ ਰੈੱਡ ਆਰਮੀ ਵਿੱਚ ਸ਼ਾਨਦਾਰ ਸਨਾਈਪਰ ਸੀ। ਉਹ ਵੀ ਉਦੋਂ ਜਦੋਂ ਔਰਤਾਂ ਨੂੰ ਫੌਜ ਵਿੱਚ ਨਹੀਂ ਰੱਖਿਆ ਜਾਂਦਾ ਸੀ ਪਰ ਲੀਯੂਡਮਿਲਾ ਨੇ ਨਾ ਸਿਰਫ ਸੋਵੀਅਤ ਯੂਨੀਅਨ ਬਲਕਿ ਵਿਸ਼ਵ ਭਰ ਵਿੱਚ ਨਾਮ ਕਮਾਇਆ।
ਇਹ ਕਿਹਾ ਜਾਂਦਾ ਹੈ ਕਿ ਸਿਰਫ 25 ਸਾਲ ਦੀ ਉਮਰ ਵਿੱਚ, ਲੀਯੂਡਮਿਲਾ ਨੇ ਆਪਣੀ ਸਨਾਈਪਰ ਰਾਈਫਲ ਨਾਲ ਕੁੱਲ 309 ਲੋਕਾਂ ਨੂੰ ਮਾਰਿਆ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਹਿਟਲਰ ਦੀ ਸੈਨਾ ਦੇ ਸਿਪਾਹੀ ਸਨ। ਲਿਯੂਡਮਿਲਾ ਨੂੰ ਇੱਕ ਸਨਾਈਪਰ ਰਾਈਫਲ ਨਾਲ ਆਪਣੀ ਅਦੁੱਤੀ ਯੋਗਤਾ ਕਾਰਨ 'ਲੇਡੀ ਡੈਥ' ਵੀ ਕਿਹਾ ਜਾਂਦਾ ਸੀ।